Punjab Dengue Cases: ਬਾਰਿਸ਼ਾਂ ਦੇ ਮੌਸਮ ਦੇ ਚੱਲਦੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੇ ਜ਼ੋਰ ਫੜਿਆ ਅਤੇ ਨਾਲ ਹੀ ਹੁਣ ਡੇਂਗੂ ਨੇ ਵੀ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਜੇਕਰ ਫਰੀਦਕੋਟ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਬੀਤੇ ਕੁੱਝ ਦਿਨਾਂ ਵਿੱਚ ਡੇਂਗੂ ਨਾਲ ਸਬੰਧਿਤ 16 ਮਾਮਲੇ (Dengue Cases) ਸਾਹਮਣੇ ਆ ਚੁੱਕੇ ਹਨ ਹਾਲਾਂਕਿ ਸਿਹਤ ਵਿਭਾਗ ਇਸ ਨੂੰ ਲੈਕੇ ਸਤਰਕ ਨਜ਼ਰ ਆਇਆ ਹੈ ਤਾਂ ਜੋ ਸਮੇਂ ਸਿਰ ਡੇਂਗੂ ਦੇ ਮਰੀਜ਼ਾਂ ਦਾ ਇਲਾਜ਼ ਹੋ ਸਕੇ ਪਰ ਹਲੇ ਵੀ ਜ਼ਿਲੇ ਵਿੱਚ ਚਾਰ ਮਾਮਲੇ ਐਕਟਿਵ ਹਨ ਜਿਨ੍ਹਾਂ ਦਾ ਇਲਾਜ਼ ਚੱਲ ਰਿਹਾ ਹੈ।


COMMERCIAL BREAK
SCROLL TO CONTINUE READING

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਅਨਿਲ ਗੋਇਲ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਡੇਂਗੂ ਦੇ ਮਰੀਜ਼ਾਂ (Dengue Cases)  ਦੀ ਗਿਣਤੀ ਦੇਖਦੇ ਹੋਏ ਸਿਹਤ ਵਿਭਾਗ ਨੇ ਸਾਰੇ ਪ੍ਰਬੰਧ ਮੁਕੱਮਲ ਕਰ ਲਏ ਹਨ ਅਤੇ ਲੋਕਾਂ ਨੂੰ ਵੀ ਇਸ ਸਬੰਧੀ ਜਾਗਰੂਕ ਕੀਤਾ ਜਾਂ ਰਿਹਾ ਹੈ ਕਿ ਘਰਾਂ ਵਿੱਚ ਪਾਣੀ ਜ਼ਿਆਦਾ ਦੇਰ ਖੜਨ ਨਾ ਦਿੱਤਾ ਜਾਵੇ, ਕੂਲਰ ਫਰਿਜ਼ ਆਦਿ ਦੀ ਹਰ ਹਫਤੇ ਸਫਾਈ ਕਰ ਪਾਣੀ ਨੂੰ ਸੁਕਾਇਆ ਜਾਵੇ।


ਇਹ ਵੀ ਪੜ੍ਹੋ; Punjab News: 'ਗਊ ਮਾਸ' ਦਾ ਕੰਮ ਕਰਨ ਵਾਲੀ ਫੈਕਟਰੀ ਦਾ ਪਰਦਾਫਾਸ਼, ਮਾਲਕ ਫਰਾਰ, 13 ਨੌਜਵਾਨ ਕਾਬੂ

ਇਸ ਦੇ ਨਾਲ ਹੀ ਪਾਣੀ ਦੇ ਛਪੜਾ ਅਤੇ ਨਾਲਿਆ ਚ ਤੇਲ ਦਾ ਸਪਰੇ ਕੀਤਾ ਜਾ ਰਿਹਾ ਤਾਂ ਜੋ ਡੇਂਗੂ ਦਾ ਲਾਰਵਾ ਪੈਦਾ ਨਾ ਹੋ ਸਕੇ। ਇਸ ਤੋਂ ਇਲਾਵਾ ਜ਼ਿਲ੍ਹੇ ਦੇ ਹਰ ਸਰਕਾਰੀ ਹਸਪਤਾਲ ਚ ਡੇਂਗੂ ਵਾਰਡ ਤਿਆਰ ਕੀਤੇ ਗਏ ਹਨ।ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਚ ਡੇਂਗੂ ਨੂੰ ਕੰਟਰੋਲ ਕਰਨ ਲਈ ਹਰ ਤਰਾਂ ਸਿਹਤ ਵਿਭਾਗ ਤਿਆਰ ਹੈ।


