Punjab Doctor Protest: ਪੰਜਾਬ ਸਰਕਾਰ ਦੇ ਖਿਲਾਫ਼ ਸਰਕਾਰੀ ਹਸਪਤਾਲ ਦੇ ਡਾਕਟਰਾਂ ਦਾ ਅਨੋਖਾ ਪ੍ਰਦਰਸ਼ਨ!
Doctor Protest: ਓਪੀਡੀ ਦੇ ਵਿੱਚ ਮਰੀਜ਼ਾਂ ਦਾ ਚੈੱਕਅਪ ਕਰਨ ਤੋਂ ਬਾਅਦ ਮੈਡੀਕਲ ਪਰਚੀ ਦੇ ਨਾਲ ਦੇ ਰਹੇ ਨੇ ਪੰਜਾਬ ਸਰਕਾਰ ਦੇ ਖਿਲਾਫ ਆਪਣੀ ਮੰਗਾਂ ਨੂੰ ਲੈ ਕੇ ਪਮਫਲੇਟ, ਪੰਜਾਬ ਸਰਕਾਰ ਦੇ ਖਿਲਾਫ ਸਰਕਾਰੀ ਹਸਪਤਾਲ ਦੇ ਡਾਕਟਰਾਂ ਦਾ ਅਨੋਖਾ ਪ੍ਰਦਰਸ਼ਨ ਹੈ।
Doctor Protest: ਪੰਜਾਬ ਦੇ ਵਿੱਚ ਕਿਸਾਨ ਅਧਿਆਪਕ ਅਤੇ ਡਾਕਟਰ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਹਨ ਅਤੇ ਸਰਕਾਰ ਤੱਕ ਆਵਾਜ਼ ਪਹੁੰਚਾਉਣ ਦੀ ਵੱਖ ਵੱਖ ਢੰਗ ਦੇ ਨਾਲ ਕੋਸ਼ਿਸ਼ ਵੀ ਕਰ ਰਹੇ ਹਨ। ਹੁਣ ਸਰਕਾਰੀ ਡਾਕਟਰਾਂ ਨੇ ਸਰਕਾਰ ਦੇ ਖਿਲਾਫ਼ ਆਪਣੀਆਂ ਮੰਗਾਂ ਨੂੰ ਮਨਾਉਣ ਦੇ ਲਈ ਵੱਖ ਤਰ੍ਹਾਂ ਦਾ ਇੱਕ ਮੋਰਚਾ ਖੋਲਿਆ ਉਹ ਵੀ ਮਰੀਜ਼ਾਂ ਦੇ ਜਰੀਏ। ਹੁਣ ਜੇ ਤੁਸੀਂ ਸਰਕਾਰੀ ਹਸਪਤਾਲ ਦੇ ਵਿੱਚ ਆਪਣਾ ਇਲਾਜ ਕਰਵਾਉਣ ਜਾਓਗੇ ਤਾਂ ਓਪੀਡੀ ਦੇ ਵਿੱਚ ਬੈਠੇ ਸਰਕਾਰੀ ਡਾਕਟਰ ਤੁਹਾਨੂੰ ਦਵਾਈਆਂ ਲਿਖਣ ਦੇ ਨਾਲ ਨਾਲ ਉਸ ਪਰਚੀ ਨਾਲ ਇੱਕ ਆਪਣੀਆਂ ਮੰਗਾਂ ਦਾ ਪੰਫਲੈਟ ਵੀ ਦੇਣਗੇ, ਜਿਸ ਵਿੱਚ ਡਾਕਟਰ ਆਪਣੀਆਂ ਮੰਗਾਂ ਨੂੰ ਮਨਵਾਉਣ ਦੇ ਲਈ ਤੁਹਾਡੇ ਜਰੀਏ ਆਪਣੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਲੁਧਿਆਣਾ ਦੇ ਸਰਕਾਰੀ ਸਿਵਲ ਹਸਪਤਾਲ ਵਿੱਚ ਡਾਕਟਰਾਂ ਦਾ ਸਰਕਾਰ ਦੇ ਖਿਲਾਫ ਆਪਣੀਆਂ ਮੰਗਾਂ ਨੂੰ ਮਨਵਾਉਣ ਦੇ ਲਈ ਅਨੋਖਾ ਪ੍ਰਦਰਸ਼ਨ ਹੈ। ਡਾਕਟਰਾਂ ਨੇ ਸਰਕਾਰ ਤੱਕ ਆਵਾਜ਼ ਪਹੁੰਚਾਉਣ ਦੇ ਲਈ ਮਰੀਜ਼ਾਂ ਨੂੰ ਲਿਆ ਨਾਲ,ਮਰੀਜ਼ਾਂ ਦੇ ਹੱਥਾਂ ਦੇ ਵਿੱਚ ਮੈਡੀਕਲ ਪਰਚੀ ਦੇ ਨਾਲ ਨਾਲ, ਸਰਕਾਰ ਦੇ ਖਿਲਾਫ ਡਾਕਟਰਾਂ ਵੱਲੋਂ ਦਿੱਤਾ ਜਾ ਰਿਹਾ ਹੈ, ਇੱਕ ਇਸ਼ਤਿਹਾਰ ਵੀ ਦਿੱਤਾ ਗਿਆ।
ਡਾਕਟਰ ਨੋ ਤਰੀਕ ਨੂੰ ਇੱਕ ਵਾਰ ਫਿਰ ਜਾਣਗੇ ਸਰਕਾਰ ਦੇ ਖਿਲਾਫ਼ ਹੜਤਾਲ ਉੱਤੇ
ਪੰਜਾਬ ਦੇ ਸਰਕਾਰੀ ਹਸਪਤਾਲ ਵਿਚ ਡਾਕਟਰਾਂ ਨੇ ਸਰਕਾਰੀ ਸਿਵਲ ਹਸਪਤਾਲ ਦੇ ਵਿੱਚ ਪੰਜਾਬ ਸਰਕਾਰ ਦੇ ਖਿਲਾਫ ਅਨੋਖੇ ਤਰੀਕੇ ਦੇ ਨਾਲ ਰੋਸ਼ ਜਾਹਰ ਕਰਨ ਦਾ ਢੰਗ ਲੱਭਿਆ, ਜੇ ਹੁਣ ਤੁਸੀਂ ਸਰਕਾਰੀ ਸਿਵਲ ਹਸਪਤਾਲ ਦੇ ਵਿੱਚ ਇਲਾਜ ਕਰਵਾਉਣ ਜਾਂਦੇ ਹੋ ਓਪੀਡੀ ਦੇ ਵਿੱਚ ਜਾ ਕੇ ਡਾਕਟਰ ਨੂੰ ਆਪਣਾ ਚੈੱਕ ਅਪ ਕਰਵਾਉਂਦੇ ਹੋ ਤਾਂ ਤੁਹਾਨੂੰ ਜਿਹੜੀਆਂ ਦਵਾਈਆਂ ਲਿਖੀਆਂ ਜਾਣਗੀਆਂ ਪਰਚੀ ਤੇ ਉਸ ਪਰਚੀ ਦੇ ਨਾਲ ਤੁਹਾਨੂੰ ਡਾਕਟਰ ਸਾਹਿਬ ਇੱਕ ਪਮਫਲੇਟ ਵੀ ਦੇਣਗੇ, ਜਿਸ ਵਿੱਚ ਡਾਕਟਰ ਆਪਣੀਆਂ ਪਰੇਸ਼ਾਨੀਆਂ ਆਪਣੀਆਂ ਮੰਗਾਂ ਨੂੰ ਮਨਵਾਉਣ ਦੇ ਲਈ ਤੁਹਾਡੇ ਜਰੀਏ ਸਰਕਾਰ ਤੱਕ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ,
ਲੁਧਿਆਣਾ ਦੇ ਸਰਕਾਰੀ ਸਿਵਲ ਹਸਪਤਾਲ ਦੇ ਸਰਕਾਰੀ ਡਾਕਟਰਾਂ ਨੇ ਪਮਫਲੈਂਟ ਦੇ ਵਿੱਚ ਲਿਖਿਆ,
