Batala Firing News:  ਪੰਜਾਬ ਵਿੱਚ ਕਤਲ, ਅਪਰਾਧ ਨਾਲ ਜੁੜੀਆ ਘਟਨਾਵਾਂ ਵੱਧ ਰਹੀਆਂ ਹਨ। ਬਟਾਲਾ ਪੁਲਿਸ ਜ਼ਿਲ੍ਹੇ ਅਧੀਨ ਪਿਛਲੇ ਕਈ ਦਿਨਾਂ ਤੋਂ ਲੁੱਟ-ਖੋਹ, ਫਾਇੰਗਿਰ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਨਜ਼ਰ ਆ ਰਹੀਆਂ ਹਨ।  ਅੱਜ ਤਾਜਾ ਮਾਮਲਾ ਬਟਾਲਾ ਤੋਂ ਸਾਹਮਣੇ ਆਇਆ ਹੈ। ਦੱਸ ਦਈਏ ਕਿ ਬਟਾਲਾ ਪੁਲਿਸ ਅਧੀਨ ਪੈਂਦੇ ਪਿੰਡ ਬੁੱਟਰ ਵਿੱਚ ਨਿੱਜੀ ਰੰਜਿਸ਼ ਦੇ ਚੱਲਦੇ ਚੱਲੀ ਗੋਲੀ ਚੱਲਣ ਦੀ ਖ਼ਬਰ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ ਹਰਮਨਪ੍ਰੀਤ ਨੌਜਵਾਨ ਜੋ ਪਿੰਡ ਦਾਣਿਆਂ ਵਾਲੀ ਦਾ ਰਹਿਣ ਵਾਲਾ ਹੈ ਆਪਣੇ ਦੋਸਤ ਦੇ ਘਰ ਗਿਆ ਸੀ। 


COMMERCIAL BREAK
SCROLL TO CONTINUE READING

ਉਥੇ ਅੱਜ ਸਵੇਰੇ ਦੋ ਲੋਕਾਂ ਵੱਲੋਂ ਉਸ ਉੱਤੇ ਗੋਲੀ ਚਲਾ ਦਿੱਤੀ ਗਈ। ਇਸ ਦੌਰਾਨ ਦੋ ਗੋਲੀਆਂ ਉਸਦੇ ਦੋਵੇ ਪੱਟਾ ਵਿੱਚ ਲੱਗਣ ਕਾਰਨ ਉਹ ਜ਼ਖ਼ਮੀ ਹੋ ਗਿਆ। ਜ਼ਖ਼ਮੀ ਹਾਲਤ ਵਿੱਚ ਉਸ ਨੂੰ ਬਟਾਲਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਜਿੱਥੋਂ ਉਸਨੂੰ ਰੈਫਰ ਕਰ ਦਿੱਤਾ ਗਿਆ ਹੈ।


ਇਹ ਵੀ ਪੜ੍ਹੋ: Ferozepur News: BSF ਨੇ ਫ਼ਿਰੋਜ਼ਪੁਰ 'ਚ ਫੜਿਆ ਪਾਕਿਸਤਾਨੀ ਡਰੋਨ, ਫੌਜ ਨੇ ਸਰਚ ਆਪ੍ਰੇਸ਼ਨ ਕੀਤਾ ਸ਼ੁਰੂ


ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ  ਬਟਾਲਾ ਪੁਲਿਸ ਅਧੀਨ ਪੈਂਦੇ ਪਿੰਡ ਕੋਟਲਾ ਬੱਝਾ ਸਿੰਘ ਵਿੱਚ ਦੁਪਹਿਰੇ ਹੀ ਖੇਤਾਂ ਵਿਚੋਂ ਪਸ਼ੂਆਂ ਦਾ ਚਾਰਾ ਲੈਣ ਗਏ 18 ਸਾਲਾਂ ਨੌਜਵਾਨ ਹਰਗੁਨ ਪ੍ਰੀਤ ਸਿੰਘ ਨੂੰ ਚਾਰ ਲੁਟੇਰਿਆਂ ਨੇ ਲੁੱਟ ਦੀ ਨੀਅਤ ਨਾਲ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਤੇ ਫਰਾਰ ਹੋ ਗਏ ਸਨ। ਜ਼ਖ਼ਮੀ ਨੌਜਵਾਨ ਨੂੰ ਇਲਾਜ ਲਈ ਬਟਾਲਾ ਦੇ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ ਉਥੇ ਹੀ ਪੁਲਿਸ ਵੱਲੋਂ ਇਸ ਘਟਨਾ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ।


ਉਥੇ ਹੀ ਜ਼ਖਮੀ ਨੌਜਵਾਨ ਦੇ ਚਾਚਾ ਅਮਰਜੀਤ ਸਿੰਘ ਨੇ ਦੱਸਿਆ ਕਿ ਉਹ ਦੇਰ ਦੁਪਹਿਰ ਸਮੇਂ ਆਪਣੇ ਖੇਤਾਂ ਵਿਚੋਂ ਚਾਰਾ ਲੈ ਕੇ ਵਾਪਸ ਆ ਰਹੇ ਸੀ ਤਾਂ ਰਸਤੇ ਵਿਚ ਉਨ੍ਹਾਂ ਨੇ ਦੇਖਿਆ ਕਿ ਕੁਝ ਨੌਜਵਾਨ ਆਪਸ ਵਿਚ ਗੁਥਮ-ਗੁੱਥੀ ਹੋ ਰਹੇ ਸੀ, ਜਿਨ੍ਹਾਂ ਵਿੱਚੋਂ ਚਾਰ ਨੌਜਵਾਨਾਂ ਨੇ ਆਪਣੇ ਚਿਹਰੇ ਕੱਪੜੇ ਨਾਲ ਢੱਕੇ ਹੋਏ ਸੀ ਜਦੋਂ ਉਨ੍ਹਾਂ ਵੱਲੋਂ ਆਵਾਜ਼ ਲਗਾਈ ਗਈ ਤਾਂ ਉਨ੍ਹਾਂ ਨੇ ਇੱਕ ਨੌਜਵਾਨ ਦੇ ਗੋਲੀ ਮਾਰ ਦਿੱਤੀ ਤੇ ਉਹ ਚਾਰੋਂ ਨੌਜਵਾਨਾਂ ਭੱਜ ਗਏ ਸੀ।


ਇਹ ਵੀ ਪੜ੍ਹੋ: Chandigarh News:  PU ਦੇ ਹੋਸਟਲ 'ਚ MTech ਦੇ ਵਿਦਿਆਰਥੀ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ, ਜਾਣੋ ਵਜ੍ਹਾ

(ਬਟਾਲਾ ਤੋਂ ਭੋਪਾਲ ਸਿੰਘ ਦੀ ਰਿਪੋਰਟ)