Mohali Fraud Case/ਮਨੀਸ਼ ਸ਼ੰਕਰ: ਅੱਜ- ਕੱਲ੍ਹ ਸਾਈਬਰ ਠੱਗੀ ਮਾਰਨ ਵਾਲਿਆਂ ਵੱਲੋਂ ਨਵੇਂ-ਨਵੇਂ ਢੰਗ ਤਰੀਕੇ ਅਪਣਾਏ ਜਾ ਰਹੇ ਹਨ ਅਜਿਹਾ ਹੀ ਇੱਕ ਮਾਮਲਾ ਮੋਹਾਲੀ ਤੋਂ ਸਾਹਮਣੇ ਆਇਆ ਹੈ ਜਿਸ ਵਿੱਚ ਸੁਨਿਆਰੇ ਨਾਲ ਠੱਗੀ ਦਾ ਸਾਹਮਣੇ ਆਇਆ ਹੈ ਜਿਸ ਵਿੱਚ ਵਿਅਕਤੀ ਆਪਣੇ ਆਪ ਨੂੰ ਕੈਨੇਡਾ ਤੋਂ ਆਇਆ ਦੱਸਦਾ ਹੈ ਅਤੇ ਆਪਣੇ ਲੜਕੀ ਦੇ ਵਿਆਹ ਲਈ 6 ਲੱਖ ਰੁਪਏ ਦੇ ਸੋਨਾ ਖਰੀਦਣ ਦੀ ਪੇਸ਼ਕਸ਼ ਸੁਨਿਆਰੇ ਨੂੰ ਕਰਦਾ ਹੈ 


COMMERCIAL BREAK
SCROLL TO CONTINUE READING

ਲੇਕਿਨ ਕਹਿੰਦਾ ਹੈ ਕਿ ਉਸ ਕੋਲ ਕੇਵਲ ਕਨੇਡੀਅਨ ਡਾਲਰ ਹਨ ਤੇ ਉਹ ਮੋਹਾਲੀ (Mohali Fraud Case) ਆ ਕੇ ਕਨੇਡੀਅਨ ਡਾਲਰ ਨੂੰ ਐਕਸਚੇਂਜ ਕਰਨ ਉਪਰੰਤ 6 ਲੱਖ ਰੁਪਏ ਦਾ ਸੋਨਾ ਤੁਹਾਡੀ ਦੁਕਾਨ ਤੋਂ ਖਰੀਦਣਾ ਹੈ ਲੇਕਿਨ ਫਿਲਹਾਲ ਮੈਂ ਕਿਤੇ ਫਸਿਆ ਹੋਇਆ ਹਾਂ ਮੈਨੂੰ 2000 ਰੁਪਏ ਗੂਗਲ ਪੇ ਕਾਰ ਦਿਓ ਜਿਸ ਉੱਤੇ ਸੁਨਿਆਰਾ ਉਕਤ ਆਰੋਪੀ ਦੀ ਗੱਲਾਂ ਵਿੱਚ ਆ ਕੇ ਉਸ ਨੂੰ 2000 ਰੁਪਏ ਗੂਗਲ ਪੇ ਕਰ ਦਿੰਦਾ ਹੈ।


ਇਹ ਵੀ ਪੜ੍ਹੋ: Mohali Fraud Case: ਹੋ ਜਾਓ ਸਾਵਧਾਨ! ਮੁਹਾਲੀ 'ਚ ਠੱਗੀ ਦੇ 3 ਵੱਖ-ਵੱਖ ਮਾਮਲੇ ਆਏ ਸਾਹਮਣੇ
 


ਇਸ ਤੋਂ ਬਾਅਦ ਉਕਤ ਆਰੋਪੀ ਵੱਲੋਂ ਲਗਾਤਾਰ ਤਿੰਨ ਤੋਂ ਚਾਰ ਜਵੈਲਰ ਨੂੰ ਹੋਰ ਇਸੇ ਤਰੀਕੇ ਨਾਲ ਫੋਨ ਕੀਤੇ ਗਏ ਲੇਕਿਨ ਉਹਨਾਂ ਵਿੱਚੋਂ ਕਿਸੇ ਨੇ ਵੀ ਉਕਤ ਵਿਅਕਤੀ ਨੂੰ ਪੈਸੇ ਨਹੀਂ ਪਾਏl ਪੰਜਾਬ ਵਿੱਚ ਠੱਗੀ (Mohali Fraud Case) ਦੇ ਮਾਮਲੇ ਵੱਧ ਰਹੇ ਹਨ। ਅੱਜ ਤਾਜਾ ਮਾਮਲੇ ਮੁਹਾਲੀ 'ਚ ਸਾਹਮਣੇ ਆਇਆ ਹੈ।  ਮੁਹਾਲੀ 'ਚ ਠੱਗੀ ਦੇ 3 ਵੱਖ-ਵੱਖ ਮਾਮਲੇ ਸਾਹਮਣੇ ਆਏ ਹਨ। 


ਪਹਿਲੇ ਵਿੱਚ ਖੇਤੀਬਾੜੀ ਮੰਤਰੀ ਖੁਡੀਆਂ ਦਾ ਨਾਮ ਲੈ ਕੇ (Mohali Fraud Case) ਪੰਜਾਬ ਸਟੇਟ ਟੈਕਨੀਕਲ ਐਜੂਕੇਸ਼ਨ ਬੋਰਡ ਦੇ ਡਾਇਰੈਕਟਰ ਨੂੰ ਬਲਕਾਰ ਸਿੰਘ ਨਾਮਕ ਵਿਦਿਆਰਥੀ ਦਾ ਸਮੈਸਟਰ ਇੱਕ ਅਤੇ ਦੋ ਦਾ ਡਿਪਲੋਮਾ ਸਰਟੀਫਿਕੇਟ ਜਾਰੀ ਕਰਨ ਲਈ ਆਦੇਸ਼ ਦਿੱਤੇ ਜਿਸ 'ਤੇ ਡਾਇਰੈਕਟਰ ਨੂੰ ਸ਼ੱਕ ਹੋਇਆ ਅਤੇ ਉਸ ਨੇ ਮਾਮਲਾ ਮੰਤਰੀ ਗੁਰਮੀਤ ਸਿੰਘ ਖੁਡੀਆਂ ਦੇ ਧਿਆਨ ਵਿੱਚ ਲਿਆਂਦਾ ਜਿਸ 'ਤੇ ਕਾਰਵਾਈ ਕਰਦੇ ਹੋਏ ਖੁਡੀਆਂ ਵੱਲੋਂ ਸਾਈਬਰ ਕਰਾਈਮ ਨੂੰ ਸ਼ਿਕਾਇਤ ਦੇ ਕੇ ਮਾਮਲਾ ਦਰਜ ਕਰਵਾਇਆ ਗਿਆ ਹੈ ।


ਇਹ ਵੀ ਪੜ੍ਹੋ: Punjab Weather Update: ਪੰਜਾਬ 'ਚ ਹੀਟ ਵੇਵ ਦਾ ਅਲਰਟ, 13 ਸ਼ਹਿਰਾਂ ਦਾ ਤਾਪਮਾਨ 44 ਤੋਂ ਪਾਰ