ਇਹ ਵੀ ਪੜ੍ਹੋ; Punjab News: ਅੰਮ੍ਰਿਤਸਰ BSF ਨੂੰ ਮਿਲੀ ਵੱਡੀ ਕਾਮਯਾਬੀ, ਖੇਤਾਂ ਵਿੱਚੋਂ ਮਿਲਿਆ ਡਰੋਨ

 ਪਠਾਨਕੋਟ ਜ਼ਿਲੇ 'ਚ ਡੇਂਗੂ ਦੇ ਰੋਜ਼ਾਨਾ ਮਰੀਜ਼ ਸਾਹਮਣੇ ਆ ਰਹੇ ਹਨ, ਸ਼ੁੱਕਰਵਾਰ ਨੂੰ ਦੋ ਹੋਰ ਡੇਂਗੂ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ, ਜਿਨ੍ਹਾਂ 'ਚ ਪਠਾਨਕੋਟ ਦੇ ਦਿਹਾਤੀ ਖੇਤਰ ਦੀ ਰਹਿਣ ਵਾਲੀ ਇਕ ਬੱਚੀ ਵੀ ਸ਼ਾਮਲ ਹੈ। ਇਸ ਤੋਂ ਪਹਿਲਾਂ ਜ਼ਿਲ੍ਹੇ 'ਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ 10 ਹੋ ਗਈ ਸੀ। ਇੱਕ ਹਫ਼ਤੇ ਦੌਰਾਨ ਨਗਰ ਨਿਗਮ ਵੱਲੋਂ ਰੋਜ਼ਾਨਾ ਸਵੇਰੇ ਅਤੇ ਸ਼ਾਮ 8 ਵਾਰਡਾਂ ਵਿੱਚ ਫਾਗਿੰਗ ਸ਼ੁਰੂ ਕੀਤੀ ਗਈ ਹੈ। ਇਸ ਸਾਲ ਡੇਂਗੂ ਨਾਲ ਨਜਿੱਠਣ ਲਈ ਸਿਹਤ ਵਿਭਾਗ ਵੱਲੋਂ ਪੂਰੇ ਪ੍ਰਬੰਧ ਕੀਤੇ ਗਏ ਹਨ।


ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਇਲਾਕੇ ਅਤੇ ਲੋਕਾਂ ਦੇ ਘਰਾਂ 'ਚ ਜਾ ਕੇ ਲਾਰਵੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਲਾਰਵਾ ਮਿਲਣ 'ਤੇ ਉਨ੍ਹਾਂ ਨੂੰ ਨਸ਼ਟ ਕੀਤਾ ਜਾ ਰਿਹਾ ਹੈ। ਸਿਵਲ ਹਸਪਤਾਲ 'ਚ ਡੇਂਗੂ ਦੇ ਮਰੀਜ਼ਾਂ ਲਈ ਬਹੁਤ ਬੈੱਡਾਂ ਵਾਲਾ ਡੇਂਗੂ ਵਾਰਡ ਬਣਾਇਆ ਗਿਆ ਹੈ, ਜਿਸ 'ਚ ਮਰੀਜ਼ਾਂ ਦੇ ਸੈਂਪਲ ਲੈ ਕੇ ਸਾਰੇ ਟੈਸਟ ਕੀਤੇ ਜਾ ਰਹੇ ਹਨ। ਮੁਫ਼ਤ ਕੀਤਾ ਜਾ ਰਿਹਾ ਹੈ, ਇਸ ਤੋਂ ਇਲਾਵਾ ਪੇਂਡੂ ਖੇਤਰਾਂ ਤੋਂ ਡੇਂਗੂ ਦੇ ਮਰੀਜ਼ਾਂ ਦੀ ਜਾਂਚ ਲਈ ਸੈਂਪਲ ਵੀ ਲਏ ਜਾ ਰਹੇ ਹਨ ਅਤੇ ਜੇਕਰ ਪਾਜ਼ੀਟਿਵ ਪਾਏ ਜਾਂਦੇ ਹਨ ਤਾਂ ਮਰੀਜ਼ਾਂ ਦਾ ਮੁਫ਼ਤ ਇਲਾਜ ਵੀ ਕੀਤਾ ਜਾ ਰਿਹਾ ਹੈ।