Amritpal News:  ਡਿਬਰੂਗੜ੍ਹ ਜੇਲ੍ਹ ਵਿੱਚ ਐਨਐਸਏ ਤਹਿਤ ਬੰਦ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਇੱਕ ਹੋਰ ਸਾਥੀ ਕੁਲਵੰਤ ਸਿੰਘ ਰਾਓਕੇ ਨੇ ਆਪਣੇ ਖਿਲਾਫ਼ ਦੂਜੀ ਵਾਰ ਲਗਾਏ ਗਏ ਐਨਐਸਏ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ।


COMMERCIAL BREAK
SCROLL TO CONTINUE READING

ਹਾਈ ਕੋਰਟ ਨੇ ਅੱਜ ਰਾਓਕੇ ਦੀ ਪਟੀਸ਼ਨ ਉਤੇ ਕੇਂਦਰ, ਪੰਜਾਬ ਸਰਕਾਰ ਅਤੇ ਡਿਬਰੂਗੜ੍ਹ ਜੇਲ੍ਹ ਦੇ ਸੁਪਰਡੈਂਟ ਨੂੰ ਨੋਟਿਸ ਜਾਰੀ ਕਰਕੇ ਜਵਾਬ ਤਲਬ ਕੀਤਾ ਗਿਆ ਹੈ। ਉਨ੍ਹਾਂ ਨੇ ਅਦਾਲਤ ਵਿੱਚ ਦਲੀਲ ਦਿੱਤੀ ਕਿ ਦੂਜੀ ਵਾਰ ਉਨ੍ਹਾਂ ਉਤੇ ਸਿਆਸੀ ਕਾਰਨਾਂ ਕਰਕੇ ਆਧਾਰਹੀਣ ਦੋਸ਼ਾਂ ਤਹਿਤ ਐਨਐਸਏ ਲਗਾਇਆ ਗਿਆ ਹੈ ਅਤੇ ਇਸ ਨੂੰ ਰੱਦ ਕੀਤਾ ਜਾਵੇ।


ਕਾਬਿਲੇਗੌਰ ਹੈ ਕਿ ਕੁਲਵੰਤ ਸਿੰਘ ਰਾਓਕੇ ਨੇ ਪਿਛਲੀ ਸਾਲ ਜਦ ਉਨ੍ਹਾਂ ਉਤੇ ਮਾਰਚ 2023 ਨੂੰ ਐਨਐਸਏ ਲਗਾ ਕੇ ਡਿਬਰੂਗੜ੍ਹ ਜੇਲ੍ਹ ਭੇਜਿਆ ਗਿਆ ਸੀ। ਜਦ ਵੀ ਹਾਈ ਕੋਰਟ ਵਿੱਚ ਪਟੀਸ਼ਨ ਦਾਖਲ ਕਰਕੇ ਆਪਣੇ ਉਤੇ ਲਗਾਏ ਐਨਐਸਏ ਨੂੰ ਚੁਣੌਤੀ ਦਿੱਤੀ ਸੀ। ਇਹ ਪਟੀਸ਼ਨ ਅਜੇ ਹਾਈ ਕੋਰਟ ਵਿੱਚ ਵਿਚਾਰ ਅਧੀਨ ਹੈ।


ਪਿਛਲਾ ਐਨਐਸਏ ਇਸ ਸਾਲ ਮਾਰਚ ਵਿੱਚ ਖਤਮ ਹੋ ਗਿਆ ਸੀ ਪਰ ਪੰਜਾਬ ਸਰਕਾਰ ਨੇ ਅੰਮ੍ਰਿਤਸਰ ਦੇ ਡੀਐਮ ਜ਼ਰੀਏ ਹੁਣ ਉਨ੍ਹਾਂ ਉਤੇ ਇਕ ਵਾਰ ਫਿਰ ਐਨਐਸਏ ਲਗਾ ਦਿੱਤਾ ਹੈ। ਰਾਓਕੇ ਦਾ ਕਹਿਣਾ ਹੈ ਕਿ ਦੂਜੀ ਵਾਰ ਉਨ੍ਹਾਂ ਉਤੇ ਬਿਨਾਂ ਕਿਸੇ ਠੋਸ ਆਧਾਰ ਦੇ ਮਹਿਜ ਸਿਆਸੀ ਕਾਰਨਾਂ ਦੇ ਕਾਰਨ ਪੰਜਾਬ ਸਰਕਾਰ ਨੇ ਐਨਐਸਏ ਲਗਾਇਆ ਹੈ, ਕਿਉਂਕਿ ਸਰਕਾਰ ਨਹੀਂ ਚਾਹੁੰਦੀ ਹੈ ਕਿ ਉਹ ਜੇਲ੍ਹ ਤੋਂ ਬਾਹਰ ਆਏ ਹਨ।


ਇਹ ਵੀ ਪੜ੍ਹੋ : Ravneet Bittu News: ਰਵਨੀਤ ਸਿੰਘ ਬਿੱਟੂ ਦੇ ਵਿਵਾਦਿਤ ਬਿਆਨ 'ਤੇ ਕਾਂਗਰਸੀਆਂ ਦਾ ਪਲਟਵਾਰ


ਇਸ ਲਈ ਉਨ੍ਹਾਂ ਉਤੇ ਲਗਾਇਆ ਗਿਆ ਐਨਐਸਏ ਪੂਰੀ ਤਰ੍ਹਾਂ ਨਾਲ ਗਲਤ ਹੈ ਅਤੇ ਇਸ ਨੂੰ ਰੱਦ ਕੀਤਾ ਜਾਵੇ। ਇਸ ਤੋਂ ਪਹਿਲਾਂ ਅੰਮ੍ਰਿਤਪਾਲ ਸਿੰਘ ਸਮੇਤ ਦਲਜੀਤ ਕਲਸੀ ਤੇ ਗੁਰਮੀਤ ਸਿੰਘ ਬੁੱਕਣਵਾਲਾ ਨੇ ਵੀ ਉਨ੍ਹਾਂ ਉਤੇ ਦੂਜੀ ਵਾਰ ਲਗਾਏ ਐਨਐਸਏ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ। ਰਾਓਕੇ ਦੇ ਵਕੀਲ ਇਮਾਨ ਸਿੰਘ ਖਾਰਾ ਨੇ ਦੱਸਿਆ ਕਿ ਉਹ ਹੁਣ ਬਰਨਾਲਾ ਤੋਂ ਵਿਧਾਨ ਸਭਾ ਦੀ ਖਾਲੀ ਹੋਈ ਸੀਟ ਤੋਂ ਚੋਣ ਲੜਨ ਦੀ ਤਿਆਰੀ ਕਰ ਰਹੇ ਹਾਂ।


ਇਹ ਵੀ ਪੜ੍ਹੋ : Panchayat Elections: ਪੰਚਾਇਤੀ ਚੋਣਾਂ ਕਰਵਾਉਣ ਦੀ ਤਿਆਰੀ 'ਚ ਪੰਜਾਬ ਸਰਕਾਰ! ਜਲਦ ਹੋਵੇਗਾ ਤਰੀਕਾਂ ਦਾ ਐਲਾਨ