Punjab Kotkapura Incident News: ਪੰਜਾਬ ਵਿੱਚ ਮੀਂਹ ਨੇ ਰਿਕਾਰਡ ਤੋੜ ਦਿੱਤੇ ਹਨ। ਪੰਜਾਬ ਵਿੱਚ ਮਾਨਸੂਨ ਦੀ ਬਾਰਿਸ਼ ਨੇ ਇਸ ਸਾਲ ਕਾਫੀ ਕਹਿਰ ਢਾਹਿਆ ਹੈ। ਇਸ ਕਹਿਰ ਦੇ ਚਲਦਿਆਂ ਪੰਜਾਬ ਵਿੱਚ ਕਈ ਦੁਰਘਟਨਾਵਾਂ ਹੋ ਰਹੀਆਂ ਹਨ। ਹੁਣ ਇੱਕ ਦੁਰਘਟਨਾ ਕੋਟਕਪੂਰਾ ਸ਼ਹਿਰ ਦੇ ਵਾਰਡ ਨੰਬਰ 8, ਦੇਵੀਵਾਲਾ ਰੋਡ ਦੀ ਹੈ ਜਿੱਥੇ ਮਕਾਨ ਦੀ ਛੱਤ ਡਿੱਗਣ ਕਾਰਨ ਇੱਕੋ ਪਰਿਵਾਰ ਦੇ ਤਿੰਨ ਮੈਂਬਰਾ ਦੀ ਮੌਤ ਹੋ ਗਈ ਹੈ ਜਿਹਨਾਂ ਵਿੱਚ ਇੱਕ ਗਰਭਵਤੀ ਮਹਿਲਾ ਵੀ ਸ਼ਾਮਿਲ ਸੀ। ਦੱਸਿਆ ਜਾ ਰਿਹਾ ਹੈ ਕਿ ਇੱਕ ਲੜਕੀ ਜ਼ਖ਼ਮੀ ਸੀ ਜਿਸ ਨੂੰ ਹੁਣ ਮੈਡੀਕਲ ਹਸਪਤਾਲ ਫਰੀਦਕੋਟ ਭੇਜਿਆ ਗਿਆ ਹੈ। 


COMMERCIAL BREAK
SCROLL TO CONTINUE READING

ਦੱਸਣਯੋਗ ਹੈ ਕਿ ਐਸਡੀਐਮ ਵੀਰਪਾਲ ਕੌਰ ਨੇ ਦੱਸਿਆ ਕਿ ਹਾਦਸੇ ਵਿੱਚ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ ਜਦਕਿ ਇੱਕ ਲੜਕੀ ਜ਼ਖ਼ਮੀ ਹੋਈ ਹੈ। ਜ਼ਿਲ੍ਹਾ ਪ੍ਰਸ਼ਾਸਨ ਤੇ ਸਰਕਾਰ ਵੱਲੋਂ ਪੀੜਤ ਪਰਿਵਾਰ ਦੀ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ। 


ਇਹ ਵੀ ਪੜ੍ਹੋ:  Punjab Weather Today: ਪੰਜਾਬ 'ਚ ਹੜ੍ਹ ਦੀ ਮਾਰ ਝੱਲ ਰਹੇ ਲੋਕ, ਵੀਡੀਓ ਰਾਹੀਂ ਵੇਖੋ ਵੱਖ-ਵੱਖ ਜ਼ਿਲ੍ਹਿਆਂ ਦਾ ਹਾਲ

