Punjab Free Farm Power/ ਰੋਹਿਤ ਬਾਂਸਲ : ਪੰਜਾਬ ਵਿੱਚ ਖੇਤੀ ਫਰੀ ਬਿਜਲੀ ਦਾ ਬੋਝ ਵੱਧਦਾ ਜਾ ਰਿਹਾ ਹੈ। ਕਿਸਾਨਾਂ ਨੂੰ ਸਾਲ 1997 ਤੋਂ ਫਰੀ ਬਿਜਲੀ ਮਿਲ ਰਹੀ ਹੈ। ਪੰਜਾਬ ਵਿੱਚ ਇਸ ਸਮੇਂ 13 ਲੱਖ 91000 ਮੋਟਰਾਂ ਦੇ ਕਨੈਕਸ਼ਨ ਹੈ। ਸਾਰਿਆਂ ਨੂੰ ਫ੍ਰੀ ਬਿਜਲੀ ਮਿਲ ਰਹੀ ਹੈ। 2024-25 ਵਿੱਚ ਖੇਤੀ ਸੈਕਟਰ ਦੀ ਬਿਜਲੀ ਸਬਸਿਡੀ ਦਾ ਸਲਾਨਾ ਬਿੱਲ 10175 ਕਰੋੜ ਰੁਪਏ ਬਣੇਗਾ। ਸਾਲਾਨਾ ਬਿਜਲੀ ਬਿੱਲ ਔਸਤਨ ਹਰ ਕਨੈਕਸ਼ਨ ਦਾ 73,148,ਇਕ ਲੱਖ 83 ਹਜ਼ਾਰ ਕਿਸਾਨਾਂ ਕੋਲ ਇੱਕ ਤੋਂ ਜਿਆਦਾ ਮੋਟਰਾਂ ਉੱਤੇ ਕਨੈਕਸ਼ਨ ਹਨ।


COMMERCIAL BREAK
SCROLL TO CONTINUE READING

ਪੰਜਾਬ ਵਿੱਚ 1500 ਕਰੋੜ ਰੁਪਏ ਉਨਾਂ ਕਿਸਾਨਾਂ ਨੂੰ ਮਿਲ ਰਿਹਾ ਹੈ ਜਿੰਨਾ ਕੋਲੇ ਦੋ ਦੋ ਮੋਟਰਾਂ ਦੇ ਕਨੈਕਸ਼ਨ ਹਨ। ਦੋ ਜਾਂ ਦੋ ਤੋਂ ਜਿਆਦਾ ਮੋਟਰ ਕਨੈਕਸ਼ਨ ਵਾਲੇ ਕਿਸਾਨ ਬਿਜਲੀ ਸਬਸਿਡੀ ਦਾ 28% ਹਿੱਸਾ ਲੈ ਜਾਂਦੇ ਹਨ। ਚਾਰ ਜਾਂ ਚਾਰ ਤੋਂ ਜਿਆਦਾ ਮੋਟਰਾਂ ਵਾਲੇ 10128 ਕਿਸਾਨ ਜਿਨਾਂ ਨੂੰ ਸਲਾਨਾ 200 ਕਰੋੜ ਤੋਂ ਜਿਆਦਾ ਬਿਜਲੀ ਸਬਸਿਡੀ ਮਿਲ ਰਹੀ ਹੈ।


ਇਹ ਵੀ ਪੜ੍ਹੋ: Punjab Electricity Demand: ਪੰਜਾਬ 'ਚ ਬਿਜਲੀ ਦੀ ਮੰਗ ਦਾ ਟੁੱਟਿਆ ਰਿਕਾਰਡ, 15963 ਮੈਗਾਵਾਟ ਦੀ ਖਪਤ
 


ਫਿਰੋਜ਼ਪੁਰ ਜ਼ਿਲ੍ਹੇ ਵਿੱਚ ਸਭ ਤੋਂ ਵੱਧ 1504 ਵੱਡੇ ਕਿਸਾਨ ਹਨ ਜਿਹਨਾਂ ਕੋਲ ਚਾਰ- ਚਾਰ ਮੋਟਰ ਕਨੈਕਸ਼ਨ ਹਨ । ਕਾਂਗਰਸ ਸਰਕਾਰ ਸਮੇਂ 10 ਏਕੜ ਤੋਂ ਵੱਧ ਮਾਲਕੀ ਵਾਲੇ ਕਿਸਾਨਾਂ ਦੇ ਮੋਟਰ ਕਨੈਕਸ਼ਨ ਬੰਦ ਕਰਨ ਦੀ ਸਿਫਾਰਿਸ਼ ਕੀਤੀ ਗਈ ਸੀ ਪਰ ਉਸ ਨੂੰ ਲਾਗੂ ਨਹੀਂ ਕੀਤਾ ਜਾ ਸਕਿਆ। 1997-98 ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ ਫਰੀ ਬਿਜਲੀ ਕਿਸਾਨਾਂ ਨੂੰ ਦੇਣੀ ਸ਼ੁਰੂ ਕੀਤੀ ਸੀ ਤਾਂ ਉਸ ਸਮੇਂ ਤੋਂ ਲੈ ਕੇ ਹੁਣ ਤੱਕ 1.25 ਲੱਖ ਕਰੋੜ ਰੁਪਏ ਬਿਜਲੀ ਸਬਸਿਡੀ ਦੇ ਲਈ ਦਿੱਤਾ ਜਾ ਚੁੱਕਾ ਹੈ। 1997 ਵਿੱਚ ਪਹਿਲੇ ਸਾਲ 64 ਕਰੋੜ ਰੁਪਏ ਦਾ ਖਰਚਾ ਸੀ ਜਿਹੜਾ ਇਸ ਸਾਲ 21,909 ਕਰੋੜ ਤੱਕ ਪਹੁੰਚ ਗਿਆ ਜੋ 36 ਗੁਣਾ ਜਿਆਦਾ ਹੈ।


ਇਹ ਵੀ ਪੜ੍ਹੋ: Punjab Weather Update: ਪੰਜਾਬ ਤੇ ਚੰਡੀਗੜ੍ਹ 'ਚ ਗਰਮੀ ਤੋਂ ਮਿਲੀ ਰਾਹਤ! ਮੀਂਹ ਕਰਕੇ ਮੌਸਮ ਹੋਇਆ ਸੁਹਾਵਨਾ, ਬੱਦਲ ਛਾਏ