Mohali Fraud Case: ਹੋ ਜਾਓ ਸਾਵਧਾਨ! ਮੁਹਾਲੀ 'ਚ ਠੱਗੀ ਦੇ 3 ਵੱਖ-ਵੱਖ ਮਾਮਲੇ ਆਏ ਸਾਹਮਣੇ
Advertisement
Article Detail0/zeephh/zeephh2297062

Mohali Fraud Case: ਹੋ ਜਾਓ ਸਾਵਧਾਨ! ਮੁਹਾਲੀ 'ਚ ਠੱਗੀ ਦੇ 3 ਵੱਖ-ਵੱਖ ਮਾਮਲੇ ਆਏ ਸਾਹਮਣੇ

Mohali Fraud Case: ਮੁਹਾਲੀ 'ਚ ਠੱਗੀ ਦੇ 3 ਵੱਖ-ਵੱਖ ਮਾਮਲੇ ਸਾਹਮਣੇ ਆਏ ਹਨ। ਮਾਮਲਾ ਦਰਜ ਕਰਨ ਉਪਰੰਤ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਜਿਸ ਫੋਨ ਤੋਂ ਫੋਨ ਆਇਆ ਸੀ ਦਾ ਪਤਾ ਕਰਕੇ ਫਿਰੋਜ਼ਪੁਰ ਦੇ ਸੁੱਖੇ ਨਮਕ ਵਿਅਕਤੀ ਦੇ ਘਰ ਛਾਪੇਮਾਰੀ ਕੀਤੀ। 

 

Mohali Fraud Case: ਹੋ ਜਾਓ ਸਾਵਧਾਨ! ਮੁਹਾਲੀ 'ਚ ਠੱਗੀ ਦੇ 3 ਵੱਖ-ਵੱਖ ਮਾਮਲੇ ਆਏ ਸਾਹਮਣੇ

Mohali Fraud Case/ਮਨੀਸ਼ ਸ਼ੰਕਰ: ਪੰਜਾਬ ਵਿੱਚ ਠੱਗੀ ਦੇ ਮਾਮਲੇ ਵੱਧ ਰਹੇ ਹਨ। ਅੱਜ ਤਾਜਾ ਮਾਮਲੇ ਮੁਹਾਲੀ 'ਚ ਸਾਹਮਣੇ ਆਇਆ ਹੈ। ਪਹਿਲੇ ਵਿੱਚ ਖੇਤੀਬਾੜੀ ਮੰਤਰੀ ਖੁਡੀਆਂ ਦਾ ਨਾਮ ਲੈ ਕੇ ਪੰਜਾਬ ਸਟੇਟ ਟੈਕਨੀਕਲ ਐਜੂਕੇਸ਼ਨ ਬੋਰਡ ਦੇ ਡਾਇਰੈਕਟਰ ਨੂੰ ਬਲਕਾਰ ਸਿੰਘ ਨਾਮਕ ਵਿਦਿਆਰਥੀ ਦਾ ਸਮੈਸਟਰ ਇੱਕ ਅਤੇ ਦੋ ਦਾ ਡਿਪਲੋਮਾ ਸਰਟੀਫਿਕੇਟ ਜਾਰੀ ਕਰਨ ਲਈ ਆਦੇਸ਼ ਦਿੱਤੇ ਜਿਸ 'ਤੇ ਡਾਇਰੈਕਟਰ ਨੂੰ ਸ਼ੱਕ ਹੋਇਆ ਅਤੇ ਉਸ ਨੇ ਮਾਮਲਾ ਮੰਤਰੀ ਗੁਰਮੀਤ ਸਿੰਘ ਖੁਡੀਆਂ ਦੇ ਧਿਆਨ ਵਿੱਚ ਲਿਆਂਦਾ ਜਿਸ 'ਤੇ ਕਾਰਵਾਈ ਕਰਦੇ ਹੋਏ ਖੁਡੀਆਂ ਵੱਲੋਂ ਸਾਈਬਰ ਕਰਾਈਮ ਨੂੰ ਸ਼ਿਕਾਇਤ ਦੇ ਕੇ ਮਾਮਲਾ ਦਰਜ ਕਰਵਾਇਆ ਗਿਆ ਹੈ ।

ਮਾਮਲਾ ਦਰਜ ਕਰਨ ਉਪਰੰਤ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਜਿਸ ਫੋਨ ਤੋਂ ਫੋਨ ਆਇਆ ਸੀ ਦਾ ਪਤਾ ਕਰਕੇ ਫਿਰੋਜ਼ਪੁਰ ਦੇ ਸੁੱਖੇ ਨਮਕ ਵਿਅਕਤੀ ਦੇ ਘਰ ਛਾਪੇਮਾਰੀ ਕੀਤੀ ਜਿੱਥੇ ਪਤਾ ਚਲਾ ਕਿ ਉਹ ਪਿਛਲੇ ਛੇ ਮਹੀਨੇ ਤੋਂ ਆਪਣੇ ਘਰ ਨਹੀਂ ਰਹਿ ਰਿਹਾ।