ਮਿਲੀ ਜਾਣਕਾਰੀ ਅਨੁਸਾਰ ਇਸ ਘਟਨਾ ਵਿੱਚ ਪਤੀ-ਪਤਨੀ ਤੇ ਉਨ੍ਹਾਂ ਦੇ 4 ਸਾਲ ਦੇ ਪੁੱਤਰ ਦੀ ਦਰਦਨਾਕ ਮੌਤ ਹੋ ਗਈ ਹੈ, ਜਦਕਿ ਉਨ੍ਹਾਂ ਦੇ ਘਰ ਵਿੱਚ ਸੌਂ ਰਹੀ ਗੁਆਂਢੀਆਂ ਦੀ 15 ਸਾਲਾ ਲੜਕੀ ਵੀ ਜ਼ਖ਼ਮੀ ਹੋ ਗਈ। ਮ੍ਰਿਤਕਾਂ ਵਿੱਚ ਸ਼ਾਮਲ ਪਤਨੀ 7 ਮਹੀਨੇ ਦੀ ਗਰਭਵਤੀ ਸੀ।   ਮ੍ਰਿਤਕਾਂ ਦੀ ਪਛਾਣ ਗੁਰਪ੍ਰੀਤ ਸਿੰਘ, ਉਸ ਦੀ 7 ਮਹੀਨਿਆਂ ਦੀ ਗਰਭਵਤੀ ਪਤਨੀ ਕਰਮਜੀਤ ਕੌਰ ਅਤੇ 4 ਸਾਲਾ ਪੁੱਤਰ ਗੈਵੀ ਵਜੋਂ ਹੋਈ ਹੈ ਅਤੇ  ਜ਼ਖ਼ਮੀ ਲੜਕੀ ਦੀ ਪਹਿਚਾਣ ਉਹਨਾਂ ਦੇ ਗੁਆਂਢੀਆਂ ਦੀ ਕੁੜੀ ਮਨੀਸ਼ਾ ਵਜੋਂ ਹੋਈ ਹੈ ਜਿਸ ਦੀ ਉਮਰ 15 ਸਾਲ ਦਸੀ ਜਾ ਰਹੀ ਹੈ। 



ਦਰਅਸਲ ਪੰਜਾਬ ਅਤੇ ਹਰਿਆਣਾ ਵਿੱਚ ਲਗਾਤਾਰ ਹੋ ਰਹੀ ਬਰਸਾਤ ਕਰਕੇ ਹੁਣ ਤੱਕ 11 ਲੋਕਾਂ ਦੀ ਮੈਤ ਹੋ ਚੁੱਕੀ ਹੈ। ਹਾਲਾਤ ਇਹ ਬਣ ਗਏ ਹਨ ਕਿ ਲੋਕਾਂ ਨੇ ਆਪਣੀ ਸੋਸਾਇਟੀ ਵਿੱਚ ਵੀ ਕਿਸ਼ਤੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਮਾਨਸੂਨ ਦਾ ਅਜਿਹਾ ਸੰਕਟ ਪੰਜਾਬ ਨੇ ਸ਼ਾਇਦ ਹੀ ਦੇਖਿਆ ਹੋਵੇ। ਮੌਸਮ ਵਿੱਚ ਆਈ ਇਸ ਤਬਦੀਲੀ ਨੇ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਬਹੁਤ ਹੀ ਵਧਾ ਦਿੱਤੀਆਂ ਹਨ। ਇਸ ਲਗਾਤਾਰ ਹੋ ਰਹੀ ਬਰਸਾਤ ਦੇ ਚਲਦਿਆਂ ਪੰਜਾਬ ਵਿੱਚ ਕਾਫ਼ੀ  ਦੁਰਘਟਨਾਵਾਂ ਹੋ ਰਹੀਆਂ ਹਨ। 


ਇਹ ਵੀ ਪੜ੍ਹੋ: Shweta Tiwari Photos: ਸ਼ਵੇਤਾ ਤਿਵਾਰੀ ਨੇ ਰਿਵਿਲਿੰਗ ਬਲਾਊਜ਼ ਵਿੱਚ ਕਰਵਾਇਆ ਫੋਟੋਸ਼ੂਟ, ਬੋਲਡਨੈਂਸ ਲੁੱਕ ਨਾਲ ਕੀਤਾ ਸਭ ਨੂੰ  ਹੈਰਾਨ

ਦੱਸ ਦਈਏ ਇਹ ਘਟਨਾ ਸਵੇਰੇ 4 ਵਜੇ ਦੇ ਕਰੀਬ ਹੋਈ ਜਦੋਂ ਪਰਿਵਾਰ ਦੇ ਸਾਰੇ ਮੈਂਬਰ ਸੁੱਤੇ ਹੋਏ ਸਨ। ਇਸ ਦੇ ਨਾਲ ਹੀ ਕੁੱਝ ਦਿਨਾਂ ਹੋ ਰਹੀ ਬਾਰਿਸ਼ ਕਰਨ ਘਰ ਦੀ ਛੱਤ ਕਾਫ਼ੀ ਕਮਜ਼ੋਰ ਹੋ ਚੁੱਕੀ ਸੀ ਜਿਸ ਵਜ੍ਹਾ ਨਾਲ ਘਰ ਦੀ ਛੱਤ ਡਿੱਗਣ ਕਾਰਨ ਸਾਰੇ ਘਰ ਦੇ ਮੈਂਬਰਾਂ ਦੀ ਦਰਦਨਾਕ ਮੌਤ ਹੋ ਗਈ।