ਵਿਜੀਲੈਂਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੇ ਸ਼ਰਤ ’ਤੇ ਦੱਸਿਆ ਕਿ ਚਾਹਲ ਦਾ ਫ਼ੋਨ ਨੰਬਰ ਬੰਦ ਆ ਰਿਹਾ ਹੈ ਤੇ ਪਿਛਲੇ 10 ਦਿਨਾਂ ਤੋਂ ਟਰੇਸ ਨਹੀਂ ਹੋ ਰਿਹਾ ਹੈ।
Trending Photos
Corruption Charges against Bharat inder Chahal: ਕਾਂਗਰਸ ਦੇ ਸਾਬਕਾ ਮੰਤਰੀਆਂ ਤੋਂ ਬਾਅਦ ਹੁਣ ਵਿਜੀਲੈਂਸ ਬਿਓਰੋ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amarinder Singh) ਦੇ ਕਰੀਬੀ ਅਤੇ ਸਲਾਹਕਾਰ (OSD) ਭਰਤਇੰਦਰ ਸਿੰਘ ਚਾਹਲ ’ਤੇ ਸਿੰਕਜਾ ਕੱਸਿਆ ਹੈ।
ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਭਰਤ ਇੰਦਰ ਸਿੰਘ ਚਾਹਲ ਵਿਰੁੱਧ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਕਰ ਰਹੀ ਵਿਜੀਲੈਂਸ ਬਿਓਰੋ ਦੀ ਟੀਮ ਸੋਮਵਾਰ ਨੂੰ ਉਸਦੀ ਜਾਇਦਾਦ ਦੀ ਕੀਮਤ ਦਾ ਪਤਾ ਲਗਾਉਣ ਲਈ ਪਟਿਆਲਾ-ਸਰਹਿੰਦ ਰੋਡ ’ਤੇ ਸਥਿਤ ਅਲਕਾਜ਼ਾਰ ਮੈਰਿਜ ਪੈਲਸ ’ਚ ਪਹੁੰਚੀ।
ਜਾਂਚ ਏਜੰਸੀ ਨੇ ਆਮਦਨ ਤੋਂ ਵੱਧ ਜਾਇਦਾਦ (Disproportionate assets) ਮਾਮਲੇ ’ਚ ਚਾਹਲ ਵਿਰੁੱਧ ਰਸਮੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੇਸ਼ ਦੇ ਇਮੀਗ੍ਰੇਸ਼ਨ ਵਿਭਾਗ ਨੂੰ ਚਾਹਲ ਵਿਰੁੱਧ ਲੁੱਕ ਆਊਟ ਸਰਕੂਲਰ (LOC) ਜਾਰੀ ਕਰਨ ਲਈ ਪੱਤਰ ਵੀ ਭੇਜਿਆ ਗਿਆ ਹੈ ਤਾਂ ਜੋ ਉਹ ਵਿਦੇਸ਼ ਨਾ ਭੱਜ ਸਕੇ। ਵਿਜੀਲੈਂਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੇ ਸ਼ਰਤ ’ਤੇ ਦੱਸਿਆ ਕਿ ਚਾਹਲ ਦਾ ਫ਼ੋਨ ਨੰਬਰ ਬੰਦ ਆ ਰਿਹਾ ਹੈ ਤੇ ਪਿਛਲੇ 10 ਦਿਨਾਂ ਤੋਂ ਟਰੇਸ ਨਹੀਂ ਹੋ ਰਿਹਾ ਹੈ।
ਦੱਸਣਯੋਗ ਹੈ ਕਿ ਸਾਲ 2017-21 ਦੌਰਾਨ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸਨ ਤਾਂ ਉਸ ਦੌਰਾਨ ਚਾਹਲ ਨੂੰ ਸਲਾਹਕਾਰ ਵਜੋਂ ਸਰਕਾਰ ’ਚ ਕੈਬਨਿਟ ਰੈਂਕ ਹਾਸਲ ਸੀ।
ਕਰੀਬ ਡੇਢ ਕੁ ਦਿਨ ਪਹਿਲਾਂ ਵਿਜੀਲੈਂਸ ਵਿਭਾਗ (Punjab Vigilance Bureau team) ਦੀ ਟੀਮ ਪੰਜਾਬ ਪੁਲਿਸ ਸਣੇ ਚਾਹਲ ਦੇ ਪਟਿਆਲਾ ਸਥਿਤ ਰਿਹਾਇਸ਼ ’ਤੇ ਪੁੱਜੀ, ਜਿੱਥੇ ਉਹ ਮੌਜੂਦ ਨਹੀਂ ਸੀ। ਉਸ ਵੇਲੇ ਚਾਹਲ ਨਾਲ ਸੰਪਰਕ ਕਰਨ ਦੀਆਂ ਕੋਸ਼ਿਸ਼ਾਂ ਵਿਅਰਥ ਸਾਬਤ ਹੋਈਆ, ਜਿਸ ਤੋਂ ਬਾਅਦ ਜਾਂਚ ਟੀਮ ਸਾਹਮਣੇ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਗਏ ਹਨ।
ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਾਲ 2007 ’ਚ ਭਰਤ ਇੰਦਰ ਚਾਹਲ (Bharat Inder Singh Chahal) ਵਿਰੁੱਧ ਅਕਾਲੀ-ਭਾਜਪਾ ਸਰਕਾਰ ਦੌਰਾਨ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕੀਤਾ ਗਿਆ ਸੀ। ਪਰ ਸਾਲ 2016 ’ਚ ਅਦਾਲਤ ਦੁਆਰਾ ਉਸਨੂੰ ਬਰੀ ਕਰ ਦਿੱਤਾ ਗਿਆ ਸੀ, ਕਿਉਂਕਿ ਸਾਰੇ ਦੇ ਸਾਰੇ 77 ਸਰਕਾਰੀ ਗਵਾਹ ਗਵਾਹੀ ਦੇਣ ਤੋਂ ਇਨਕਾਰ ਕਰ ਗਏ ਸਨ।
ਇਹ ਵੀ ਪੜ੍ਹੋ: ਬਾਬਾ ਫ਼ਤਿਹ ਸਿੰਘ ਜਨਮ ਦਿਹਾੜੇ ਮੌਕੇ ਕਰਵਾਇਆ ਗਿਆ ਕੌਮੀ ਦਸਤਾਰਬੰਦੀ ਸਮਾਗਮ