Punjab News: ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤਾ ਜਾਵੇਗਾ ਪਾਤਰ ਅਵਾਰਡ, ਜਾਣੋ ਕੀ ਹੈ ਪਾਤਰ ਅਵਾਰਡ
Punjab Patar Award: ਸ਼ਾਇਰ ਡਾ: ਸੁਰਜੀਤ ਸਿੰਘ ਪਾਤਰ ਦਾ ਅੱਜ ਲੁਧਿਆਣਾ ਵਿਖੇ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਜਾਵੇਗਾ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਮੌਜੂਦ ਹੋਣਗੇ।
Punjab Patar Award/ਰੋਹਿਤ ਬਾਂਸਲ: ਪੰਜਾਬ ਸਰਕਾਰ ਵੱਲੋਂ ਪਾਤਰ ਅਵਾਰਡ ਸ਼ੁਰੂ ਕੀਤਾ ਜਾਵੇਗਾ। ਇਹ ਅਵਾਰਡ ਸੁਰਜੀਤ ਪਾਤਰ ਨੂੰ ਸਮਰਪਿਤ ਹੋਵੇਗਾ। ਪੰਜਾਬ ਸਰਕਾਰ ਦਾ ਇਹ ਅਵਾਰਡ ਹਰ ਸਾਲ ਉਭਰਦੇ ਕਵੀਆਂ ਨੂੰ ਦਿੱਤਾ ਜਾਵੇਗਾ। ਇਹ ਅਵਾਰਡ ਇਕ ਲੱਖ ਰੁਪਆ ਇਨਾਮ ਅਤੇ ਇੱਕ ਯਾਦਗਾਰੀ ਚਿੰਨ ਦਿੱਤਾ ਜਾਏਗਾ। ਇਸ ਦੌਰਾਨ ਅੱਜ ਸੁਰਜੀਤ ਪਾਤਰ ਦਾ ਅੰਤਿਮ ਸੰਸਕਾਰ ਹੈ ਅਤੇ ਇਸ ਮੌਕੇ ਪੰਜਾਬ ਸਰਕਾਰ ਵੱਲੋਂ ਰਸਮੀ ਐਲਾਨ ਕੀਤਾ ਜਾ ਸਕਦਾ ਹੈ।
ਜਾਣੋ ਕੀ ਹੈ ਪਾਤਰ ਅਵਾਰਡ
ਪ੍ਰਾਪਤ ਵੇਰਵਿਆਂ ਅਨੁਸਾਰ ‘ਪਾਤਰ ਐਵਾਰਡ’ ਦੀ ਚੋਣ ਵਿਚ ਸਰਕਾਰ ਦਾ ਕੋਈ ਦਖਲ ਨਹੀਂ ਹੋਵੇਗਾ ਬਲਕਿ ਇੱਕ ਪੈਨਲ ਦਾ ਗਠਨ ਕੀਤਾ ਜਾਵੇਗਾ ਜਿਸ ਵੱਲੋਂ ਉੱਭਰਦੇ ਕਵੀਆਂ ’ਚੋਂ ਚੋਣ ਕੀਤੀ ਜਾਵੇਗੀ। ਉਹ ਕਵੀ ਇਸ ਐਵਾਰਡ ਦੇ ਹੱਕਦਾਰ ਬਣਨਗੇ ਜਿਨ੍ਹਾਂ ਦੀਆਂ ਨਜ਼ਮਾਂ ਡਾ. ਸੁਰਜੀਤ ਪਾਤਰ ਦੀ ਵਿਰਾਸਤ ਬਣਨਗੀਆਂ। ਪਤਾ ਲੱਗਾ ਹੈ ਕਿ ਗਰੈਜੂਏਸ਼ਨ ਤੱਕ ਦੇ ਵਿਦਿਆਰਥੀਆਂ ਦਾ ਮੁਕਾਬਲਾ ਹੋਵੇਗਾ ਅਤੇ ਉਨ੍ਹਾਂ ’ਚੋਂ ਜੇਤੂ ਨੂੰ ਹਰ ਵਰ੍ਹੇ ‘ਪਾਤਰ ਐਵਾਰਡ’ ਮਿਲੇਗਾ। ਮੁੱਖ ਮੰਤਰੀ ਨੇ ਇਸ ਐਵਾਰਡ ਦਾ ਵਿਧੀ ਵਿਧਾਨ ਤਿਆਰ ਕਰਨ ਬਾਰੇ ਹੁਕਮ ਜਾਰੀ ਕਰ ਦਿੱਤੇ ਹਨ।
