IAS Transfers News:  ਪੰਜਾਬ ਸਰਕਾਰ ਵੱਲੋਂ ਆਈਪੀਐਸ ਅਧਿਕਾਰੀਆਂ ਦੇ ਤਬਾਦਲੇ ਤੋਂ ਬਾਅਦ ਹੁਣ 9 ਆਈਏਐਸ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਗਏ ਹਨ। ਆਲੋਕ ਸ਼ੇਖਰ ਨੂੰ ਵਧੀਕ ਮੁੱਖ ਸਕੱਤਰ ਜੇਲ੍ਹ ਨਿਯੁਕਤ ਕੀਤਾ ਗਿਆ ਹੈ।


COMMERCIAL BREAK
SCROLL TO CONTINUE READING

ਜਦਕਿ ਤੇਜਵੀਰ ਸਿੰਘ ਵਧੀਕ ਮੁੱਖ ਸਕੱਤਰ ਸਥਾਨਕ ਸਰਕਾਰ ਹੋਣਗੇ। ਇਸ ਦੌਰਾਨ ਅਜੋਏ ਸ਼ਰਮਾ ਨੂੰ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਦਾ ਪ੍ਰਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਹੈ। ਕੁਮਾਰ ਰਾਹੁਲ ਨੂੰ ਪ੍ਰਸ਼ਾਸਨਿਕ ਸਿਹਤ ਅਤੇ ਪਰਿਵਾਰ ਭਲਾਈ, ਅਮਿਤ ਢਾਕਾ ਨੂੰ ਪ੍ਰਬੰਧਕੀ ਸਕੱਤਰ ਯੋਜਨਾ ਅਤੇ ਡਾਇਰੈਕਟਰ ਮਗਸੀਪਾ ਨਿਯੁਕਤ ਕੀਤਾ ਗਿਆ ਹੈ।