ਇਹ ਵੀ ਪੜ੍ਹੋ: Positive story: ਸਿਪਾਹੀ ਕਦੇ ਵੀ ਡਿਊਟੀ ਤੋਂ ਛੁੱਟੀ ਨਹੀਂ ਲੈਂਦਾ! ਭਾਰਤੀ ਫੌਜ ਦੇ ਅਧਿਕਾਰੀ ਨੇ ਫਲਾਈਟ 'ਚ ਬਚਾਈ ਯਾਤਰੀ ਦੀ ਜਾਨ 
 

ਮੰਤਰੀ ਅਮਨ ਅਰੋੜਾ ਪ੍ਰਿੰਸੀਪਲ ਸੈਕਟਰੀ ਅਤੇ ਡਾਇਰੈਕਟਰ ਦੀ ਡੀਪੀ ਲਗਾ 50 ਹਜਾਰ ਰੁਪਏ ਮੁਲਾਜ਼ਮਾਂ ਤੋਂ ਮੰਗਣ ਦਾ ਮਾਮਲਾ ਆਇਆ ਸਾਹਮਣੇ
ਇਸੇ ਤਰ੍ਹਾਂ ਇੱਕ ਹੋਰ ਮਾਮਲਾ ਮੰਤਰੀ ਅਮਨ ਅਰੋੜਾ ਪ੍ਰਿੰਸੀਪਲ ਸੈਕਟਰੀ ਅਤੇ ਡਾਇਰੈਕਟਰ ਦੀ ਫੋਟੋ what''s app ਤੇ ਲਗਾ ਇਮਪਲੋਇਮੈਂਟ ਐਕਸਚੇਂਜ ਮੋਹਾਲੀ ਦੇ ਮੁਲਾਜ਼ਮਾਂ ਨੂੰ ਮੈਸੇਜ ਕਰਕੇ 50 ਹਜਾਰ ਰੁਪਏ ਦੀ ਮੰਗ ਕੀਤੀ ਗਈ ਕਰੀਮ ਅਤੇ ਰਹੀ ਕਿ ਕਿਸੇ ਵੀ ਮੁਲਾਜ਼ਮ ਵੱਲੋਂ ਪੈਸੇ ਨਹੀਂ ਦਿੱਤੇ ਗਏ ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਮੁਲਾਜ਼ਮਾ ਨੂੰ ਵਿਦੇਸ਼ੀ ਨੰਬਰਾਂ ਤੋਂ ਲਗਾਤਾਰ ਮੈਸੇਜ ਆ ਰਹੇ ਸਨ ਜਿਸ ਸਬੰਧੀ ਸ਼ਿਕਾਇਤ ਉਹਨਾਂ ਵੱਲੋਂ ਸਾਈਬਰ ਕ੍ਰਾਈਮ ਮੋਹਾਲੀ ਨੂੰ ਈਮੇਲ ਰਾਹੀਂ ਦਿੱਤੀ ਗਈ ਜਿਸ ਤੇ ਸਾਈਬਰ ਕ੍ਰਾਈਮ ਵੱਲੋਂ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਪੰਜਾਬੀ ਫਿਲਮ ਬਣਾਉਣ ਦੇ ਨਾਮ ਉੱਤੇ ਤਕਰੀਬਨ 10 ਲੱਖ ਦੀ ਠੱਗੀ ਦਾ ਮਾਮਲਾ ਆਇਆ ਸਾਹਮਣੇ, ਮਾਮਲਾ ਦਰਜ
ਇੱਕ ਤੀਸਰੇ ਮਾਮਲੇ ਵਿੱਚ ਮੋਹਾਲੀ ਦੇ ਥਾਣਾ ਸੁਹਾਣਾ ਪੁਲਿਸ ਵੱਲੋਂ ਫਿਲਮ ਬਣਾਉਣ ਦੇ ਨਾਮ ਤੇ ਇੱਕ ਲੜਕੀ ਤੋਂ 9.90 ਲੱਖ ਦੀ ਠੱਗੀ ਮਾਰਨ ਸਬੰਧੀ ਮਾਮਲਾ ਦਰਜ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ ਸੈਕਟਰ 46 ਦੀ ਰਹਿਣ ਵਾਲੀ ਨਿਧੀ ਵਿਸ਼ਿਸ਼ਟ ਦੀ ਸ਼ਿਕਾਇਤ ਤੇ ਮੋਹਾਲੀ ਦੇ ਸੈਕਟਰ 66 ਏ ਵਾਸੀ ਕਰਨ ਸੇਖੋ ਨਾਮ ਦੇ ਵਿਅਕਤੀ ਤੇ ਫਿਲਮ ਬਣਾਉਣ ਦੇ ਨਾਮ ਤੇ ਤਕਰੀਬਨ 10 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ: Kiratpur Sahib Accident: ਕੀਰਤਪੁਰ ਸਾਹਿਬ- ਮਨਾਲੀ ਮੁੱਖ ਮਾਰਗ 'ਤੇ ਵਾਪਰਿਆ ਵੱਡਾ ਹਾਦਸਾ, ਇੱਕ ਟਰੱਕ ਨੇ ਖੜੀਆਂ 5 ਗੱਡੀਆਂ ਨੂੰ ਦਰੜਿਆ

Trending news