Punjab's Fazilka MLA Narinder Pal News: ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਤੋਂ ਇੱਕ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਵਿਧਾਇਕ ਨਰਿੰਦਰ ਪਾਲ ਵੱਲੋਂ ਸਰਕਾਰੀ ਹਸਪਤਾਲ ਸਵਾਣਾ ਵਿਖੇ ਮਰੀਜ਼ਾਂ ਨਾਲ ਮੁਲਾਕਾਤ ਕੀਤੀ ਗਈ। ਇਸ    ਦੌਰਾਨ ਕੁਝ ਮਰੀਜ਼ਾਂ ਵੱਲੋਂ ਵਿਧਾਇਕ ਨੂੰ ਮਿਲ ਕੇ ਸ਼ਿਕਾਇਤ ਕੀਤੀ ਗਈ ਕਿ ਉਨ੍ਹਾਂ ਦੀ ਕੁੱਟਮਾਰ ਕਰਨ ਵਾਲੇ ਵਿਅਕਤੀ ਨੇ ਉਨ੍ਹਾਂ ਨੂੰ ਤੇਜ਼ਧਾਰ ਹਥਿਆਰਾਂ ਨਾਲ ਜ਼ਖਮੀ ਕਰ ਦਿੱਤਾ ਸੀ ਪਰ ਉਹ ਨਿਡਰ ਹੈ ਅਤੇ ਘੁੱਮੀ ਜਾ ਰਿਹਾ ਹੈ। 


COMMERCIAL BREAK
SCROLL TO CONTINUE READING

ਇਸੇ ਦੌਰਾਨ ਜ਼ਖ਼ਮੀਆਂ, ਜਿਨ੍ਹਾਂ ਵਿੱਚ ਦੋ ਔਰਤਾਂ ਅਤੇ ਇੱਕ ਪੁਰਸ਼ ਸ਼ਾਮਲ ਸਨ, ਨੇ ਵਿਧਾਇਕ ਨੂੰ ਆਪਣੇ ਵਿਚਾਰ ਪੇਸ਼ ਕੀਤੇ। ਹਾਲਾਂਕਿ ਇੱਥੇ ਜਦੋਂ ਵਿਧਾਇਕ ਉੱਥੇ ਮੌਜੂਦ ਸਨ ਤਾਂ ਉਕਤ ਵਿਅਕਤੀ ਨੇ ਮਹਿਲਾ ਨਾਲ ਉੱਚੀ ਆਵਾਜ਼ ਵਿੱਚ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। 


ਇਸ 'ਤੇ ਤੁਰੰਤ ਐਕਸ਼ਨ ਲੈਂਦੀਆਂ ਮੌਕੇ ’ਤੇ ਹੀ ਵਿਧਾਇਕ ਨੇ ਫੋਨ ਕਰ ਪੁਲਿਸ ਨੂੰ ਜਾਣਕਾਰੀ ਦਿੱਤੀ ਅਤੇ ਸਿਟੀ ਪੁਲਸ ਵੱਲੋਂ ਹਸਪਤਾਲ ਤੋਂ ਉਕਤ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਇੰਨਾ ਹੀ ਨਹੀਂ ਬਲਕਿ ਵਿਧਾਇਕ ਵੱਲੋਂ ਉਸਦੇ ਖਿਲਾਦ ਕਾਰਵਾਈ ਦੇ ਹੁਕਮ ਦਿੱਤੇ ਗਏ।


ਵਿਧਾਇਕ ਨਰਿੰਦਰ ਪਾਲ ਨੇ ਇਹ ਵੀ ਕਿਹਾ ਕਿ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਨਾ ਹੀ ਉਕਤ ਵਿਅਕਤੀ ਉਨ੍ਹਾਂ ਦੇ ਨਾਲ ਆਇਆ ਹੈ। ਵਿਧਾਇਕ ਨਰਿੰਦਰ ਵੱਲੋਂ ਲਗਾਤਾਰ ਮੁਲਜ਼ਮ ਨੂੰ ਇਹੀ ਗੱਲ ਕਹੀ ਜਾ ਰਹੀ ਸੀ ਕਿ ਗੁੰਡਾਗਰਦੀ ਬਿਲਕੁਲ ਵੀ ਬਰਦਾਸ਼ਤ ਨਹੀ ਕੀਤੀ ਜਾਵੇਗੀ।


ਦੱਸ ਦਈਏ ਕਿ ਜੜੋਂ ਪੁਲਿਸ ਮੌਕੇ 'ਤੇ ਪਹੁੰਚੀ ਤਾਂ ਵਿਧਾਇਕ ਵੱਲੋਂ ਮੁਲਜ਼ਮ ਤੇ ਪੁਲਿਸ ਮੁਲਾਜ਼ਮਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਪਰ ਇਸ ਦੌਰਾਨ ਵੀ ਮੁਲਜ਼ਮ ਆਪਣੀ ਗਲਤੀ ਮੰਨਣ ਨੂੰ ਤਿਆਰ ਨਹੀ ਸੀ ਤੇ ਵਿਧਾਇਕ ਦੋ ਗੱਲ ਨਾ ਸੁਣਕੇ ਆਪਣੀ ਹੀ ਗੱਲ ਅੱਗੋਂ ਪੇਸ਼ ਕਰਿ ਜਾ ਰਿਹਾ ਸੀ।


ਫਿਲਹਾਲ ਪੁਲਿਸ ਵੱਲੋਂ ਉਸਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਅਗਲੇਰੀ ਜਾਂਚ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਫਿਲਹਾਲ ਫੜੇ ਗਏ ਮੁਲਜ਼ਮ ਦੀ ਪਛਾਣ ਨਹੀਂ ਹੋ ਸਕੀ ਹੈ।


ਇਹ ਵੀ ਪੜ੍ਹੋ: Punjab Farmers Protest: ਪੰਜਾਬ ਭਰ ਵਿੱਚ ਸੰਯੁਕਤ ਕਿਸਾਨ ਮੋਰਚਾ ਵੱਲੋਂ ਰੋਸ ਪ੍ਰਦਰਸ਼ਨ, ਜਾਣੋ ਕੀ ਹਨ ਮੁੱਖ ਮੰਗਾਂ 


ਇਹ ਵੀ ਪੜ੍ਹੋ: Mohali Accident: ਹਰਿਆਣਾ ਰੋਡਵੇਜ ਬੱਸ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਇੱਕ ਨੌਜਵਾਨ ਦੀ ਮੌਤ, ਦੂਜਾ ਗੰਭੀਰ ਜ਼ਖ਼ਮੀ