Union Budget 2023: CM ਭਗਵੰਤ ਮਾਨ ਭੜਕੇ, ਕਿਹਾ-ਪਹਿਲਾਂ ਗਣਤੰਤਰ ਦਿਵਸ ਤੇ ਹੁਣ ਬਜਟ `ਚੋਂ ਪੰਜਾਬ ਗਾਇਬ
Union Budget 2023: CM ਭਗਵੰਤ ਮਾਨ ਕੇਂਦਰੀ ਬਜਟ ਤੋਂ ਨਾਖੁਸ਼ ਹਨ। ਇਸ ਦੌਰਾਨ ਉਹਨਾਂ ਨੇ ਕਿਹਾ ਕਿ ਪਹਿਲਾਂ ਗਣਤੰਤਰ ਪਰੇਡ ਅਤੇ ਹੁਣ ਬਜਟ `ਚੋਂ ਪੰਜਾਬ ਗਾਇਬ ਹੈ।
Union Budget 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (CM Bhagwant mann) ਨੇ ਕੇਂਦਰੀ ਬਜਟ ਨੂੰ ਲੈ ਕੇ ਨਿਰਾਸ਼ਾ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਬਜਟ ਵਿੱਚ ਪੰਜਾਬ ਨੂੰ ਪੂਰੀ ਤਰ੍ਹਾਂ ਅਣਗੌਲਿਆ ਕੀਤਾ ਹੈ। ਬਜਟ ਵਿੱਚ ਕਿਤੇ ਵੀ ਪੰਜਾਬ (Budget 2023) ਦਾ ਜ਼ਿਕਰ ਨਹੀਂ ਸੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸੇ ਅਣਜਾਣੇ ਕਾਰਨ ਕਰਕੇ ਬਦਲਾ ਲੈ ਰਹੀ ਹੈ।
ਇਸ ਦੇ ਨਾਲ ਹੀ ਭਗਵੰਤ ਮਾਨ ਨੇ ਬੁੱਧਵਾਰ ਨੂੰ (CM Bhagwant mann) ਪੇਸ਼ ਕੀਤੇ ਗਏ ਆਮ ਬਜਟ ਨੂੰ ਪੰਜਾਬ ਵਿਰੋਧੀ, ਲੋਕ ਵਿਰੋਧੀ, ਕਿਸਾਨ ਵਿਰੋਧੀ ਅਤੇ ਦਿਸ਼ਾਹੀਣ ਕਰਾਰ ਦਿੱਤਾ ਹੈ। ਮੁੱਖ ਮੰਤਰੀ ਨੇ ਆਪਣੇ ਟਵਿੱਟਰ ਹੈਂਡਲ 'ਤੇ ਲਿਖਿਆ-"ਪਹਿਲਾਂ ਪੰਜਾਬ ਨੂੰ (Union Budget 2023) ਗਣਤੰਤਰ ਦਿਵਸ ਸਮਾਰੋਹ 'ਚੋਂ ਹਟਾਇਆ ਗਿਆ ਅਤੇ ਹੁਣ ਬਜਟ 'ਚੋਂ ਪੰਜਾਬ ਗਾਇਬ ਹੈ"। ਭਾਵੇਂ ਕੇਂਦਰੀ ਵਿੱਤ ਮੰਤਰੀ ਨੇ ਨਵੇਂ ਨਰਸਿੰਗ ਕਾਲਜ ਖੋਲ੍ਹਣ ਬਾਰੇ ਅਸਪਸ਼ਟ ਐਲਾਨ ਕੀਤਾ ਹੈ ਪਰ ਇਸ ਲਈ ਵੀ ਕੋਈ ਸਮਾਂ ਸੀਮਾ ਤੈਅ ਨਹੀਂ ਕੀਤੀ ਗਈ ਹੈ।
ਇਸ ਤੋਂ ਇਲਾਵਾ ਭਗਵੰਤ ਮਾਨ ਨੇ ਟਵੀਟ ਕਰਕੇ ਕਿਹਾ ਹੈ," ਪਹਿਲਾਂ 26 ਜਨਵਰੀ ਦੀ ਝਾਕੀ ‘ਚੋਂ ਪੰਜਾਬ ਗਾਇਬ ਸੀ…ਹੁਣ ਦੇਸ਼ ਦੇ ਬਜਟ ‘ਚੋਂ ਪੰਜਾਬ ਗਾਇਬ ਹੈ…ਬੜੇ ਦੁੱਖ ਦੀ ਗੱਲ ਹੈ ਨਾ ਕਿਸਾਨਾਂ ਲਈ ਕੋਈ ਰਾਹਤ ਬਜਟ ‘ਚ ਦਿੱਤੀ ਗਈ…ਨਾ ਹੀ ਪੰਜਾਬ ਵੱਲੋਂ ਭੇਜੇ ਸੁਝਾਆਂ ‘ਚੋਂ ਇੱਕ ਵੀ ਸੁਝਾਅ ‘ਤੇ ਬਜਟ ‘ਚ ਕੋਈ ਤਜਵੀਜ਼ ਰੱਖੀ ਗਈ…ਕੇਂਦਰ ਸਰਕਾਰ ਪੰਜਾਬ ਨਾਲ ਬਦਲਾਖੋਰੀ ਦੀ ਭਾਵਨਾ ਨਾਲ ਚਲ ਰਹੀ ਹੈ..."
