Faridkot News/ਦੇਵਾ ਨੰਦ ਸ਼ਰਮਾ: ਫਰੀਦਕੋਟ ਦੇ ਪਿੰਡ ਫਿੱਡੇ ਕਲਾਂ ਕੋਲ ਇੱਕ ਦਿਨ ਪਹਿਲਾਂ ਸਰਹੰਦ ਨਹਿਰ ਚੇ ਤੈਰਦੀ ਲਾਸ਼ ਮਿਲੀ ਸੀ ਜਿਸਨੂੰ ਪਿੰਡ ਵਾਸੀਆਂ ਵੱਲੋਂ ਦੇਖਣ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਅਤੇ ਬਾਅਦ 'ਚ ਇਸ ਨੌਜਵਾਨ ਲੜਕੀ ਦੀ ਪਹਿਚਾਣ ਨੇਹਾ ਨਿਵਾਸੀ ਖੋਖਰਾ ਮੋਹਲਾਂ ਫਰੀਦਕੋਟ ਵੱਜੋਂ ਹੋਈ ਸੀ ਜਿਸ ਨੂੰ ਪੁਲਿਸ ਵੱਲੋਂ ਪਹਿਚਾਣ ਹੋਣ ਤੋਂ ਬਾਅਦ ਪਰਿਵਾਰਕ ਮੈਬਰਾਂ ਨੂੰ ਇਸ ਦੀ ਸੂਚਨਾ ਦੇਕੇ ਲਾਸ਼ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਗਿਆ ਸੀ। ਹੁਣ ਇਸ ਘਟਨਾ ਤੋਂ ਬਾਅਦ ਮ੍ਰਿਤਕ ਲੜਕੀ ਦਾ ਪਰਿਵਾਰ ਸਾਹਮਣੇ ਆਇਆ ਜਿਸ ਵੱਲੋਂ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਲੜਕੀ ਦੀ ਹੱਤਿਆ ਕਰ ਉਸਦੀ ਲਾਸ਼ ਨੂੰ ਨਹਿਰ ਚ ਸੁੱਟਿਆ ਗਿਆ ਹੈ।


COMMERCIAL BREAK
SCROLL TO CONTINUE READING

ਇਸ ਮੌਕੇ ਪਰਿਵਾਰਕ ਮੈਬਰਾਂ ਅਤੇ ਪੜੋਸੀਆਂ ਦਾ ਕਹਿਣਾ ਹੈ ਕਿ ਰੋਜ਼ਾਨਾ ਦੀ ਤਰਾਂ ਨੇਹਾ ਆਪਣੇ ਘਰ ਤੋਂ ਇਮੀਗ੍ਰੇਸ਼ਨ ਸੈਂਟਰ ਜਿਥੇ ਉਹ ਨੌਕਰੀ ਕਰਦੀ ਸੀ ਘਰੋਂ ਗਈ ਸੀ ਪਰ ਕੁੱਜ ਸਮੇ ਬਾਅਦ ਪੁਲਿਸ ਵੱਲੋਂ ਸੂਚਨਾ ਦਿੱਤੀ ਗਈ ਸੀ ਕਿ ਉਨ੍ਹਾਂ ਦੀ ਲੜਕੀ ਦਾ ਸਮਾਨ ਜਿਸ ਵਿੱਚ ਪਰਸ ਅਧਾਰ ਕਾਰਡ ਆਦਿ ਨਹਿਰ ਕਿਨਾਰੇ ਮਿਲੇ ਹਨ ਜਿਸ ਤੋਂ ਬਾਅਦ ਉਨ੍ਹਾਂ ਨੇ ਲੜਕੀ ਦੀ ਤਲਾਸ਼ ਸ਼ੁਰੂ ਕੀਤੀ ਜੋ ਬਾਦ ਚ ਨਹਿਰ ਅੰਦਰੋਂ ਉਸ ਦੀ ਬਾਡੀ ਬਰਾਮਦ ਹੋਈ।


ਇਹ ਵੀ ਪੜ੍ਹੋ: Bikram Majithia News: ਬਿਕਰਮ ਮਜੀਠੀਆ ਖਿਲਾਫ਼ ਦਰਜ NDPS ਮਾਮਲੇ ਨਾਲ ਜੁੜੀ ਵੱਡੀ ਖ਼ਬਰ

ਉਨ੍ਹਾਂ ਸ਼ੱਕ ਜਾਹਰ ਕਰਦੇ ਕਿਹਾ ਕਿ ਲੜਕੀ ਦੇ ਮੋਬਾਇਲ ਫੋਨ ਤੇ ਕਿਸੇ ਲੜਕੇ ਨਾਲ ਉਸਦੀ ਗਲਬਾਤ ਅਤੇ ਲੜਕੇ ਦੀਆਂ ਫੋਟੋਆਂ ਦੇਖੀਆਂ ਗਈਆਂ ਜੋ ਉਸਦੇ ਘਰ ਜਾਣ ਤੋਂ ਬਾਅਦ ਦੀਆਂ ਹਨ।ਉਨ੍ਹਾਂ ਸ਼ੰਕਾ ਜਾਹਰ ਕੀਤੀ ਕਿ ਉਨ੍ਹਾਂ ਦੀ ਲੜਕੀ ਦਾ ਕਤਲ ਕਰਕੇ ਲਾਸ਼ ਨੂੰ ਨਹਿਰ ਵਿੱਚ ਸੁੱਟਿਆ ਗਿਆ ਹੈ ਜਿਸ ਦੀ ਗਹਿਰਾਈ ਨਾਲ ਪੜਤਾਲ ਹੋਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਨੇਹਾ ਬਹੁਤ ਹੀ ਹਸਮੁਖ ਅਤੇ ਹੌਸਲੇ ਵਾਲੀ ਲੜਕੀ ਸੀ ਜੋ ਆਤਮ ਹੱਤਿਆ ਵਰਗਾ ਕਦਮ ਕਦੀ ਨਹੀਂ ਚੁੱਕ ਸਕਦੀ।


ਉਨ੍ਹਾਂ ਕਿਹਾ ਕਿ ਪੁਲਿਸ ਨੂੰ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਮੀਦ ਕਰਦੇ ਹਾਂ ਕਿ ਸਾਨੂੰ ਇਨਸਾਫ ਜਰੂਰ ਮਿਲੇਗਾ ਅਤੇ ਨੇਹਾ ਦੀ ਮੌਤ ਲਈ ਜਿੰਮੇਦਾਰ ਵਿਅਕਤੀ ਨੂੰ ਸਖਤ ਸਜ਼ਾ ਮਿਲੇਗੀ।ਉਥੇ ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਗੁਰਵਿੰਦਰ ਸਿੰਘ ਨੇ ਕਿਹਾ ਕਿ ਪਰਿਵਾਰ ਵਾਲਿਆਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਬਿਆਨਾ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।


ਇਹ ਵੀ ਪੜ੍ਹੋ: Gurdaspur News: ਗਸ਼ਤ ਕਰਦੇ ਸਮੇਂ ਗੁਰਦਾਸਪੁਰ ਦੇ ਫ਼ੌਜੀ ਜਵਾਨ ਦੀ ਹਾਦਸੇ ਕਾਰਨ ਹੋਈ ਮੌਤ