Punjab Flood News: ਸਤਲੁਜ ਦਰਿਆ ਵਿੱਚ ਪਾਣੀ ਦੇ ਤੇਜ਼ ਵਹਾਅ ਕਰਕੇ ਨੰਗਲ ਦੇ ਪਿੰਡ ਹਰਸਾ ਬੇਲਾ ਵਿਖੇ ਜਿੱਥੇ ਬੀਤੇ ਕੱਲ੍ਹ ਕੁਝ ਤਸਵੀਰਾਂ ਸਾਹਮਣੇ ਆਈਆਂ ਸਨ ਅਤੇ ਇਸ ਨੂੰ ਲੈ ਕੇ ਅੱਜ ਸਤਲੁਜ ਦੇ ਦੂਸਰੇ ਪਾਰ ਦੀਆਂ ਤਸਵੀਰਾਂ ਜਿੱਥੇ ਇੱਕ ਆਂਗਨਵਾੜੀ ਸਤਲੁਜ ਦਰਿਆ ਦੀ ਭੇਂਟ ਚੜ੍ਹ ਗਈ ਸੀ ਅਤੇ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਵੀ ਨੁਕਸਾਨ ਪਹੁੰਚਣ ਵਾਲਾ ਸੀ ਕਿਉਂਕਿ ਗੁਰਦੁਆਰਾ ਸਾਹਿਬ ਤੋਂ ਕੁਝ ਹੀ ਮੀਟਰ ਦੀ ਦੂਰੀ ਤੇ ਸਤਲੁਜ ਦਰਿਆ ਵਹਿਣ ਲੱਗ ਪਿਆ ਤੇ ਸਤਲੁਜ ਦਰਿਆ ਦਾ ਤੇਜ ਵਹਾ ਲਗਾਤਾਰ ਜ਼ਮੀਨ ਨੂੰ ਖੋਰਾ ਲਗਾ ਕੇ ਆਪਣੇ ਨਾਲ ਵਹਾਅ ਲਿਜਾ ਰਿਹਾ ਹੈ। 


COMMERCIAL BREAK
SCROLL TO CONTINUE READING

ਹੁਣ ਇਸ ਪਿੰਡ ਦੀ ਵਾਹੀਯੋਗ ਜ਼ਮੀਨ ਘਰਾਂ ਅਤੇ ਗੁਰੂਘਰ ਦੀ ਇਮਾਰਤ ਨੂੰ ਬਚਾਉਣ ਲਈ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦੁਆਰਾ ਸਤਲੁਜ ਦੇ ਕਿਨਾਰਿਆਂ ਤੇ ਡੰਗੇ ਲਗਾਏ ਜਾ ਰਹੇ ਹਨ ਇਸ ਪਿੰਡ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਅਤੇ ਚੱਲ ਰਹੇ ਕੰਮ ਦਾ ਨਿਰੀਖਣ ਕਰਨ ਲਈ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਪ੍ਰਭਾਵਿਤ ਖ਼ੇਤਰ ਦਾ ਦੌਰਾ ਕੀਤਾ ਗਿਆ। ਦੱਸ ਦਈਏ ਕਿ ਇਸ ਪਿੰਡ ਦੇ ਸਤਲੁਜ ਕਿਨਾਰੇ ਦੇ 12 ਤੋਂ 13 ਘਰ ਖਾਲੀ ਕਰਕੇ ਕਿਸੇ ਹੋਰ ਪਿੰਡਾਂ ਵਿੱਚ ਚਲੇ ਗਏ ਹਨ।
           
ਇਹ ਵੀ ਪੜ੍ਹੋ:
Punjab News: ਕੈਬਨਿਟ ਮੰਤਰੀ ਹਰਜੋਤ ਬੈਂਸ ਦਾ ਵੱਡਾ ਐਲਾਨ-12 ਸਤੰਬਰ ਦੇ ਨੇੜੇ ਸ਼ੁਰੂ ਹੋ ਜਾਵੇਗਾ ਨੰਗਲ ਫਲਾਈਓਵਰ