ਇਹ ਅਵਾਰਡ ਇਕ ਲੱਖ ਰੁਪਆ ਇਨਾਮ ਅਤੇ ਇੱਕ ਯਾਦਗਾਰੀ ਚਿੰਨ ਦਿੱਤਾ ਜਾਏਗਾ। ਇਸ ਦੌਰਾਨ ਅੱਜ ਸੁਰਜੀਤ ਪਾਤਰ ਦਾ ਅੰਤਿਮ ਸੰਸਕਾਰ ਹੈ ਅਤੇ ਇਸ ਮੌਕੇ ਪੰਜਾਬ ਸਰਕਾਰ ਵੱਲੋਂ ਰਸਮੀ ਐਲਾਨ ਕੀਤਾ ਜਾ ਸਕਦਾ ਹੈ।
ਪੰਜਾਬੀ ਕਵੀ ਸੁਰਜੀਤ ਪਾਤਰ ਦੀ ਯਾਦ ਵਿੱਚ ਪੰਜਾਬ ਸਰਕਾਰ ਵੱਲੋਂ ਹਰ ਸਾਲ ਪਾਤਰ ਐਵਾਰਡ ਦਿੱਤਾ ਜਾਵੇਗਾ। ਇਹ ਪੁਰਸਕਾਰ ਉੱਭਰਦੇ ਕਵੀਆਂ ਨੂੰ ਦਿੱਤਾ ਜਾਵੇਗਾ। ਇਸ ਸਬੰਧੀ ਸਾਰੀ ਯੋਜਨਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਤਿਆਰ ਕੀਤੀ ਗਈ ਹੈ। ਇਸ ਦੇ ਨਾਲ ਹੀ ਅੱਜ ਇਸ ਐਵਾਰਡ ਬਾਰੇ ਰਸਮੀ ਐਲਾਨ ਕੀਤਾ ਜਾਵੇਗਾ। ਪਾਤਰ ਪੁਰਸਕਾਰ ਦੇ ਜੇਤੂ ਨੂੰ ਹਰ ਸਾਲ 1 ਲੱਖ ਰੁਪਏ ਅਤੇ ਯਾਦਗਾਰੀ ਚਿੰਨ੍ਹ ਭੇਟ ਕੀਤਾ ਜਾਵੇਗਾ। ਇਸ ਪੁਰਸਕਾਰ ਦੀ ਅਗਵਾਈ ਭਾਸ਼ਾ ਵਿਭਾਗ ਕਰੇਗਾ।
ਇਹ ਵੀ ਪੜ੍ਹੋ: Surjit Patar Cremation: ਮਸ਼ਹੂਰ ਸ਼ਾਇਰ ਸੁਰਜੀਤ ਪਾਤਰ ਦਾ ਅੱਜ ਪੂਰੇ ਸਰਕਾਰੀ ਸਨਮਾਨਾਂ ਨਾਲ ਹੋਵੇਗਾ ਸਸਕਾਰ
ਪਦਮਸ਼੍ਰੀ ਪ੍ਰਾਪਤ ਪੰਜਾਬੀ ਕਵੀ ਅਤੇ ਲੇਖਕ ਸੁਰਜੀਤ ਸਿੰਘ ਪਾਤਰ ਦਾ ਸ਼ਨੀਵਾਰ ਸਵੇਰੇ ਲੁਧਿਆਣਾ ਵਿਖੇ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਦਿਹਾਂਤ ਹੋ ਗਿਆ ਸੀ। ਉਹਨਾਂ ਦੀ 79 ਸਾਲ ਦੀ ਉਮਰ ਸੀ। ਅੱਜ ਸਵੇਰੇ 11 ਵਜੇ ਮਾਡਲ ਟਾਊਨ ਐਕਸਟੈਨਸ਼ਨ ਸ਼ਮਸ਼ਾਨਘਾਟ, ਲੁਧਿਆਣਾ ਵਿਖੇ ਪੂਰੇ ਸਰਕਾਰੀ ਸਨਮਾਨਾਂ ਨਾਲ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਗਿਆ।