Punjab News ਸਨਾਤਨ ਬਾਰੇ ਵਿਵਾਦ ਟਿੱਪਣੀ ਕਰਕੇ ਕਿਸੇ ਨੂੰ ਫਾਇਦਾ ਨਹੀਂ ਹੋਵੇਗਾ
Punjab News: ਉਥੇ ਹੀ ਜਦੋਂ ਲੋਕਾਂ ਨਾਲ ਮਹਿਲਾ ਰਾਖਵਾਂਕਰਨ ਬਿੱਲ ਬਾਰੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਹ ਬਹੁਤ ਪਹਿਲਾਂ ਹੋ ਜਾਣਾ ਚਾਹੀਦਾ ਸੀ। ਇਸ ਨਾਲ ਔਰਤਾਂ ਦਾ ਮਨੋਬਲ ਵਧੇਗਾ ਅਤੇ ਔਰਤਾਂ ਦੇਸ਼ ਲਈ ਕੰਮ ਕਰਨਗੀਆਂ।
Punjab News: ਸਨਾਤਨ ਬਾਰੇ ਚੱਲ ਰਹੇ ਵਿਵਾਦ ਬਾਰੇ ਲੋਕ ਰਾਏ ਜਾਨਣ ਲਈ ਜ਼ੀ ਮੀਡੀਆ ਵਲੋਂ ਫਤਿਹਗੜ੍ਹ ਸਾਹਿਬ ਦੇ ਲੋਕਾਂ ਨਾਲ ਗੱਲਬਾਤ ਕੀਤੀ ਗਈ। ਇਸ ਮੌਕੇ ਲੋਕਾਂ ਨੇ ਕਿਹਾ ਕਿ ਸਨਾਤਨ ਧਰਮ ਬਹੁਤ ਪੁਰਾਣਾ ਧਰਮ ਹੈ ਜੋ ਸਾਰੇ ਲੋਕਾਂ ਲਈ ਇੱਕ ਬਰਾਬਰ ਹੈ। ਇਹ ਸਾਰੇ ਲੋਕਾਂ ਨੂੰ ਚੰਗੀ ਸਿੱਖਿਆ ਦਿੰਦਾ ਹੈ। ਇਸ ਸਬੰਧੀ ਜੋ ਵੀ ਵਿਵਾਦ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ, ਉਸ ਨਾਲ ਕਿਸੇ ਦਾ ਫਾਇਦਾ ਨਹੀਂ ਹੋਵੇਗਾ, ਸਗੋਂ ਨੁਕਸਾਨ ਹੀ ਹੈ। ਕੁੱਝ ਲੋਕ ਆਪਣਾ ਨਾਮ ਕਰਨ ਦੇ ਲਈ ਅਜਿਹਾ ਕਰਦੇ ਹਨ ਜੋ ਕਿ ਗਲਤ ਹੈ।
ਉਥੇ ਹੀ ਜਦੋਂ ਲੋਕਾਂ ਨਾਲ ਮਹਿਲਾ ਰਾਖਵਾਂਕਰਨ ਬਿੱਲ ਬਾਰੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਹ ਬਹੁਤ ਪਹਿਲਾਂ ਹੋ ਜਾਣਾ ਚਾਹੀਦਾ ਸੀ। ਇਸ ਨਾਲ ਔਰਤਾਂ ਦਾ ਮਨੋਬਲ ਵਧੇਗਾ ਅਤੇ ਔਰਤਾਂ ਦੇਸ਼ ਲਈ ਕੰਮ ਕਰਨਗੀਆਂ। ਇਹ ਬਹੁਤ ਵਧੀਆ ਫੈਸਲਾ ਹੈ। ਰਾਖਵੇਂਕਰਨ ਦੇ ਫੈਸਲੇ ਨਾਲ ਪੰਜਾਬ ਦੀਆਂ ਔਰਤਾਂ ਅਤੇ ਕੁੜੀਆਂ ਵਿਦੇਸ਼ ਨਹੀਂ ਜਾਣਗੀਆਂ। ਉਹ ਇੱਥੇ ਰੁਜ਼ਗਾਰ ਲੱਭ ਸਕਦੇ ਹਨ। ਜਿਸ ਨੇ ਇਹ ਕਾਨੂੰਨ ਲਿਆਂਦਾ ਹੈ ਉਸਨੂੰ ਇਸਦਾ ਫਾਇਦਾ ਹੋ ਸਕਦਾ ਹੈ।
ਇਹ ਵੀ ਪੜ੍ਹੋ: Punjab News: ਸੰਯੁਕਤ ਕਿਸਾਨ ਮੋਰਚੇ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ, ਇਹ ਹਨ ਮੰਗਾਂ
(ਫਤਿਹਗੜ੍ਹ ਸਾਹਿਬ ਤੋਂ ਜਗਮੀਤ ਸਿੰਘ ਦੀ ਰਿਪੋਰਟ)