ਚੰਡੀਗੜ੍ਹ: ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਪ੍ਰੈਸ ਕਾਨਫ਼ਰੰਸ ਦੌਰਾਨ ਦਾਅਵਾ ਕੀਤਾ ਕਿ ਪਿਛਲੇ 4 ਮਹੀਨਿਆਂ ਦੌਰਾਨ ਸਰਕਾਰ ਦੀ ਆਮਦਨ ’ਚ 24.15 ਫ਼ੀਸਦ ਦਾ ਵਾਧਾ ਹੋਇਆ ਹੈ।


COMMERCIAL BREAK
SCROLL TO CONTINUE READING

ਸਰਕਾਰ ਦੇ ਸਾਧਨਾਂ ਤੋਂ ਵਧਾਈ ਆਮਦਨ
ਮੰਤਰੀ ਨੇ ਕਿਹਾ ਕਿ ਸਰਕਾਰ ਵਲੋਂ ਪੰਜਾਬ ਦੀ ਜਨਤਾ ’ਤੇ ਕੋਈ ਨਵਾਂ ਟੈਕਸ ਨਹੀਂ ਥੋਪਿਆ ਗਿਆ, ਇਸਦੇ ਬਾਵਜੂਦ ਸਰਕਾਰ ਨੇ ਆਪਣੇ ਸਰੋਤਾਂ ਰਾਹੀਂ ਆਮਦਨ ਨੂੰ ਵਧਾਇਆ ਹੈ। ਇੰਨਾ ਹੀ ਨਹੀਂ ਸਰਕਾਰ ਨੇ 8100 ਕਰੋੜ ਦਾ ਕਰਜਾ ਲਿਆ ਤੇ 10 ਹਜ਼ਾਰ 366 ਕਰੋੜ ਵਾਪਸ ਕੀਤਾ। ਇਸ ਦੌਰਾਨ ਉਨ੍ਹਾਂ ਆਮਦਨ ਦੇ ਸਰੋਤਾਂ ਦਾ ਵੇਰਵਾ ਵੀ ਦਿੱਤਾ।


 




ਖਜ਼ਾਨਾ ਮੰਤਰੀ ਨੇ ਪੱਤਰਕਾਰਾਂ ਨੂੰ ਦੱਸਿਆ ਪਿਛਲੇ ਸਾਲ ਜੀਐੱਸਟੀ GST ਤੋਂ ਸਰਕਾਰ ਨੂੰ 1924 ਕਰੋੜ ਰੁਪਏ ਟੈਕਸ ਪ੍ਰਾਪਤ ਹੋਇਆ ਸੀ। ਪਰ ਇਸ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਜੀਐੱਸਟੀ ਰਾਹੀਂ 1994 ਕਰੋੜ ਪ੍ਰਾਪਤ ਹੋਏ ਹਨ। 



ਕਰਜਾ ਅਦਾ ਕਰਨ ਦੀ ਵਿਆਜ ਦਰ ਘਟਾਉਣਾ ਵੀ ਲਾਹੇਵੰਦ ਸਾਬਤ ਹੋਇਆ: ਚੀਮਾ
ਖਜ਼ਾਨਾ ਮੰਤਰੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਕੈਸ਼ ਕ੍ਰੈਡਿਟ ਲਿਮਟ (CCL) 30,584 ਕਰੋੜ ਰੁਪਏ ਸੀ। ਜਦੋਂ ਅਕਾਲੀ-ਭਾਜਪਾ ਸਰਕਾਰ ਦੌਰਾਨ ਇਸਨੂੰ ਕਰਜੇ ’ਚ ਬਦਲਿਆ ਗਿਆ ਤਾਂ 270 ਕਰੋੜ ਰੁਪਏ ਦੀ ਕਿਸ਼ਤ ਬਣੀ। ਸੂਬੇ ਸਿਰ ਚੜ੍ਹਿਆ ਕਰਜਾ ਕੇਂਦਰ ਸਰਕਾਰ ਨੂੰ 17 ਸਾਲਾਂ ’ਚ ਵਾਪਸ ਕਰਨਾ ਸੀ। 
ਪੰਜਾਬ ਸਰਕਾਰ ਨੇ ਇਸ ਨੂੰ ਕੇਂਦਰ ਸਰਕਾਰ ਤੇ ਰਿਜ਼ਰਵ ਬੈਂਕ (RBI) ਨਾਲ ਰਾਬਤਾ ਕਾਇਮ ਕਰ 8 ਫ਼ੀਸਦ ਵਿਆਜ ਦਰ ਨੂੰ 7.33 ਫ਼ੀਸਦ ’ਤੇ ਲਿਆਂਦਾ। ਸਰਕਾਰ ਦੇ ਇਸ ਕਦਮ ਨਾਲ ਖਜ਼ਾਨੇ ਨੂੰ 3,094 ਕਰੋੜ ਦਾ ਫ਼ਾਇਦਾ ਪਹੁੰਚਿਆ।