Punjab News: ਪੰਜਾਬ ਦੀਆਂ ਅਨਾਜ਼ ਮੰਡੀਆਂ ਨੂੰ ਲੈ ਕੇ ਆਈ ਵੱਡੀ ਖ਼ਬਰ- ਅੱਜ ਤੋਂ ਮੰਡੀਆਂ `ਚ ਕੰਮ ਠੱਪ
Punjab News:ਪਰ ਅੱਜ ਦੂਸਰੇ ਪਾਸੇ ਮਜ਼ਦੂਰ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨਾ ਮੰਨੇ ਜਾਣ ਉੱਤੇ ਅਣਮਿੱਥੇ ਸਮੇਂ ਲਈ ਹੜਤਾਲ ’ਤੇ ਚਲੇ ਗਏ ਹਨ ਜਿਸ ਕਾਰਨ ਫ਼ਸਲ ਦੀ ਖਰੀਦ ਦਾ ਕੰਮ ਵੀ ਠੱਪ ਹੋ ਕੇ ਰਹਿ ਗਿਆ ਹੈ।
Punjab News: ਪੰਜਾਬ ਭਰ ਵਿੱਚ ਅਨਾਜ਼ ਮੰਡੀ ਮਜ਼ਦੂਰਾਂ ਨੇ ਅੱਜ ਤੋਂ ਮੰਡੀਆਂ ਵਿੱਚ ਕੰਮ ਠੱਪ ਕਰ ਦਿੱਤਾ ਹੈ। ਇਸ ਹੜਤਾਲ ਵਿੱਚ ਮੁਨੀਮ ਅਤੇ ਆੜ੍ਹਤੀਏ ਵੀ ਹੜਤਾਲ ਵਿੱਚ ਸ਼ਾਮਲ ਹੋਏ ਜਦਕਿ ਮੰਡੀਆਂ ਵਿੱਚ ਝੋਨੇ ਦੀ ਆਮਦ ਤੇਜ਼ੀ ਫੜਦੀ ਜਾ ਰਹੀ ਹੈ ਪਰ ਅੱਜ ਦੂਸਰੇ ਪਾਸੇ ਮਜ਼ਦੂਰ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨਾ ਮੰਨੇ ਜਾਣ ਉੱਤੇ ਅਣਮਿੱਥੇ ਸਮੇਂ ਲਈ ਹੜਤਾਲ ’ਤੇ ਚਲੇ ਗਏ ਹਨ ਜਿਸ ਕਾਰਨ ਫ਼ਸਲ ਦੀ ਖਰੀਦ ਦਾ ਕੰਮ ਵੀ ਠੱਪ ਹੋ ਕੇ ਰਹਿ ਗਿਆ ਹੈ।
ਜੁਆਇੰਟ ਸੈਕਟਰੀ ਪੰਜਾਬ ਨੇ ਕਿਹਾ ਕਿ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ 5 ਅਕਤੂਬਰ ਤੱਕ ਮੰਨਣ ਦਾ ਭਰੋਸਾ ਦਿੱਤਾ ਸੀ ਪਰ ਉਸ ’ਤੇ ਕੋਈ ਅਮਲ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਮਜ਼ਦੂਰ ਯੂਨੀਅਨ ਅੱਜ ਤੋਂ ਹੜਤਾਲ ਉੱਤੇ ਚਲੇ ਗਏ ਹਨ।
ਮਜ਼ਦੂਰ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਉਨ੍ਹਾਂ ਸਰਕਾਰ ਅੱਗੇ ਮੰਗਾਂ ਰੱਖੀਆਂ ਸਨ ਕਿ ਮਜ਼ਦੂਰੀ ਵਿੱਚ 25 ਫੀਸਦੀ ਵਾਧਾ ਕੀਤਾ ਜਾਵੇ, ਲੋਡਿੰਗ ਦਾ ਰੇਟ 5 ਰੁਪਏ ਨਿਰਧਾਰਿਤ ਕੀਤਾ ਜਾਵੇ ਅਤੇ 50 ਕਿਲੋ ਝੋਨੇ ਦੀ ਮਜ਼ਦੂਰੀ ਦੇ ਬਰਾਬਰ 50 ਕਿਲੋ ਕਣਕ ਦੀ ਮਜ਼ਦੂਰੀ ਵੀ ਦਿੱਤੀ ਜਾਵੇ, ਪੰਜਾਬ ਸਰਕਾਰ ਵੱਲੋਂ ‘ਜੇ’ ਫਾਰਮ ਵਿੱਚ ਪਾਸ ਕੀਤੀ ਮਜ਼ਦੂਰੀ ਕੱਟ ਕੇ ਮਜ਼ਦੂਰਾਂ ਨੂੰ ਆੜਤੀਆਂ ਰਾਹੀਂ ਅਦਾਇਗੀ ਕੀਤੀ ਜਾਵੇ।
