Punjab Debate News: ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਬਿਆਨ-ਸਿਰਫ਼ SYL ਤੇ ਕੇਂਦਰਿਤ ਹੋਵੇ 1 ਨਵੰਬਰ ਵਾਲੀ ਡਿਬੇਟ
Punjab Debate News:ਉਹਨਾਂ ਨੇ ਕਿਹਾ ਕਿ ਅੱਜ ਪੰਜਾਬ ਸਾਹਮਣੇ ਜੋ ਮਸਲਾ ਹੈ ਉਹ ਐਸ ਵਾਈ ਐਲ ਦਾ ਮਸਲਾ ਹੈ, ਉਸ ਨੂੰ ਲੈ ਕੇ ਸਾਰੇ ਪੰਜਾਬੀ ਚਿੰਤਿਤ ਹਨ। ਇਸ ਲਈ ਅਸੀਂ ਇਕ ਤਰੀਕ ਦੀ ਡੀਬੇਟ ਨੂੰ ਲੈ ਕੇ ਏਜੰਡਾ ਸਪੱਸ਼ਟ ਕਰਨ ਦੀ ਮੰਗ ਕੀਤੀ ਸੀ।
Punjab Debate News: ਸ਼੍ਰੋਮਣੀ ਅਕਾਲੀ ਦਲ ਨੇ ਹਾਲ ਹੀ ਵਿੱਚ ਕੀਤੀ ਪ੍ਰੈਸ ਕਾਨਫਰੰਸ ਵਿੱਚ ਇਕ ਨਵੰਬਰ ਨੂੰ ਹੋਣ ਵਾਲੀ ਬਹਿਸ ਦਾ ਵਿਸ਼ਾ ਕੇਵਲ ਪਾਣੀ ਦਾ ਮੁੱਦਾ ਰੱਖਣ ਦੀ ਮੰਗ ਕੀਤੀ ਹੈ। ਇਸ ਪ੍ਰੈਸ ਕਾਨਫਰੰਸ ਵਿੱਚ ਅਕਾਲੀ ਦਲ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਤੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਬਹਿਸ ਤੋਂ ਭੱਜਦੇ ਨਹੀਂ ਪਰ ਅੱਜ ਮੁੱਦਾ ਪੰਜਾਬ ਦਾ ਪਾਣੀ ਬਚਾਉਣ ਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਰੇ ਮੁੱਦਿਆਂ 'ਤੇ ਬਹਿਸ ਕਰਵਾਉਣੀ ਹੈ ਤਾਂ ਕੋਈ ਹੋਰ ਤਾਰੀਕ ਤੈਅ ਕਰ ਲਈ ਜਾਵੇ ਅਤੇ ਇਹ ਬਹਿਸ ਫਿਰ 1947 ਤੋਂ ਸ਼ੁਰੂ ਹੋਣੀ ਚਾਹੀਦੀ ਹੈ।
ਉਹਨਾਂ ਨੇ ਕਿਹਾ ਕਿ ਅੱਜ ਪੰਜਾਬ ਸਾਹਮਣੇ ਜੋ ਮਸਲਾ ਹੈ ਉਹ ਐਸ ਵਾਈ ਐਲ ਦਾ ਮਸਲਾ ਹੈ, ਉਸ ਨੂੰ ਲੈ ਕੇ ਸਾਰੇ ਪੰਜਾਬੀ ਚਿੰਤਿਤ ਹਨ। ਇਸ ਲਈ ਅਸੀਂ ਇਕ ਤਰੀਕ ਦੀ ਡੀਬੇਟ ਨੂੰ ਲੈ ਕੇ ਏਜੰਡਾ ਸਪੱਸ਼ਟ ਕਰਨ ਦੀ ਮੰਗ ਕੀਤੀ ਸੀ। ਉਹਨਾਂ ਨੇ ਕਿਹਾ ਕਿ ਸਰਕਾਰ ਐਸ ਵਾਈ ਐਲ ਦੇ ਮੁੱਦੇ ਉੱਤੇ ਚਰਚਾ ਕਰੇ। ਦੂਜੇ ਪਾਸੇ ਕਿਹਾ ਕਿ ਸਰਕਾਰ ਦਾ ਬਿਆਨ ਆਇਆ ਸੀ ਕਿ ਡਰ ਗਏ, ਇੰਨਾਂ ਨੂੰ ਅਸੀਂ ਦੱਸ ਦੇਈਏ ਕਿ ਅਕਾਲੀ ਦਲ ਨਾ ਕਦੇ ਡਰਿਆ, ਅਤੇ ਨਾ ਕਦੇ ਡਰੇਗਾ। ਡੀਬੇਟ ਕਰਨੀ ਆ ਤਾਂ 1947 ਤੋਂ ਕਰੋ।
ਇਸ ਤਰ੍ਹਾਂ ਦੀ ਡੀਬੇਟ ਕਰਕੇ ਕੀ ਆਪਣਾ ਜਲੂਸ ਵਿਖਾਉਣਾ, ਤੇ ਦੂਜੇ ਨੂੰ ਤਾਕਤਵਰ ਕਰਨਾ,ਅਸੀਂ ਸਾਰਿਆਂ ਨੇ ਪਾਣੀਆਂ ਨੂੰ ਲੈ ਕੇ ਕੈਦਾਂ ਵੀ ਕੱਟੀਆਂ ਨੇ, ਸਰਕਾਰ ਪਹਿਲਾਂ ਏਜੰਡਾ ਸਪੱਸ਼ਟ ਕਰੇ, ਅਸੀਂ ਤਾਂ ਪਹਿਲਾਂ ਹੀ ਕਹਿ ਰਹੇ ਆ ਕੀ ਬਹਿਸ ਦੀ ਜਗ੍ਹਾ ਆਲ ਪਾਰਟੀ ਮੀਟਿੰਗ ਹੋਣੀ ਚਾਹੀਦੀ ਸੀ, ਤਾਂ ਕੀ ਸਾਰੇ ਇਕੱਠੇ ਹੋ ਕੇ ਇਸ ਮਸਲੇ ਦਾ ਹੱਲ ਕੱਢ ਸਕੀਏ। ਅੱਜ ਦੁਪਹਿਰ ਤੱਕ ਸਰਕਾਰ ਇੱਕ ਮੀਟਿੰਗ ਸੱਦੇ ਸਾਰੀਆਂ ਪਾਰਟੀਆਂ ਦੀ, ਜਿਸ ਵਿੱਚ ਬਹਿਸ ਨੂੰ ਲੈ ਕੇ ਸਾਰਾ ਕੁਝ ਤਹਿ ਹੋਵੇ।
ਇਹ ਵੀ ਪੜ੍ਹੋ: Meet Hayer Engagement Photos: ਪੰਜਾਬ ਦੇ ਖੇਡ ਮੰਤਰੀ ਮੀਤ ਹੇਅਰ ਦੀ ਹੋਈ ਮੰਗਣੀ, ਦੇਖੋ ਖੂਬਸੂਰਤ ਤਸਵੀਰਾਂ
ਇਸ ਤੋਂ ਇਲਾਵਾ ਇਹ ਵੀ ਕਿਹਾ ਕਿ ਇਸ ਮੀਟਿੰਗ ਵਿੱਚ ਇਹ ਵੀ ਤੈਅ ਹੋਵੇ ਕਿ ਕੀ ਕੋਣ ਸੰਚਾਲਕ ਹੋਵੇ, ਦਰਸ਼ਕ ਕੋਣ ਹੋਣਗੇ, ਮੁੱਦੇ ਕਿਹੜੇ ਹੋਣਗੇ। ਅਕਾਲੀ ਦਲ ਕਦੇ ਭੱਜਿਆ ਨਹੀਂ,ਇਸ ਨੂੰ ਅਸੀਂ ਲੜਾਈ ਦਾ ਮੈਦਾਨ ਨਹੀਂ ਬਣਾਉਣਾ ਚਾਹੁੰਦੇ, ਅੱਜ ਪਾਣੀ ਨੂੰ ਬਚਾਉਣ ਦੀ ਲੋੜ ਆ, ਪਾਣੀ ਤੇ ਸਾਂਝੀ ਰਣਨੀਤੀ ਬਣਾਉਣ ਦੀ ਜ਼ਰੂਰਤ ਆ, ਅਸੀਂ ਸਵਾਲ ਕਰਦੇ ਆ ਕੀ ਇਸ ਡੀਬੇਟ ਵਿੱਚ ਅਰਵਿੰਦ ਕੇਜਰੀਵਾਲ ਆਉਣਗੇ।
ਪਹਿਲੀ ਗੱਲ ਜੱਜਮੈਂਟ ਆ ਚੁੱਕੀ ਆ, ਤੇ ਜੱਜ ਮੈਂਟ ਪੰਜਾਬ ਦੇ ਖ਼ਿਲਾਫ਼ ਆ, ਹਰਿਆਣਾ ਦੀਆਂ ਸਾਰੀਆਂ ਪਾਰਟੀਆਂ ਇਕ ਥਾਂ ਉੱਤੇ ਇਕੱਠੀਆਂ ਹਨ। ਪੰਜਾਬ ਦੇ ਰਾਜ ਸਭਾ ਮੈਂਬਰ ਹਰਿਆਣਾ ਦੇ ਹੱਕ ਵਿੱਚ ਖੜ੍ਹੇ ਹਨ, ਅਸੀਂ ਪਹਿਲੇ ਦਿਨ ਤੋਂ ਕਹਿ ਰਹੇ ਆ ਕੀ ਸਿਰ ਜੋੜਨ ਦੀ ਲੋੜ ਆ, ਨਹਿਰ ਨਹੀਂ ਬਣਨੀ ਚਾਹੀਦੀ ਉਸ ਨੂੰ ਰੋਕਣਾ ਕਿਵੇਂ ਹੁਣ ਮਸਲਾ ਇਹ ਹੈ। ਮੁੱਖ ਮੰਤਰੀ ਸਾਬ ਤੁਹਾਡੀਆਂ ਗੱਲਾਂ ਤੋਂ ਇਹ ਲੱਗਦਾ ਕੀ ਤੁਸੀਂ ਸਤਲੁਜ ਯਮੁਨਾ ਲਿੰਕ ਨਹਿਰ ਦਾ ਮੁੱਦਾ ਉਲਝਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਅਸੀਂ ਉਮੀਦ ਕਰਦੇ ਆ ਕੀ ਪੰਜਾਬ ਦੇ ਹਿੱਤ ਵਿੱਚ ਮੁੱਖ ਮੰਤਰੀ ਸਾਰਿਆਂ ਨੂੰ ਨਾਲ ਲੈ ਕੇ ਚੱਲਣਗੇ। 1 ਤਰੀਕ ਨੂੰ ਮੁੱਖ ਮੰਤਰੀ ਹਰਿਆਣਾ ਦਾ ਪੱਖ ਪੇਸ਼ ਕਰਨਗੇ, ਜਾਂ ਪੰਜਾਬ ਦਾ ਪੱਖ ਪੇਸ਼ ਕਰਨਗੇ, ਪਾਣੀ ਦੇ ਮਸਲੇ ਤੇ ਹੱਲ ਕੱਢਣ ਦੀ ਲੋੜ ਆ, ਤੁਹਾਡੇ ਵਕੀਲ ਸੁਪਰੀਮ ਕੋਰਟ ਵਿੱਚ ਵਿਰੋਧੀ ਧਿਰਾਂ ਦਾ ਹਵਾਲਾ ਦੇ ਗਏ।
ਪੰਜਾਬ ਕਾਂਗਰਸ ਵੱਲੋਂ ਅੱਜ ਪ੍ਰੈਸ ਕਾਨਫਰੰਸ
