Punjab Flood News: ਸਤਲੁਜ ਬਣਿਆ ਆਫਤ; ਲੋਕਾਂ ਨੇ ਪਿੰਡ ਖਾਲੀ ਕਰਕੇ ਕਿਸੇ ਹੋਰ ਪਿੰਡ ਲਾਏ ਡੇਰੇ, ਵੇਖੋ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ
Advertisement
Article Detail0/zeephh/zeephh1841805

Punjab Flood News: ਸਤਲੁਜ ਬਣਿਆ ਆਫਤ; ਲੋਕਾਂ ਨੇ ਪਿੰਡ ਖਾਲੀ ਕਰਕੇ ਕਿਸੇ ਹੋਰ ਪਿੰਡ ਲਾਏ ਡੇਰੇ, ਵੇਖੋ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ

Punjab Flood News: ਪੰਜਾਬ ਵਿੱਚ ਲਗਾਤਾਰ ਸਤਲੁਜ ਦਰਿਆ ਇਸ ਪਿੰਡ ਦੀ ਜ਼ਮੀਨ ਨੂੰ ਖੋਰਾ ਲਗਾ ਕੇ ਆਪਣੇ ਨਾਲ ਸਮਾ ਕੇ ਲਿਜਾ ਰਿਹਾ ਹੈ। ਇਸ ਪਿੰਡ ਦੇ ਦੋ ਘਰ ਪਾਣੀ ਵਿੱਚ ਰੁੜ੍ਹ ਚੁੱਕੇ ਹਨ। ਹੁਣ ਇਨ੍ਹਾਂ ਘਰਾਂ ਨੂੰ ਤਾਲੇ ਲੱਗੇ ਹਨ

 

Punjab Flood News: ਸਤਲੁਜ ਬਣਿਆ ਆਫਤ; ਲੋਕਾਂ ਨੇ ਪਿੰਡ ਖਾਲੀ ਕਰਕੇ ਕਿਸੇ ਹੋਰ ਪਿੰਡ ਲਾਏ ਡੇਰੇ, ਵੇਖੋ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ

Punjab Flood News: ਸਤਲੁਜ ਦੇ ਪਾਣੀ ਨੇ ਲੋਕਾਂ ਦੇ ਘਰਾਂ ਵੱਲ ਰੁੱਖ ਕਰ ਲਿਆ ਤੇ ਇਹ ਪਾਣੀ ਲੋਕਾਂ ਦੇ ਘਰਾਂ ਵਿੱਚ ਮੁੜ ਮਾਰ ਕਰ ਰਿਹਾ ਹੈ। ਇਸ ਪਾਣੀ ਦੀ ਮਾਰ ਤੋਂ ਬਾਅਦ ਲੋਕਾਂ ਵਿੱਚ ਹੜਕੰਪ ਮਚ ਚੁੱਕਿਆ ਹੈ ਤੇ ਲੋਕਾਂ ਵੱਲੋਂ ਆਪਣੇ ਘਰਾਂ ਦਾ ਕੀਮਤੀ ਸਾਮਾਨ ਸੁਰੱਖਿਅਤ ਥਾਵਾਂ 'ਤੇ ਲਿਜਾਣਾ ਸ਼ੁਰੂ ਕਰ ਦਿੱਤਾ ਗਿਆ। ਹਾਲ ਹੀ ਵਿੱਚ ਬੇੱਹਦ ਹੀ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਪਿੰਡ ਹਰਸਾ ਬੇਲਾ ਦੀ ਵਜ਼ੀਰ ਪੱਤੀ ਦੀਆਂ ਹਨ ਜਿੱਥੇ ਕਿ ਸਤਲੁਜ ਦਰਿਆ ਤੋਂ ਹੋ ਰਹੇ ਨੁਕਸਾਨ ਕਾਰਨ ਇਸ ਪਿੰਡ ਦੇ ਲੋਕ ਆਪਣੇ ਘਰ ਖਾਲੀ ਕਰਕੇ ਘਰਾਂ ਤੋਂ ਆਪਣਾ ਸਮਾਨ, ਤੇ ਡੰਗਰ ਪਸ਼ੂ ਸਮੇਤ ਕਿਸੇ ਹੋਰ ਪਿੰਡ ਜਾਂ ਰਿਸ਼ਤੇਦਾਰਾਂ ਕੋਲ ਚਲੇ ਗਏ ਹਨ।

ਇਸ ਪਿੰਡ ਵਿੱਚ ਜਿੱਥੇ ਕਦੀ ਚਹਿਲ ਪਹਿਲ 'ਤੇ ਰੌਣਕ ਹੁੰਦੀ ਸੀ ਅੱਜ ਓਥੇ ਸਨਾਟਾਂ, ਪਸਰਿਆ ਪਿਆ ਹੈ। ਪੰਜਾਬ ਵਿੱਚ ਲਗਾਤਾਰ ਸਤਲੁਜ ਦਰਿਆ ਇਸ ਪਿੰਡ ਦੀ ਜ਼ਮੀਨ ਨੂੰ ਖੋਰਾ ਲਗਾ ਕੇ ਆਪਣੇ ਨਾਲ ਸਮਾ ਕੇ ਲਿਜਾ ਰਿਹਾ ਹੈ। ਇਸ ਪਿੰਡ ਦੇ ਦੋ ਘਰ ਪਾਣੀ ਵਿੱਚ ਰੁੜ੍ਹ ਚੁੱਕੇ ਹਨ। ਹੁਣ ਇਨ੍ਹਾਂ ਘਰਾਂ ਨੂੰ ਤਾਲੇ ਲੱਗੇ ਹਨ। ਜਦੋਂ ਕੋਈ ਆਪਣਾ ਘਰ ਬਣਾਉਂਦਾ ਹੈ ਤਾਂ ਆਪਣੀ ਜਿੰਦਗੀ ਭਰ ਦੀ ਕਮਾਈ ਲਗਾ ਦਿੰਦਾ ਹੈ ਬਹੁਤ ਹੀ ਰੀਝਾਂ ਅਤੇ ਚਾਵਾਂ ਨਾਲ ਇਹਨਾਂ ਲੋਕਾਂ ਨੇ ਵੀ ਘਰ ਪਾਏ ਹੋਣਗੇ।

ਇਹ ਵੀ ਪੜ੍ਹੋ:  Punjab Flood News: ਸਤਲੁਜ ਬਣਿਆ ਆਫਤ; ਕਈ ਪਿੰਡਾਂ 'ਚ ਪਾਣੀ ਵੜ੍ਹਨ ਕਾਰਨ ਸੰਪਰਕ ਟੁੱਟਿਆ

ਹੁਣ ਜਦੋਂ ਇਹਨਾਂ ਨੂੰ ਆਪਣੇ ਘਰ ਛੱਡਣੇ ਪਏ ਹੋਣਗੇ ਤਾਂ ਕਿੰਨੇ ਭਾਵੁਕ ਹੋਏ ਹੋਣਗੇ। ਕਿਸੇ ਦੀਆਂ ਬਚਪਨ ਦੀਆਂ ਯਾਦਾਂ ਤੇ ਜ਼ਿੰਦਗੀ ਦੇ ਕੌੜੇ ਮਿੱਠੇ ਤਜ਼ਰਬੇ ਇਨ੍ਹਾਂ ਘਰਾਂ ਵਿੱਚ ਹੋਣਗੇ । ਮਗਰ ਹੁਣ ਜਦੋਂ ਇਨ੍ਹਾਂ ਨੂੰ ਪਿੰਡ ਖਾਲੀ ਕਰਕੇ ਕਿਤੇ ਹੋਰ ਜਾਣਾ ਪਿਆ ਤਾਂ ਕਿੰਨੀ ਤਕਲੀਫ਼ ਹੋਈ ਹੋਵੇਗੀ।

ਦੱਸ ਦਈਏ ਕਿ ਭਾਖੜਾ ਡੈਮ ਦੇ ਪਿੱਛੇ ਗੋਬਿੰਦ ਸਾਗਰ ਝੀਲ ਵਿੱਚ ਲਗਾਤਾਰ ਪਾਣੀ ਦਾ ਪੱਧਰ ਵੱਧਦਾ ਜਾ ਰਿਹਾ ਸੀ। ਜਿਸ ਤੋਂ ਬਾਅਦ ਭਾਖੜਾ ਦੇ ਫਲੱਡ ਗੇਟ ਅੱਠ ਫੁੱਟ ਤੱਕ ਖੋਲ੍ਹ ਦਿੱਤੇ ਗਏ ਹਨ ਤੇ ਭਾਖੜਾ ਡੈਮ ਵਿਚੋਂ ਹੋਰ ਪਾਣੀ ਛੱਡਿਆ ਗਿਆ। ਪੰਜਾਬ ਵਿੱਚ ਲਗਾਤਾਰ ਪੈ ਰਹੇ ਮੀਂਹ ਕਰਕੇ ਪਿੰਡ ਦੇ ਲੋਕ ਆਪਣੇ ਘਰ ਖਾਲੀ ਕਰਕੇ, ਘਰਾਂ ਤੋਂ ਆਪਣਾ ਸਮਾਨ, ਤੇ ਡੰਗਰ ਪਸ਼ੂ ਸਮੇਤ ਕਿਸੇ ਹੋਰ ਪਿੰਡ ਚਲੇ ਗਏ ਹਨ। 

 

Trending news