Farmers Protest: ਪੰਜਾਬ `ਚ ਲਿਫਟਿੰਗ ਦੀ ਸਮੱਸਿਆ ਨੂੰ ਲੈ ਕੇ SKM ਦਾ ਚੱਕਾ ਜਾਮ! ਸੜਕਾਂ `ਤੇ ਲੱਗਣਗੇ ਵੱਡੇ ਜਾਮ, 3 ਵਜੇ ਤੱਕ ਆਵਾਜਾਈ ਠੱਪ
Farmers Protest: ਕਿਸਾਨ ਬੈਠੇ ਹੜਤਾਲ `ਤੇ, ਪੰਜਾਬ `ਚ 4 ਘੰਟੇ ਨੈਸ਼ਨਲ ਹਾਈਵੇਅ ਜਾਮ ਕੀਤੇ ਗਏ ਹਨ। 3 ਵਜੇ ਤੱਕ ਆਵਾਜਾਈ ਠੱਪ ਰਹੇਗੀ।
Punjab Farmers Protest: ਸੰਯੁਕਤ ਕਿਸਾਨ ਮੋਰਚਾ (ਐਸਕੇਐਮ) ਨੇ ਪੰਜਾਬ ਵਿੱਚ ਝੋਨੇ ਦੀ ਸੁਸਤ ਖਰੀਦ ਦੇ ਵਿਰੋਧ ਵਿੱਚ ਅੱਜ ਮੁੱਖ ਸੜਕਾਂ ਜਾਮ ਕਰਨ ਦਾ ਐਲਾਨ ਕੀਤਾ ਹੈ। ਕਿਸਾਨ ਜਥੇਬੰਦੀ ਦਾ ਕਹਿਣਾ ਹੈ ਕਿ ਵਾਰ-ਵਾਰ ਮੰਗ ਕਰਨ ਦੇ ਬਾਵਜੂਦ ਝੋਨੇ ਦੀ ਖਰੀਦ ਦੇ ਕੰਮ ਵਿੱਚ ਕੋਈ ਸੁਧਾਰ ਨਹੀਂ ਹੋਇਆ। ਕਿਸਾਨ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ 4 ਘੰਟੇ ਲਈ ਸੂਬੇ ਭਰ ਦੀਆਂ ਮੰਡੀਆਂ ਦੇ ਆਲੇ-ਦੁਆਲੇ ਮੁੱਖ ਸੜਕਾਂ ਜਾਮ ਕਰ ਰਹੇ ਹਨ।
ਐਸਕੇਐਮ ਆਗੂ ਰਮਿੰਦਰ ਸਿੰਘ ਪਟਿਆਲਾ ਨੇ ਕੱਲ੍ਹ ਕਿਹਾ ਸੀ ਕਿ ਸੜਕਾਂ ਜਾਮ ਕਰਨ ਦਾ ਫੈਸਲਾ 19 ਅਕਤੂਬਰ ਨੂੰ ਹੀ ਲਿਆ ਗਿਆ ਹੈ। ਇਸ ਵਿੱਚ ਕਿਹਾ ਗਿਆ ਸੀ ਕਿ ਜੇਕਰ ਸੂਬਾ ਸਰਕਾਰ 4 ਦਿਨਾਂ ਵਿੱਚ ਝੋਨੇ ਦੀ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਉਣ ਵਿੱਚ ਅਸਫਲ ਰਹੀ ਤਾਂ ਵੱਡਾ ਫੈਸਲਾ ਲਿਆ ਜਾਵੇਗਾ। ਸਰਕਾਰ ਕੰਮ ਕਰਨ ਵਿੱਚ ਅਸਫਲ ਰਹੀ ਹੈ।
ਇਹ ਵੀ ਪੜ੍ਹੋ: Punjab Mandi: ਸਾਬਕਾ CM ਕੈਪਟਨ ਵੱਲੋਂ ਖੰਨਾ ਦੀ ਮੰਡੀ ਦਾ ਦੌਰਾ, ਹਰਪਾਲ ਚੀਮਾ ਨੇ ਦੌਰੇ 'ਤੇ ਚੁੱਕੇ ਸਵਾਲ
ਬਰਨਾਲਾ 'ਚ 5 ਮੁੱਖ ਥਾਵਾਂ 'ਤੇ ਰੋਸ ਪ੍ਰਦਰਸ਼ਨ
ਅੱਜ ਬਰਨਾਲਾ ਵਿੱਚ ਕਿਸਾਨਾਂ ਨੇ ਮਹਿਲ ਕਲਾਂ ਦੀ ਦਾਣਾ ਮੰਡੀ ਦੇ ਸਾਹਮਣੇ ਬਰਨਾਲਾ-ਲੁਧਿਆਣਾ ਰੋਡ, ਪਿੰਡ ਬਡਬਰ ਦਾਣਾ ਮੰਡੀ ਦੇ ਸਾਹਮਣੇ ਬਠਿੰਡਾ-ਚੰਡੀਗੜ੍ਹ ਰੋਡ, ਪਿੰਡ ਰੂੜੇਕੇ ਕਲਾਂ ਦੀ ਦਾਣਾ ਮੰਡੀ ਵਿੱਚ ਮਾਨਸਾ ਰੋਡ ਅਤੇ ਭਦੌੜ ਕਿੰਨੀ ਚੌਕ ਵਿੱਚ ਫਰੀਦਕੋਟ ਬਰਨਾਲਾ ਰੋਡ ਜਾਮ ਕਰ ਦਿੱਤਾ ਹੈ ਕਰਨ ਦਾ ਐਲਾਨ ਕੀਤਾ ਹੈ।