ਪਿਆਰੇ ਲੋਕੋ ਅਸੀਂ ਸਰਕਾਰੀ ਹਸਪਤਾਲ ਵਿੱਚ ਕੰਮ ਕਰ ਰਹੇ ਹਾਂ ਡਾਕਟਰ ਜੋ ਕਿ ਤੁਹਾਡੇ ਧੀਆਂ ਪੁੱਤਰ ਹਾਂ ਅਤੇ ਅਸੀਂ ਸਰਕਾਰੀ ਹਸਪਤਾਲ ਵਿੱਚ ਨਿੱਤ ਨਿੱਤ ਤੁਹਾਨੂੰ ਪ੍ਰੇਸ਼ਾਨੀਆਂ ਅਤੇ ਔਖ ਨਾਲ ਜੂਝਦਿਆਂ ਵੇਖ ਰਹੇ ਹਾਂ। ਪਮਫਲੇਟ ਦੇ ਵਿੱਚ ਅੱਗੇ ਡਾਕਟਰ ਲਿਖਦੇ ਨੇ ਕਿ ਲੋੜ ਤੋਂ ਅੱਧਾ ਸਟਾਫ ਭਰਤੀ ਹੈ ਇੱਕੋ ਡਾਕਟਰ 200 ਤੋਂ ਵੱਧ ਓਪੀਡੀ ਮਰੀਜ਼ ਦੇਖ ਕੇ ਦਿਨ ਰਾਤ ਐਮਰਜੈਂਸੀ ਅਤੇ ਵਾਰਡ ਦੇ ਮਰੀਜ਼ ਸੰਭਾਲਦਾ ਮੰਤਰੀਆਂ ਦੀ ਵੀਆਈਪੀ ਡਿਊਟੀਆਂ ਕਰਦਾ ਪਰਚੇ ਕੱਟਦਾ ਪੋਸਟ ਮਾਰਟਮ ਕਰਦਾ ਥੱਕ ਜਾਂਦਾ ਡਾਕਟਰ ਦੀ ਨਿੱਜੀ ਜ਼ਿੰਦਗੀ ਵਿੱਚੋਂ ਆਰਾਮ ਗਾਇਬ ਹੈ ਨੀਂਦ ਪੂਰੀ ਨਹੀਂ ਹੋ ਰਹੀ। ਪੰਜਾਬ ਵਿੱਚ 1991 ਦੇ ਹਿਸਾਬ ਨਾਲ ਕੁੱਲ 4600 ਡਾਕਟਰਾਂ ਦੀਆਂ ਪੋਸਟਾਂ ਮਨਜ਼ੂਰ ਹਨ ਜਿਨਾਂ ਵਿੱਚੋਂ 2800 ਪੋਸਟਾਂ ਖਾਲੀ ਹਨ, ਅੱਗੇ ਸਰਕਾਰੀ ਡਾਕਟਰ ਲਿਖਦਾ ਕਿ ਪਿਆਰੇ ਲੋਕੋ ਜਰਾ ਸੋਚੋ ਕਿ 1991 ਤੋਂ ਬਾਅਦ ਪੰਜਾਬ ਦੀ ਵਸੋਂ ਵਿੱਚ ਵਾਧਾ ਨਹੀਂ ਹੋਇਆ ਕਿ ਪੰਜਾਬ ਦੇ ਲੋਕਾਂ ਦੀਆਂ ਸਿਹਤ ਜਰੂਰਤਾਂ ਨਹੀਂ ਵਧੀਆਂ। ਡਾਕਟਰ ਅੱਗੇ ਲਿਖਦਾ ਕਿ ਪਹਿਲੇ ਬਣੇ ਹਸਪਤਾਲਾਂ ਵਿੱਚ ਡਾਕਟਰਾਂ ਦੀ ਨੀਮਤ ਭਰਤੀ ਕੀਤੀ ਜਾਵੇ ਸਿਰਫ 400 ਡਾਕਟਰਾਂ ਦੀ ਅਸਾਮੀਆਂ ਦਾ ਇਸ਼ਤਿਹਾਰ ਦੇਣ ਨਾਲ ਗੱਲ ਨਹੀਂ ਬਣਨੀ ਬਲਕਿ 75% ਮੌਜੂਦਾ ਅਸਾਮੀਆਂ ਨੂੰ ਤਤਕਾਲ ਭਰ ਕੇ ਹੀ ਸਿਹਤ ਢਾਂਚੇ ਨੂੰ ਬਚਾਇਆ ਜਾ ਸਕਦਾ ਅਤੇ ਆਬਾਦੀ ਦੇ ਵਾਧੇ ਨੂੰ ਧਿਆਨ ਵਿੱਚ ਰੱਖਦੇ ਹੋਏ ਹਰ ਇਕ ਕੈਟਾਗਰੀ ਦੀਆਂ ਨਵੀਆਂ ਅਸਾਮੀਆਂ ਦੀ ਸਿਰਜਣਾ ਕਰਦੇ ਹੋਏ ਪੱਕੇ ਤੌਰ ਤੇ ਭਰਤੀ ਕੀਤੀ ਜਾਵੇ।