Gurdaspur News/ਭੋਪਾਲ ਸਿੰਘ: ਪੰਜਾਬ ਦੇ ਜ਼ਿਲ੍ਹੇ ਗੁਰਦਾਸਪੁਰ ਦੇ ਕਾਦੀਆਂ ਹਲਕੇ ਦੇ ਬੇਟ ਖੇਤਰ ਦੇ ਪਿੰਡ ਭੈਣੀ ਖਾਦਰ ਦੇ ਇੱਕ ਫ਼ੌਜੀ ਨੌਜਵਾਨ ਦੀ ਗਸ਼ਤ ਕਰਦੇ ਸਮੇਂ ਮੌਤ ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਫ਼ੌਜੀ ਜਵਾਨ ਦੇ ਪਿਤਾ ਨਰਿੰਦਰ ਸਿੰਘ ਅਤੇ ਚੇਅਰਮੈਨ ਕੁਲਵੰਤ ਸਿੰਘ ਭੈਣੀ ਖਾਦਰ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਗੁਰਪ੍ਰੀਤ ਸਿੰਘ (24) ਫ਼ੀਲਡ 73 ਰਜਮੈਂਟ 18 ਆਰ. ਆਰ. ਵਿੱਚ ਪਿਛਲੇ 6 ਸਾਲ ਤੋਂ ਸੇਵਾ ਨਿਭਾ ਰਿਹਾ ਸੀ ਜੋ ਕਿ ਜੰਮੂ ਕਸ਼ਮੀਰ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਜ਼ਿਲ੍ਹਾ ਬਾਰਾਮੂਲਾ ਵਿਖੇ ਤਾਇਨਾਤ ਸੀ। ਬੀਤੇ ਦਿਨ ਗੁਰਪ੍ਰੀਤ ਸਿੰਘ ਫ਼ੌਜੀ ਟੁਕੜੀ ਸਮੇਤ ਗੁਲਮਰਗ ਵਿਖੇ ਪਹਾੜੀ ਇਲਾਕੇ ਵਿੱਚ ਗਸ਼ਤ ਕਰ ਰਿਹਾ ਸੀ


COMMERCIAL BREAK
SCROLL TO CONTINUE READING

ਪਰ ਇਸ ਦੌਰਾਨ ਉਸ ਦਾ ਪੈਰ ਤਲਕਣ ਕਾਰਨ ਉਹ ਇੱਕ ਡੂੰਘੀ ਖੱਡ ਵਿੱਚ ਜਾ ਡਿੱਗਾ। ਇਸ ਹਾਦਸੇ ਦੌਰਾਨ ਉਸ ਦੀ ਮੌਤ ਹੋ ਗਈ ਹੈ। ਬੀਤੀ ਸ਼ਾਮ ਉਨ੍ਹਾਂ ਨੂੰ ਫ਼ੌਜ ਦੇ ਉੱਚ ਅਧਿਕਾਰੀਆਂ ਨੇ ਫ਼ੋਨ ਰਾਹੀਂ ਇਸ ਸਬੰਧੀ ਸੂਚਿਤ ਕੀਤਾ।


ਅੱਜ ਸਵੇਰੇ 13 ਜਨਵਰੀ ਨੂੰ ਉਸ ਦੀ ਮ੍ਰਿਤਕ ਦੇਹ ਗੁਲਮਰਗ ਤੋਂ ਵਾਪਸ ਭੈਣੀ ਖਾਦਰ ਵਿਖੇ ਪਹੁੰਚਣ ਬਾਅਦ ਉਸ ਦਾ ਫ਼ੌਜੀ ਸਨਾਮਨਾਂ ਨਾਲ ਅੰਤਿਮ ਸੰਸਕਾਰ ਕੀਤਾ ਜਾਵੇਗਾ। ਇਸ ਮੌਕੇ ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਪੀੜਤ ਪਰਿਵਾਰ ਦੇ ਇੱਕ ਮੈਂਬਰ ਨੂੰ ਤਰਸ ਦੇ ਆਧਾਰ ਉੱਤੇ ਭਾਰਤੀ ਸੈਨਾ ਵਿੱਚ ਸੇਵਾ ਕਰਨ ਦਾ ਮੌਕਾ ਦਿੱਤਾ ਜਾਵੇ।


ਇਹ ਵੀ ਪੜ੍ਹੋ: Lohri 2024: ਪੰਜਾਬ ਦੇ CM ਭਗਵੰਤ ਮਾਨ ਨੇ ਲੋਹੜੀ ਦੀਆਂ ਪੰਜਾਬੀਆਂ ਨੂੰ ਦਿੱਤੀਆਂ ਵਧਾਈਆਂ, ਦਿੱਤਾ ਇਹ ਸੁਨੇਹਾ


ਵੀਰਵਾਰ ਨੂੰ ਉਹ ਆਪਣੇ ਸਾਥੀਆਂ ਦੇ ਨਾਲ ਗੁਲਮਰਗ ਤੋਂ ਦੂਰ ਬਰਫੀਲੀ ਪਹਾੜੀਆਂ 'ਤੇ ਗਸ਼ਤ ਕਰ ਰਹੇ ਸਨ ਤਾਂ ਜੋ ਅੱਤਵਾਦੀਆਂ ਦਾ ਪਤਾ ਲਗਾਇਆ ਜਾ ਸਕੇ। ਇਸ ਦੌਰਾਨ ਗੁਰਪ੍ਰੀਤ ਦਾ ਪੈਰ ਪਹਾੜੀ ਤੋਂ ਤਿਲਕ ਗਿਆ। ਗੁਰਪ੍ਰੀਤ ਸਿੰਘ ਛੇ ਸਾਲ ਪਹਿਲਾਂ 73 ਫੀਲਡ ਰੈਜੀਮੈਂਟ ਵਿੱਚ ਭਰਤੀ ਹੋਇਆ ਸੀ।


ਗੁਰਪ੍ਰੀਤ ਦੇ ਪਿਤਾ ਨਰਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਪਿਛਲੇ ਸਾਲ ਅਗਸਤ ਮਹੀਨੇ ਪੱਛਮੀ ਬੰਗਾਲ ਤੋਂ 45 ਦਿਨਾਂ ਦੀ ਛੁੱਟੀ ’ਤੇ ਆਇਆ ਸੀ। ਗੁਰਪ੍ਰੀਤ ਪਰਿਵਾਰ ਦਾ ਇਕਲੌਤਾ ਕਮਾਉਣ ਵਾਲਾ ਵਿਅਕਤੀ ਸੀ। ਘਰ ਦੀ ਸਾਰੀ ਜ਼ਿੰਮੇਵਾਰੀ ਉਸ ਦੇ ਮੋਢਿਆਂ 'ਤੇ ਸੀ। ਇਸ ਬਹਾਦਰ ਸਿਪਾਹੀ ਦਾ ਅੰਤਿਮ ਸੰਸਕਾਰ ਸ਼ਨੀਵਾਰ ਨੂੰ ਪਿੰਡ 'ਚ ਕੀਤਾ ਜਾਵੇਗਾ।