DSP Gursher Sandhu: ਸੀਆਈਏ ਖਰੜ ਦੀ ਹਿਰਾਸਤ ਵਿੱਚ ਇੱਕ ਟੀਵੀ ਚੈਨਲ ਦੁਆਰਾ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਾਉਣ ਦੇ ਦੋਸ਼ ਹੇਠ ਮੁਅੱਤਲ ਚੱਲ ਰਹੇ ਪੀਪੀਐਸ ਅਧਿਕਾਰੀ ਗੁਰਸ਼ੇਰ ਸਿੰਘ ਸੰਧੂ ਨੂੰ ਅੱਜ ਨੌਕਰੀ ਤੋਂ ਬਰਖਾਸਤ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ।


COMMERCIAL BREAK
SCROLL TO CONTINUE READING

ਗੁਰਸ਼ੇਰ ਸਿੰਘ ਸੰਧੂ ਉੱਤੇ ਦੁਰਵਿਵਹਾਰ, ਲਾਪਰਵਾਹੀ ਅਤੇ ਡਿਊਟੀ ਵਿੱਚ ਅਣਗਹਿਲੀ, ਅਨੁਸ਼ਾਸਨ ਅਤੇ ਆਚਰਣ ਦੀ ਘੋਰ ਉਲੰਘਣਾ ਕਰਕੇ ਪੰਜਾਬ ਪੁਲਿਸ ਦੇ ਅਕਸ਼ ਨੂੰ ਗੰਭੀਰ ਰੂਪ ਵਿੱਚ ਖਰਾਬ ਕਰਨ ਦੇ ਦੋਸ਼ ਲਗਾਏ ਗਏ ਹਨ। ਇਹ ਹੁਕਮ ਅੱਜ ਪੰਜਾਬ ਦੇ ਗ੍ਰਹਿ ਸਕੱਤਰ ਗੁਰਕੀਰਤ ਕਿਰਪਾਲ ਸਿੰਘ ਨੇ ਜਾਰੀ ਕੀਤੇ ਹਨ।