Punjab Earthquake News: ਅਫਗਾਨਿਸਤਾਨ-ਪਾਕਿਸਤਾਨ ਸਰਹੱਦ 'ਤੇ ਐਤਵਾਰ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜਿਸ ਦਾ ਅਸਰ ਦਿੱਲੀ ਸਮੇਤ ਉੱਤਰ ਭਾਰਤ ਦੇ ਕਈ ਇਲਾਕਿਆਂ 'ਚ ਦੇਖਣ ਨੂੰ ਮਿਲਿਆ ਹੈ। ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 5.2 ਦੱਸੀ ਜਾ ਰਹੀ ਹੈ। ਦਿੱਲੀ ਤੇ ਆਸਪਾਸ ਦੇ ਇਲਾਕਿਆਂ 'ਚ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਸੱਟ ਜਾਂ ਨੁਕਸਾਨ ਦੀ ਤੁਰੰਤ ਕੋਈ ਰਿਪੋਰਟ ਨਹੀਂ ਹੈ।


COMMERCIAL BREAK
SCROLL TO CONTINUE READING

ਪੰਜਾਬ ਅਤੇ ਹਰਿਆਣਾ ਦੇ ਕਈ ਹਿੱਸਿਆਂ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਤੋਂ ਇਲਾਵਾ ਚੰਡੀਗੜ੍ਹ ਵਿੱਚ ਵੀ ਹਲਕੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਭਾਰਤ ਦੇ ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਦੇ ਅਨੁਸਾਰ, ਐਤਵਾਰ ਸਵੇਰੇ ਅਫਗਾਨਿਸਤਾਨ ਦੇ ਫੈਜ਼ਾਬਾਦ ਨੇੜੇ 5.2 ਤੀਬਰਤਾ ਦਾ ਭੂਚਾਲ ਆਇਆ।


ਇਹ ਵੀ ਪੜ੍ਹੋ : New Parliament Inauguration: PM ਮੋਦੀ ਨੇ ਨਵੀਂ ਸੰਸਦ 'ਸੇਂਗੋਲ' ਦਾ ਕੀਤਾ ਉਦਘਾਟਨ ਫਿਰ 20 ਪੰਡਿਤਾਂ ਤੋਂ ਲਿਆ ਆਸ਼ੀਰਵਾਦ


ਏਜੰਸੀ ਨੇ ਦੱਸਿਆ ਕਿ ਭੂਚਾਲ ਦਾ ਕੇਂਦਰ ਅਫਗਾਨਿਸਤਾਨ ਦੇ ਫੈਜ਼ਾਬਾਦ ਤੋਂ 79 ਕਿਲੋਮੀਟਰ ਦੱਖਣ-ਪੂਰਬ (SE) 'ਚ ਸੀ। ਭੂਚਾਲ ਸਵੇਰੇ 11.19 ਵਜੇ ਸਤ੍ਹਾ ਤੋਂ 220 ਕਿਲੋਮੀਟਰ ਦੀ ਡੂੰਘਾਈ 'ਤੇ ਆਇਆ।


ਇਹ ਵੀ ਪੜ੍ਹੋ : Farmers Protest: ਪਹਿਲਵਾਨਾਂ ਦੇ ਹੱਕ 'ਚ ਉਤਰੇ ਕਿਸਾਨ; ਅੰਬਾਲਾ ਪੁਲਿਸ ਛਾਉਣੀ 'ਚ ਹੋਇਆ ਤਬਦੀਲ, ਲਗਾਏ ਬੈਰੀਕੇਡ