ਸਤਲੁਜ ਦਰਿਆ ਨੇ ਵੱਧ ਨੁਕਸਾਨ ਪਿੰਡਾ ਹਰਸਾ ਬੇਲਾ ਦਾ ਕੀਤਾ। ਜਿੱਥੇ ਆਉਣ ਜਾਣ ਵਾਲੇ ਰਸਤੇ ਵੱਡੇ ਪੱਧਰ ਤੇ ਨੁਕਸਾਨੇ ਗਏ। ਵਾਹੀਯੋਗ ਜਮੀਨਾਂ ਅਤੇ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ। ਬੀਤੇ ਕੱਲ੍ਹ ਆਂਗਨਵਾੜੀ ਦੀ ਇੱਕ ਬਿਲਡਿੰਗ ਵੀ ਸਤਲੁਜ ਦਾ ਤੇਜ਼ ਵਹਾਅ ਆਪਣੇ ਨਾਲ ਵਹਾ ਕੇ ਲੈ ਗਿਆ ਓਥੇ ਹੀ ਪਿੰਡ ਦੇ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਵੀ ਖਤਰਾ ਪੈਦਾ ਹੋ ਗਿਆ ਸੀ ਜਿਸ ਦੇ ਕਾਰਵਾਈ ਕਰਦੇ ਹੋਏ ਪੰਜਾਬ ਸਰਕਾਰ ਅਤੇ ਪ੍ਰਸ਼ਾਸ਼ਨ ਵਲੋਂ ਵੱਡੇ ਪੱਧਰ ਤੇ ਵੱਡੇ ਵੱਡੇ ਪੱਥਰਾਂ ਤੇ ਡੰਗੇ ਲਗਾਉਣ ਦਾ ਕੰਮ ਪ੍ਰਸ਼ਾਸਨ ਵੱਲੋਂ ਸ਼ੁਰੂ ਕੀਤਾ ਗਿਆ।


ਇਹਨਾਂ ਕੰਮਾਂ ਦਾ ਜਾਇਜ਼ਾ ਲੈਣ ਲਈ ਕੈਬਨਿਟ ਮੰਤਰੀ, ਹਰਜੋਤ ਸਿੰਘ ਬੈਂਸ ਪਿੰਡ ਵਿੱਚ ਟਰੈਕਟਰ ਤੇ ਬੈਠ ਕੇ ਪਹੁੰਚੇ । ਕੈਬਨਿਟ ਮੰਤਰੀ ਨੇ ਕਿਹਾ ਕਿ ਪਾਣੀ ਦੇ ਤੇਜ਼ ਵਹਾਅ ਕਾਰਨ ਕੰਢੀ ਖੇਤਰ ਦੇ ਪਾਸ ਕਾਫੀ ਖਾਰ ਪੈ ਚੁੱਕੀ ਹੈ, ਜਿਸ ਨਾਲ ਪਿੰਡ ਨਾਲੋਂ ਆਉਣ ਜਾਣ ਦਾ ਰਸਤਾ ਬਿਲਕੁੱਲ ਟੁੱਟ ਚੁੱਕਾ ਹੈ ਅਤੇ ਨਾਲ ਹੀ ਕੁਝ ਘਰ ਕਾਫੀ ਜਿਆਦਾ ਨੁਕਸਾਨੇ ਗਏ ਅਤੇ ਪਿੰਡ 'ਚ ਮੋਜੂਦ ਗੁਰਦੁਆਰਾ ਸਾਹਿਬ ਨੂੰ ਸੁਰੱਖਿਆ ਵਜੋਂ ਖ਼ਾਲੀ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੌਕੇ ਤੇ ਐਨ.ਡੀ.ਆਰ .ਐੱਫ ਦੀਆਂ ਟੀਮਾਂ ਬੁਲਾ ਲਈਆਂ ਗਈਆਂ ਹਨ ਪੀੜ੍ਹਤਾਂ ਲਈ ਹਰ ਲੋੜੀਂਦੀ ਵਸਤੂ ਉਪਲੱਬਧ ਕਰਵਾਈ ਜਾ ਰਹੀ ਹੈ। 


ਉੱਥੇ ਹੀ ਉਹਨਾਂ ਕਿਹਾ ਕਿ ਕੁਝ ਲੋਕ ਕਹਿ ਰਹੇ ਹਨ ਰੋਪੜ ਜ਼ਿਲ੍ਹੇ ਲਈ 18 ਲੱਖ ਬਹੁਤ ਘੱਟ ਜਾਰੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹਾਲੇ ਕਈ ਪਿੰਡਾਂ ਵਿੱਚ ਪਾਣੀ ਨਹੀਂ ਉਤਰਿਆ ਇਹ ਤਾਂ ਸ਼ੁਰੂਆਤੀ ਰਕਮ ਹੈ।


ਇਹ ਵੀ ਪੜ੍ਹੋ:Punjab Flood News: ਸਤਲੁਜ ਬਣਿਆ ਆਫਤ; ਲੋਕਾਂ ਨੇ ਪਿੰਡ ਖਾਲੀ ਕਰਕੇ ਕਿਸੇ ਹੋਰ ਪਿੰਡ ਲਾਏ ਡੇਰੇ, ਵੇਖੋ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