ਇਹ ਵੀ ਪੜ੍ਹੋ: Apple iPhones: ਜੇਕਰ ਤੁਹਾਡੇ ਕੋਲ ਹੈ 'iPhone' ਤਾਂ ਹੋ ਜਾਓ ਸਾਵਧਾਨ! ਸਰਕਾਰੀ ਏਜੰਸੀ ਨੇ ਜਾਰੀ ਕੀਤੀ ਚੇਤਾਵਨੀ
ਇਹ ਹਨ ਪੰਜਾਬ ਦੇ ਅਹਿਮ ਮੁੱਦੇ- Punjab CM on Union Budget 2023:
ਪਰਾਲੀ ਇੱਕ ਵੱਡੀ ਸਮੱਸਿਆ
ਉਨ੍ਹਾਂ ਕਿਹਾ (CM Bhagwant mann) ਕਿ ਕੇਂਦਰ ਸਰਕਾਰ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਦਾ ਕਿਸਾਨਾਂ ਤੋਂ ਬਦਲਾ ਲੈ ਰਹੀ ਹੈ। ਪਰਾਲੀ ਇਕ ਅਜਿਹੀ ਵੱਡੀ ਸਮੱਸਿਆ ਹੈ ਅਤੇ ਇਸ ਦੇ ਨਿਪਟਾਰੇ ਲਈ ਅਸੀਂ ਕੇਂਦਰ ਨੂੰ 1500 ਰੁਪਏ ਪ੍ਰਤੀ ਏਕੜ ਯੋਗਦਾਨ ਦੇਣ ਲਈ ਕਿਹਾ ਸੀ ਪਰ ਬਜਟ ਵਿਚ ਇਸ ਦਾ ਕੋਈ ਜ਼ਿਕਰ ਨਹੀਂ ਹੈ। ਮਾਨ ਨੇ ਕਿਹਾ ਕਿ ਬਜਟ (Union Budget 2023) ਨੂੰ ਦੇਖ ਕੇ ਇੰਝ ਲੱਗਦਾ ਹੈ ਜਿਵੇਂ ਪੰਜਾਬ ਦੇਸ਼ ਦਾ ਹਿੱਸਾ ਹੀ ਨਹੀਂ ਹੈ।
ਬੀ.ਐਸ.ਐਫ ਨੂੰ ਅਪਗ੍ਰੇਡ
ਉਨ੍ਹਾਂ ਕਿਹਾ ਕਿ ਪੰਜਾਬ ਇੱਕ ਸਰਹੱਦੀ ਸੂਬਾ ਹੈ, ਜਿਸ ਤਹਿਤ ਬੀ.ਐਸ.ਐਫ ਨੂੰ ਅਪਗ੍ਰੇਡ ਕਰਨ ਅਤੇ ਸੂਬੇ ਵਿੱਚ ਹੋਰ ਕੰਮਾਂ ਲਈ 1000 ਕਰੋੜ ਰੁਪਏ ਦੀ ਮੰਗ ਕੀਤੀ ਗਈ ਸੀ ਪਰ ਉਸ ਦਾ ਵੀ ਇਸ ਵਾਰ ਦੇ ਬਜਟ ਵਿੱਚ ਜ਼ਿਕਰ ਨਹੀਂ ਕੀਤਾ ਗਿਆ।
ਰੇਲਗੱਡੀ ਦੀ ਮੰਗ
ਪੰਜ ਤਖ਼ਤਾਂ ਨੂੰ ਜੋੜਨ ਲਈ ਰੇਲਗੱਡੀ ਦੀ ਮੰਗ ਕੀਤੀ ਗਈ ਸੀ ਤਾਂ ਜੋ ਧਾਰਮਿਕ ਸੈਰ ਸਪਾਟੇ ਨੂੰ ਵੀ ਪ੍ਰਫੁੱਲਤ ਕੀਤਾ ਜਾ ਸਕੇ ਅਤੇ ਇਸ ਤੋਂ ਇਲਾਵਾ ਬਠਿੰਡਾ ਤੋਂ ਦਿੱਲੀ ਤੱਕ ਵੰਦੇ ਭਾਰਤ ਰੇਲ ਗੱਡੀ ਚਲਾਉਣ ਲਈ ਪ੍ਰੀ-ਬਜਟ ਵਿੱਚ ਭੇਜੀ ਗਈ ਮੰਗ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ।