Punjab Floods 2023, Man reunites with mother after 35 years: ਪੰਜਾਬ 'ਚ 8 ਜੁਲਾਈ ਤੋਂ ਲੈ ਕੇ 10 ਜੁਲਾਈ ਦੇ ਵਿਚਕਾਰ ਪਈ ਭਾਰੀ ਬਾਰਿਸ਼ ਕਰਕੇ ਕਈ ਇਲਾਕਿਆਂ ਵਿੱਚ ਹੜ੍ਹ ਵਰਗੀ ਸਥਿਤੀ ਬਣ ਗਈ। ਇਸ ਦੌਰਾਨ ਹੜ੍ਹ ਪੀੜਤਾਂ ਦੀ ਸੇਵਾ ਲਈ ਕਈ ਲੋਕ ਸਾਹਮਣੇ ਆਏ ਅਤੇ ਇਨਸਾਨੀਯਤ ਦੀ ਇੱਕ ਨਵੀਂ ਮਿਸਾਲ ਵੇਖਣ ਨੂੰ ਮਿਲੀ। ਜਿੱਥੇ ਹੜ੍ਹ ਕਰਕੇ ਕਈ ਘਰ ਉੱਜੜ ਗਏ ਉੱਥੇ ਹੜ੍ਹ ਦੌਰਾਨ ਪੀੜਤਾਂ ਦੀ ਸੇਵਾ ਕਰ ਰਹੇ ਇੱਕ ਨੌਜਵਾਨ ਨੂੰ ਉਸਦੀ ਸੇਵਾ ਦਾ ਮੁੱਲ ਪੈ ਗਿਆ ਜਦੋਂ ਇਸ ਦੌਰਾਨ ਉਸਨੂੰ 35 ਸਾਲ ਪਹਿਲਾਂ ਵਿਛੜੀ ਮਾਂ ਮਿਲ ਗਈ।  


COMMERCIAL BREAK
SCROLL TO CONTINUE READING

ਜੀ ਹਾਂ, ਨੌਜਵਾਨ ਨੂੰ ਹੜ੍ਹ ਪੀੜਿਤਾਂ ਦੀ ਸੇਵਾ ਦਾ ਮੁੱਲ ਪਿਆ ਤੇ 35 ਸਾਲ ਬਾਅਦ ਉਹ ਪਹਿਲੀ ਵਾਰ ਆਪਣੀ ਵਿਛੜੀ ਹੋਈ ਮਾਂ ਨੂੰ ਮਿਲਿਆ। ਮਿਲੀ ਜਾਣਕਾਰੀ ਦੇ ਮੁਤਾਬਕ ਨੌਜਵਾਨ ਦੀ ਦਾਦਾ ਦਾਦੀ ਵੱਲੋਂ ਉਸਦੀ ਪਰਵਰਿਸ਼ ਕੀਤੀ ਗਈ ਸੀ ਤੇ ਉਸਨੂੰ ਦੱਸਿਆ ਗਿਆ ਸੀ ਕਿ ਇੱਕ ਸੜਕ ਹਾਦਸੇ ਵਿੱਚ ਉਸਦੇ ਮਾਪਿਆਂ ਦੀ ਮੌਤ ਹੋ ਗਈ ਸੀ।  


ਇਹ ਕਹਾਣੀ ਕਿਸੇ ਫਿਲਮ ਦੀ ਕਹਾਣੀ ਤੋਂ ਘੱਟ ਨਹੀਂ ਹੈ। 35 ਸਾਲ ਦੇ ਲੰਬੇ ਵਿਛੋੜੇ ਤੋਂ ਬਾਅਦ ਮਾਂ-ਪੁੱਤ ਮਿਲਦੇ ਹਨ ਤੇ ਉਹ ਵੀ ਉਦੋਂ ਜਦੋਂ ਪੁੱਤ ਹੜ੍ਹ ਪੀੜਿਤ ਲੋਕਾਂ ਦੀ ਸੇਵਾ ਕਰਨ ਜਾਂਦਾ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਉਹ ਪਟਿਆਲਾ 'ਚ ਖਾਲਸਾ ਐਡ ਨੇ ਨਾਲ ਨਾਨਕੇ ਘਰ ਤੋਂ 10 ਕਿਲੋਮੀਟਰ ਦੀ ਦੂਰੀ ਤੇ ਹੁੰਦਾ ਹੈ ਅਤੇ ਉਸਨੂੰ ਉਸਦੀ ਭੂਆ ਦਾ ਫੋਨ ਆਉਂਦਾ ਹੈ ਅਤੇ ਗੱਲਾਂ ਗੱਲਾਂ ਦੌਰਾਨ ਉਸਦੀ ਭੂਆ ਦੇ ਮੂੰਹੋਂ ਨਿਕਲ ਗਿਆ ਕਿ ਉਸਦੇ ਨਾਨਕੇ ਦਾ ਘਰ ਵੀ ਉੱਥੇ ਨੇੜੇ-ਤੇੜੇ ਹੀ ਹੈ। 


ਬੱਸ ਫਿਰ ਕੀ? ਨੌਜਵਾਨ ਆਪਣਾ ਨਾਨਕੇ ਲੱਭਣਾ ਸ਼ੁਰੂ ਕਰ ਦਿੰਦਾ ਹੈ ਅਤੇ ਆਪਣੀ ਮੰਜਿਲ 'ਤੇ ਪੁਹੰਚ ਜਾਂਦਾ ਹੈ। ਉੱਥੇ ਪਹੁੰਚ ਕੇ ਆਪਣੀ ਮਾਂ ਦੇ ਹਾਲਾਤ ਦੇਖ ਪੁੱਤ ਭਾਵੁਕ ਹੋ ਜਾਂਦਾ ਹੈ ਕਿਉਂਕਿ ਉਸਨੂੰ ਛੋਟੇ ਹੁੰਦੇ ਤੋਂ ਹੀ ਕਿਹਾ ਗਿਆ ਸੀ ਕਿ ਉਸਦੇ ਮਾਂ-ਬਾਪ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ, ਜਿਸ ਨਾਲ ਦੋਵਾਂ ਦੀ ਮੌਤ ਹੋ ਗਈ ਸੀ| 


ਇਸ ਦੌਰਾਨ ਮਾਂ-ਪੁੱਤ ਦੇ ਇਸ ਮਿਲਾਪ ਨੇ ਹਰੇਕ ਦੀ ਅੱਖ ਪਾਣੀ ਨਾਲ ਭਰ ਦਿੱਤੀ। ਇਹ ਕਹਾਣੀ ਉਦੋਂ ਤਾਂ ਇੱਕ ਫਿਲਮ ਦੀ ਸਕ੍ਰਿਪਟ ਲੱਗਦੀ ਹੈ ਪਰ ਜਿਵੇਂ ਕਹਿੰਦੇ ਨੇ, "ਜਿਸ ਤਨ ਲਾਗੈ ਸੋ ਤਨ ਜਾਨੈ।" ਫਿਲਹਾਲ ਉਹ ਕਿ ਮਹਿਸੂਸ ਕਰ ਰਹੇ ਹਨ, ਉਸ ਸਿਰਫ ਮਾਂ-ਪੁੱਤ ਹੀ ਜਾਣਦੇ ਹਨ। 35 ਸਾਲ ਦਾ ਵਿਛੋੜਾ, ਤੇ ਉਹ ਵੀ ਤਾਂ ਜਦ ਨੌਜਵਾਨ ਨੂੰ ਬਚਪਨ ਤੋਂ ਦੱਸਿਆ ਗਿਆ ਕਿ ਉਸਦੀ ਮਾਂ ਦੀ ਸੜਕ ਹਾਦਸੇ ਤ'ਚ ਮੌਤ ਹੋ ਗਈ ਸੀ।  


ਇਹ ਵੀ ਪੜ੍ਹੋ: Punjab Weather Update: ਪੰਜਾਬ 'ਚ ਮੁੜ ਬਦਲਿਆ ਮੌਸਮ ਦਾ ਮਿਜਾਜ਼, ਯੈਲੋ ਅਲਰਟ ਜਾਰੀ  


(For more news apart from Punjab Floods 2023, Man reunites with mother after 35 years, stay tuned to Zee PHH)