Punjab Corona Update: ਪੰਜਾਬ ਵਿੱਚ ਮੁੜ ਵੱਧ ਰਿਹਾ ਕੋਰੋਨਾ ਦਾ ਖਤਰਾ, ਇੱਕ ਦਿਨ `ਚ 321 ਮਾਮਲੇ ਆਏ ਸਾਹਮਣੇ
Punjab Corona Update: ਜਲੰਧਰ ਅਤੇ ਮੋਗਾ ਵਿੱਚ ਇੱਕ-ਇੱਕ ਕੋਵਿਡ ਮਰੀਜ਼ ਦੀ ਮੌਤ ਹੋ ਗਈ ਹੈ। ਦੂਜੇ ਪਾਸੇ ਵੀਰਵਾਰ ਨੂੰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕੋਰੋਨਾ ਦੀ ਜਾਂਚ ਲਈ ਕੁੱਲ 4929 ਸੈਂਪਲ ਲਏ ਗਏ ਅਤੇ 4525 ਸੈਂਪਲਾਂ ਦੀ ਜਾਂਚ ਵੀ ਕੀਤੀ ਗਈ।
Punjab Corona Update: ਪੰਜਾਬ ਵਿੱਚ ਕੋਰੋਨਾ (coronavirus)ਦਾ ਕਹਿਰ ਜਾਰੀ ਹੈ ਅਤੇ ਇਹ ਹੁਣ ਖਤਰਨਾਕ ਵੀ ਹੁੰਦਾ ਜਾ ਰਿਹਾ ਹੈ। ਸੂਬੇ 'ਚ ਸਿਹਤ ਵਿਭਾਗ ਦੇ ਟੈਸਟਾਂ 'ਚ ਵਾਧਾ ਹੋਣ ਨਾਲ ਕੋਰੋਨਾ ਦੇ ਮਾਮਲੇ ਵੀ ਵਧੇ ਹਨ। ਸਿਹਤ ਵਿਭਾਗ ਨੇ 4929 ਸੈਂਪਲ ਜਾਂਚ ਲਈ ਭੇਜੇ ਸਨ, ਜਿਨ੍ਹਾਂ ਵਿੱਚੋਂ 4225 ਦੀ ਜਾਂਚ ਕੀਤੀ ਗਈ। ਇਨ੍ਹਾਂ ਵਿੱਚੋਂ 321 ਨਮੂਨਿਆਂ ਦਾ ਨਤੀਜਾ ਪਾਜ਼ੇਟਿਵ ਆਇਆ ਹੈ। ਜਦਕਿ ਸੂਬੇ 'ਚ 2 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਗਈ ਹੈ। ਇਹ ਮੌਤਾਂ ਜਲੰਧਰ ਅਤੇ ਮੋਗਾ ਵਿੱਚ ਹੋਈਆਂ ਹਨ।
ਇਸ ਸਮੇਂ ਸੂਬੇ ਵਿੱਚ 25 ਕੋਰੋਨਾ ਪੀੜਤ ਲੈਵਲ-2 ਅਤੇ ਲੈਵਲ-3 ਲਾਈਫ ਸਪੋਰਟ ਸਿਸਟਮ 'ਤੇ ਹਨ। ਸੂਬੇ 'ਚ ਇਸ ਸਮੇਂ 19 ਮਰੀਜ਼ ਆਕਸੀਜਨ ਸਪੋਰਟ 'ਤੇ ਹਨ। ਜਦਕਿ 6 ਕੋਰੋਨਾ ਪੀੜਤਾਂ ਦੀ ਹਾਲਤ ਗੰਭੀਰ ਹੈ, ਉਨ੍ਹਾਂ ਨੂੰ ਲੈਵਲ-3 ਬੈੱਡ 'ਤੇ ਆਈਸੀਯੂ 'ਚ ਰੱਖਿਆ ਗਿਆ ਹੈ। ਇਹ ਸਾਰੇ ਪੀੜਤ ਕੋਰੋਨਾ ਤੋਂ ਪਹਿਲਾਂ ਵੱਖ-ਵੱਖ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਵੀ ਪੀੜਤ ਹਨ।