ਇਹ ਵੀ ਪੜ੍ਹੋ: Punjab News: ਪੰਜਾਬ 'ਚ ਝੋਨੇ ਦੀ ਇਹ ਕਿਸਮ ਬੈਨ, ਕਿਸਾਨਾਂ ਨੇ CM ਮਾਨ ਦੇ ਇਸ ਬਿਆਨ ਦੀ ਕੀਤੀ ਸ਼ਲਾਘਾ
ਦੂਜੇ ਪਾਸੇ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਆਲਮਦੀਪ ਸਿੰਘ ਮਲਮਜਰਾ ਨੇ ਕਿਹਾ ਕਿ ਮੰਡੀਆ ਵਿੱਚ ਮਜ਼ਦੂਰ ਦੇ ਨਾਲ ਨਾਲ ਮੁਨੀਮ ਅਤੇ ਆੜ੍ਹਤੀਏ ਵੀ ਉਹਨਾਂ ਦੇ ਸਾਥ ਦੇਣ ਲਈ ਅਣਮਿੱਥੇ ਸਮੇਂ ਲਈ ਹੜਤਾਲ ਉੱਤੇ ਹਨ ਜਿਸ ਦਾ ਖਮਿਆਜਾ ਕਿਸਾਨਾਂ ਸਮੇਤ ਕਈ ਵਰਗਾ ਨੂੰ ਭੁਗਤਨਾ ਪਏਗਾ ਜਿਸ ਨਾਲ ਬਹੁਤ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪਵੇਗਾ।
ਉੱਥੇ ਹੀ ਮੰਡੀਆ ਵਿੱਚ ਆਏ ਕਿਸਾਨ ਨੇ ਦੱਸਿਆ ਕਿ ਸਰਕਾਰ ਨੂੰ ਮਜ਼ਦੂਰਾਂ ਅਤੇ ਆੜਤੀਆਂ ਦੀਆਂ ਮੰਗਾ ਨੂੰ ਜਲਦ ਤੋਂ ਜਲਦ ਮੰਨ ਲੈਣਾ ਚਾਹੀਦਾ ਹੈ ਤਾਂ ਜੋਂ ਕਿਸਾਨ ਮੰਡੀਆਂ ਵਿੱਚ ਫ਼ਸਲ ਲੈ ਕੇ ਆਏ ਉਹ ਰੁਲ ਨਾ ਸਕਣ।
ਦੱਸਣਯੋਗ ਹੈ ਕਿ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁਡੀਆਂ ਨੇ ਯੂਨੀਅਨ ਦੇ ਆਗੂਆਂ ਨੂੰ ਮਸਲਾ 5 ਅਕਤੂਬਰ ਤਕ ਹੱਲ ਕਰਨ ਦਾ ਵਾਅਦਾ ਕਰਦੇ ਹੋਏ ਹੜਤਾਲ ਵਾਪਸ ਲੈਣ ਦੀ ਅਪੀਲ ਕੀਤੀ ਸੀ, ਜਿਸ 'ਤੇ ਯੂਨੀਅਨ ਨੇ ਹੜਤਾਲ ਵਾਪਸ ਲੈ ਲਈ ਸੀ ਪਰ ਅਜੇ ਤੱਕ ਸਰਕਾਰ ਵੱਲੋਂ ਕੋਈ ਹੱਲ ਨਾ ਕੱਢਣ ਕਾਰਨ ਮਜ਼ਦੂਰਾਂ ਵੱਲੋਂ 7 ਅਕਤੂਬਰ ਨੂੰ ਮੰਡੀਆਂ ਬੰਦ ਕਰਨ ਦਾ ਐਲਾਨ ਕੀਤਾ ਗਿਆ ਸੀ।
(ਵਰੁਣ ਕੌਸ਼ਲ ਦਾ ਰਿਪੋਰਟ)