ਇਸ ਦੇ ਨਾਲ ਹੀ ਅੱਜ ਪੰਜਾਬ ਕਾਂਗਰਸ ਵੱਲੋਂ ਵੀ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਪ੍ਰੈਸ ਕਾਨਫਰੰਸ ਦੌਰਾਨ ਹਰਦੀਪ ਕਿੰਗਰਾ ਨੇ ਕਿਹਾ ਕਿ ਪੰਜਾਬ ਦੀ ਸਰਕਾਰ ਕਿਸ ਤਰੀਕੇ ਨਾਲ ਚੱਲ ਰਹੀ ਆ, ਅਸੀਂ ਸਾਰੇ ਇਸ ਨੂੰ ਲੈ ਕੇ ਜਾਣੂ ਆ। ਇਹ ਸਰਕਾਰ ਸਿਰਫ ਪਬਲੀਸਿਟੀ ਕਰ ਰਹੀ ਆ। ਉਪਨ ਡੀਬੇਟ ਚੋਣਾਂ ਸਮੇਂ ਹੁੰਦੀ ਸੀ ਡੀਬੇਟ ਕਰਨ ਦਾ ਪਲੇਟਫਾਰਮ ਸਰਕਾਰ ਕੋਲ ਵਿਧਾਨ ਸਭਾ ਹੈ, ਜਦੋਂ ਕੋਈ ਖੇਡ ਹੁੰਦੀ ਆ ਉਸ ਵਿੱਚ ਸਾਰੇ ਵੱਖ ਵੱਖ ਰੂਲ ਹੁੰਦੇ ਹਨ। ਪਰ ਇੰਨਾਂ ਦੀ ਡੀਬੇਟ ਵਿੱਚ ਜਗ੍ਹਾਂ ਵੀ ਇੰਨਾਂ ਦੀ, ਸੰਚਾਲਕ ਵੀ ਇੰਨਾਂ ਦਾ, ਦਰਸ਼ਕ ਵੀ ਇੰਨਾਂ ਦੇ, ਸਵਾਲ ਵੀ ਇੰਨਾਂ ਦੇ।
ਸੰਚਾਲਕ ਉਹ ਹੁੰਦਾ ਜਿਸ ਉੱਤੇ ਸਾਰੀਆਂ ਪਾਰਟੀਆਂ ਸਹਿਮਤ ਹੋਣ, ਇਸ ਲਈ ਮੁੱਖ ਮੰਤਰੀ ਨੂੰ ਚਾਹੀਦਾ ਹੈ ਕਿ ਸੰਚਾਲਕ ਦਾ ਪੈਨਲ ਤਿਆਰ ਕੀਤਾ ਜਾਵੇ ਜਿਸ ਉੱਤੇ ਸਾਰੀਆਂ ਪਾਰਟੀਆਂ ਸਹਿਮਤ ਹੋਣ, ਜਿਸ ਥਾਂ ਡੀਬੇਟ ਹੋ ਰਹੀ ਹੈ ਉਸ ਜਗ੍ਹਾ 1200 ਸੀਟਾਂ ਨੇ,ਉਨਾਂ 1200 ਸੀਟਾਂ ਵਿੱਚ ਇਕ ਬਰਾਬਰ ਸੀਟਾਂ ਸਾਰੀਆਂ ਪਾਰਟੀਆਂ ਨੂੰ ਵੰਡੀਆਂ ਜਾਣ। ਜਿਸ ਨਾਲ ਦਰਸ਼ਕ ਸਾਰੀਆਂ ਪਾਰਟੀਆਂ ਦੇ ਹੋਣ, ਸਾਰੇ ਮੀਡੀਆ ਨੂੰ ਖੁੱਲ੍ਹਾ ਸੱਦਾ ਮਿਲਣਾ ਚਾਹੀਦਾ ਹੈ। ਇਸ ਡੀਬੇਟ ਦਾ ਪ੍ਰਸਾਰਣ ਲਾਈਵ ਹੋਣਾ ਚਾਹੀਦਾ ਹੈ, ਸਾਰੀਆਂ ਪਾਰਟੀਆਂ ਨੂੰ ਇਕੋ ਸਮਾਂ ਮਿਲਣਾ ਚਾਹੀਦਾ ਹੈ, ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਅਸੀ ਵਿਰੋਧੀ ਧਿਰਾਂ ਨੂੰ ਸਵਾਲ ਪੁੱਛਾਂਗੇ।