ਪੰਜਾਬ ਦੇ ਜ਼ਿਲ੍ਹ੍ਆਂ ਦਾ ਹਾਲ- Punjab Corona Update
ਵੀਰਵਾਰ ਨੂੰ ਵੀ ਕੋਵਿਡ ਦੇ ਸਭ ਤੋਂ ਵੱਧ 68 ਮਾਮਲੇ ਮੁਹਾਲੀ ਵਿੱਚ ਸਾਹਮਣੇ ਆਏ ਹਨ। ਇਸ ਤੋਂ ਬਾਅਦ ਲੁਧਿਆਣਾ ਵਿੱਚ 31, ਬਠਿੰਡਾ ਵਿੱਚ 27, ਫਾਜ਼ਿਲਕਾ ਵਿੱਚ 24, ਪਟਿਆਲਾ ਵਿੱਚ 22, ਅੰਮ੍ਰਿਤਸਰ ਵਿੱਚ 19, ਜਲੰਧਰ ਵਿੱਚ 18, ਫਿਰੋਜ਼ਪੁਰ ਵਿੱਚ 16, ਸੰਗਰੂਰ ਵਿੱਚ 14, ਪਠਾਨਕੋਟ ਵਿੱਚ 13, ਮੁਕਤਸਰ ਵਿੱਚ 11, ਹੁਸ਼ਿਆਰਪੁਰ ਵਿੱਚ 10, ਰੋਪੜ ਵਿੱਚ ਅੱਠ, ਬਰਨਾਲਾ ਅਤੇ ਮਾਨਸਾ ਵਿੱਚ ਸੱਤ-ਸੱਤ, ਗੁਰਦਾਸਪੁਰ ਵਿੱਚ ਛੇ, ਫਰੀਦਕੋਟ ਅਤੇ ਮੋਗਾ ਵਿੱਚ ਪੰਜ-ਪੰਜ, ਫਤਿਹਗੜ੍ਹ ਸਾਹਿਬ ਵਿੱਚ ਚਾਰ, ਐਸਬੀਐਸ ਨਗਰ ਵਿੱਚ ਤਿੰਨ, ਕਪੂਰਥਲਾ, ਮਲੇਰਕੋਟਲਾ ਅਤੇ ਤਰਨਤਾਰਨ ਵਿੱਚ ਇੱਕ-ਇੱਕ ਕੇਸ ਸਾਹਮਣੇ ਆਇਆ ਹੈ।
ਮੋਹਾਲੀ ਵਿੱਚ ਕੋਰੋਨਾ ਦਾ ਪ੍ਰਕੋਪ ਸਭ ਤੋਂ ਵੱਧ ਹੈ। ਮੋਹਾਲਾ 'ਚ ਕੋਰੋਨਾ ਪਾਜ਼ੀਟਿਵ ਕੇਸਾਂ ਦੀ ਗਿਣਤੀ ਘੱਟ ਨਹੀਂ ਹੋ ਰਹੀ, ਸਗੋਂ ਵੱਧ ਰਹੀ ਹੈ। 351 ਸੈਂਪਲ ਜਾਂਚ ਲਈ ਮੋਹਾਲੀ ਭੇਜੇ ਸੀ ਇਨ੍ਹਾਂ ਵਿੱਚੋਂ 68 ਦਾ ਨਤੀਜਾ ਪਾਜ਼ਟਿਵ ਆਇਆ ਹੈ। ਸੂਬੇ ਵਿੱਚ ਲੁਧਿਆਣਾ ਦੂਜੇ ਨੰਬਰ ’ਤੇ ਹੈ। ਲੁਧਿਆਣਾ ਵਿੱਚ 529 ਸੈਂਪਲ ਜਾਂਚ ਲਈ ਭੇਜੇ ਗਏ ਸਨ, ਜਿਨ੍ਹਾਂ ਵਿੱਚੋਂ 31 ਦੇ ਨਤੀਜੇ ਪਾਜ਼ੇਟਿਵ ਪਾਏ ਗਏ ਹਨ।