ਹਰਜੋਤ ਬੈਂਸ ਵਲੋਂ ਪਹਿਲੇ ਸਰਕਾਰੀ ਰੇਤ ਖ਼ਰੀਦ ਕੇਂਦਰ ਦਾ ਉਦਘਾਟਨ, ਕਿਹਾ ਹੁਣ ਨਹੀਂ ਹੋਵੇਗੀ ਆਮ ਜਨਤਾ ਦੀ ਲੁੱਟ
ਇਸ ਕੇਂਦਰ ’ਤੇ ਬਕਾਇਦਾ ਬੋਰਡ ਲਗਾਇਆ ਗਿਆ ਹੈ ਜਿਸ ’ਤੇ ਸਹਾਇਕ ਮਾਈਨਿੰਗ ਅਧਿਕਾਰੀ ਅਤੇ ਮਾਈਨਿੰਗ ਇੰਸਪੈਕਟਰ ਦਾ ਫ਼ੋਨ ਨੰਬਰ ਲਿਖਿਆ ਗਿਆ ਹੈ, ਬੋਰਡ ’ਤੇ ਬਕਾਇਦਾ ਇਹ ਵੀ ਲਿਖਿਆ ਗਿਆ ਹੈ ਕਿ ਹੁਣ ਆਮ ਜਨਤਾ ਦੀ ਲੁੱਟ ਨਹੀਂ ਹੋਵੇਗੀ।
Sale Centre of Sand & Gravel in Punjab: ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਮੋਹਾਲੀ ’ਚ ਪਹਿਲਾ ਰੇਤਾ ਅਤੇ ਬਜਰੀ ਸਰਕਾਰੀ ਵੇਚ ਕੇਂਦਰ ਸ਼ੁਰੂ ਕਰ ਦਿੱਤਾ ਗਿਆ ਹੈ। ਮਾਈਨਿੰਗ ਮੰਤਰੀ ਹਰਜੋਤ ਸਿੰਘ ਬੈਂਸ ਨੇ ਚੰਡੀਗੜ੍ਹ-ਕੁਰਾਲੀ ਰੋਡ ’ਤੇ ਸਥਿਤ ਈਕੋ ਸਿਟੀ-2 ’ਚ ਇਸ ਵਿਕਰੀ ਕੇਂਦਰ ਦਾ ਉਦਘਾਟਨ ਕੀਤਾ ਗਿਆ।
ਇਸ ਦੌਰਾਨ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਇਸ ਸਰਕਾਰੀ ਕੇਂਦਰ (Sale Centre for Sand & Gravel) ’ਚ ਸਰਕਾਰੀ ਕੀਮਤ ’ਤੇ ਰੇਤਾ-ਬਜਰੀ ਮਿਲੇਗੀ। ਇਸ ਕੇਂਦਰ ’ਤੇ ਬਕਾਇਦਾ ਬੋਰਡ ਲਗਾਇਆ ਗਿਆ ਹੈ ਜਿਸ ’ਤੇ ਸਹਾਇਕ ਮਾਈਨਿੰਗ ਅਧਿਕਾਰੀ ਅਤੇ ਮਾਈਨਿੰਗ ਇੰਸਪੈਕਟਰ ਦਾ ਫ਼ੋਨ ਨੰਬਰ ਲਿਖਿਆ ਗਿਆ ਹੈ, ਬੋਰਡ ’ਤੇ ਇਹ ਵੀ ਲਿਖਿਆ ਗਿਆ ਹੈ ਕਿ ਹੁਣ ਆਮ ਜਨਤਾ ਦੀ ਲੁੱਟ ਨਹੀਂ ਹੋਵੇਗੀ।
ਬੈਂਸ ਨੇ ਦੱਸਿਆ ਕਿ ਇਸ ਵੇਚ ਕੇਂਦਰ ਤੋਂ ਬਾਅਦ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ’ਚ ਵੀ ਸਸਤਾ ਰੇਤਾ ਅਤੇ ਬਜਰੀ ਮੁਹੱਇਆ ਕਰਵਾਉਣ ਲਈ ਸਰਕਾਰੀ ਵੇਚ ਕੇਂਦਰ ਖੋਲ੍ਹੇ ਜਾਣਗੇ। ਦੱਸਿਆ ਜਾ ਰਿਹਾ ਹੈ ਕਿ ਇਥੇ ਰੇਤਾ ਮਾਰਕੀਟ ਕੀਮਤ ਨਾਲੋਂ 28 ਰੁਪਏ ਪ੍ਰਤੀ ਫ਼ੁੱਟ ਅਤੇ ਬਜਰੀ ਕਰੀਬ 30 ਰੁਪਏ ਪ੍ਰਤੀ ਫ਼ੁੱਟ ਸਸਤੀ ਮਿਲੇਗੀ। ਮਾਰਕੀਟ ਕੀਮਤ ਅਤੇ ਸਰਕਾਰੀ ਕੇਂਦਰ ਦੀ ਕੀਮਤ ’ਚ ਡੇਢ ਤੋਂ 2 ਰੁਪਏ ਦਾ ਅੰਤਰ ਹੋਵੇਗਾ।
ਮਾਈਨਿੰਗ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਵੱਡੇ ਪੱਧਰ ’ਤੇ ਗੈਰ-ਕਾਨੂੰਨੀ ਮਾਈਨਿੰਗ ਕਿਸੇ ਵੀ ਪੱਧਰ ’ਤੇ ਹੋ ਸਕਦੀ ਹੈ। ਉਨ੍ਹਾਂ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਜਾਬ ਸਰਕਾਰ ਨੇ ਇੱਕ ਵੱਡੇ ਮਾਈਨਿੰਗ ਮਾਫ਼ੀਆ ਨੂੰ ਗ੍ਰਿਫ਼ਤਾਰ ਕੀਤਾ ਹੈ। ਆਰੋਪੀ ਦਾ ਕੇਸ ਵਿਜੀਲੈਂਸ ਬਿਓਰੋ ਨੂੰ ਟ੍ਰਾਂਸਫਰ ਕੀਤਾ ਜਾ ਰਿਹਾ ਹੈ ਅਤੇ ਗੈਰ-ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਜਾਣਗੇ।
ਇਹ ਵੀ ਪੜ੍ਹੋ: ਸਾਬਕਾ ਮੰਤਰੀਆਂ ਤੋਂ ਬਾਅਦ ਹੁਣ ਕੈਪਟਨ ਅਮਰਿੰਦਰ ਸਿੰਘ ਦੇ ਖਾਸਮ ਖ਼ਾਸ ’ਤੇ VB ਦਾ ਸਿਕੰਜਾ!