ਇਸ ਤੋਂ ਇਲਾਵਾ ਬੀਕੇਯੂ ਉਗਰਾਹਾਂ ਡੀ-ਮਾਰਟ ਬਰਨਾਲਾ ਅੱਗੇ ਵੀ ਰੋਸ ਪ੍ਰਦਰਸ਼ਨ ਕਰੇਗੀ। ਇਸੇ ਕਿਸਾਨ ਜਥੇਬੰਦੀ ਵੱਲੋਂ ਪਹਿਲਾਂ ਹੀ ਐਮਪੀ ਮੀਤ ਹੇਅਰ ਦੇ ਘਰ ਮੱਲ੍ਹੀਆਂ ਅਤੇ ਬਡਬਰ ਟੋਲ ਪਲਾਜ਼ਾ ’ਤੇ ਧਰਨੇ ਦਿੱਤੇ ਜਾ ਰਹੇ ਹਨ।
ਸੰਯੁਕਤ ਕਿਸਾਨ ਮੋਰਚਾ ਵੱਲੋਂ ਸੰਘਰਸ਼ ਨੂੰ ਤੇਜ਼ ਕਰਨ ਦਾ ਐਲਾਨ
ਮੰਡੀਆਂ ਵਿੱਚ ਕਿਸਾਨਾਂ ਨੂੰ ਆ ਰਹੀਆਂ ਪਰੇਸ਼ਾਨੀਆਂ ਨੂੰ ਲੈ ਕੇ ਅੱਜ ਮਿਤੀ 25 ਅਕਤੂਬਰ ਨੂੰ 11 ਵਜੇ ਤੋਂ 3 ਵਜੇ ਤੱਕ ਮੰਡੀਆਂ ਦੇ ਨੇੜੇ ਹਾਈਵੇ ਜਾਮ ਕੀਤੇ ਗਏ ਹਨ।
ਸੰਯੁਕਤ ਕਿਸਾਨ ਮੋਰਚਾ ਦੀ ਕਾਲ ਉੱਤੇ ਬਨੂੜ ਸੇਲ ਟੈਕਸ ਬੈਰੀਅਰ ਦੇ ਉੱਤੇ ਕਿਸਾਨਾਂ ਵੱਲੋਂ ਪ੍ਰਦਰਸ਼ਨ
ਸੰਯੁਕਤ ਕਿਸਾਨ ਮੋਰਚਾ ਤੇ ਕਾਲ ਦੇ ਉੱਤੇ ਅੱਜ ਪੰਜਾਬ ਭਰ ਦੇ ਵਿੱਚ 11 ਵਜੇ ਤੋਂ 3 ਵਜੇ ਤੱਕ ਸਮੁੱਚੇ ਮਾਰਗਾਂ ਦੇ ਉੱਤੇ ਕਿਸਾਨਾਂ ਵੱਲੋਂ ਟਰੈਫਿਕ ਜਾਮ ਕੀਤਾ ਜਾ ਰਿਹਾ ਹੈ। ਬਨੂੜ ਸੇਲ ਟੈਕਸ ਬੈਰੀਅਰ ਚੌਰਾਹੇ ਉੱਤੇ ਭਾਰਤੀ ਕਿਸਾਨ ਯੂਨੀਅਨ ਡਕੋਦਾਂ ਦੇ ਜ਼ਿਲ੍ ਪ੍ਰਧਾਨ ਦੀ ਅਗਵਾਈ ਦੇ ਵਿੱਚ ਕਿਸਾਨ ਜਮਾ ਹੋਣੇ ਸ਼ੁਰੂ ਹੋ ਗਏ ਨੇ। ਸਕੂਲੀ ਵਿਦਿਆਰਥੀ ਵੀ ਕਿਸਾਨਾਂ ਦੇ ਧਰਨੇ ਦੇ ਵਿੱਚ ਸ਼ਮੂਲੀਅਤ ਕਰ ਰਹੇ ਹਨ।
ਬਨੂੜ ਸੇਲ ਟੈਕਸ ਬੈਰੀਅਰ ਜਿਹੜਾ ਕਿ ਬਨੂੜ - ਅੰਬਾਲਾ,ਬਨੂੜ - ਮੋਹਾਲੀ, ਬਨੂੜ - ਰਾਜਪੁਰਾ ਤੇ ਬਨੂੜ ਜੀਰਕਪੁਰ ਚੰਡੀਗੜ੍ਹ ਦਾ ਕੇਂਦਰ ਹੈ ਦੇ ਉੱਤੇ ਕਿਸਾਨਾਂ ਵੱਲੋਂ ਟਰੈਫਿਕ ਜਾਮ ਕੀਤੀ ਜਾ ਰਹੀ ਹੈ। ਮੰਡੀਆਂ ਦੇ ਵਿੱਚ ਜੀਰੀ ਦੀ ਫਸਲ ਨਾ ਵਿਕਣ ਕਾਰਨ ਅਤੇ ਕਿਸਾਨੀ ਮੰਗਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਅੱਜ ਪੰਜਾਬ ਭਰ ਦੇ ਵਿੱਚ ਮੰਡੀਆਂ ਦੇ ਨਜ਼ਦੀਕ ਟਰੈਫਿਕ ਜਾਮ ਕਰਨ ਦਾ ਪ੍ਰੋਗਰਾਮ ਹੈ।