Ravneet Bittu News: ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਰਾਹੁਲ ਗਾਂਧੀ ਨੂੰ ਲੈ ਕੇ ਦਿੱਤੇ ਵਿਵਾਦਿਤ ਬਿਆਨ ਤੋਂ ਬਾਅਦ ਸਿਆਸਤ ਪੂਰੀ ਤਰ੍ਹਾਂ ਭਖੀ ਹੋਈ ਹੈ।
Trending Photos
Ravneet Bittu News: ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਰਾਹੁਲ ਗਾਂਧੀ ਨੂੰ ਲੈ ਕੇ ਦਿੱਤੇ ਵਿਵਾਦਿਤ ਬਿਆਨ ਤੋਂ ਬਾਅਦ ਸਿਆਸਤ ਪੂਰੀ ਤਰ੍ਹਾਂ ਭਖੀ ਹੋਈ ਹੈ। ਬਿੱਟੂ ਦੇ ਇਸ ਬਿਆਨ ਨੂੰ ਲੈ ਕੇ ਕਈ ਕਾਂਗਰਸੀ ਨੇਤਾਵਾਂ ਨੇ ਪਲਟਵਾਰ ਕੀਤਾ ਹੈ। ਕਾਂਗਰਸੀ ਆਗੂ ਸੁਪ੍ਰਿਆ ਸ੍ਰੀਨੇਤ ਨੇ ਰਾਹੁਲ ਗਾਂਧੀ ਨੂੰ ਆਸਤੀਨ ਦਾ ਸੱਪ ਤੱਕ ਕਹਿ ਦਿੱਤਾ ਹੈ।
ਉਨ੍ਹਾਂ ਨੇ ਕਿਹਾ ਕਿ ਜਿਸਨੇ ਰਾਹੁਲ ਗਾਂਧੀ ਦੇ ਅੱਗੇ ਪਿੱਛੇ ਰਹਿ ਕੇ ਆਪਣਾ ਪੂਰਾ ਸਿਆਸੀ ਕਰੀਅਰ ਬਣਾਇਆ। ਉਹ ਸੱਤਾ ਦੇ ਲਾਲਚ ਵਿੱਚ ਵਿਰੋਧੀਆਂ ਦੀ ਗੋਦੀ ਵਿੱਚ ਬੈਠ ਕੇ ਸਸਤੇ ਬਿਆਨ ਦੇ ਰਿਹਾ ਹੈ। ਉਨ੍ਹਾਂ ਨੇ ਰਵਨੀਤ ਬਿੱਟੂ ਨੂੰ ਕਿਹਾ ਕਿ ਤੁਹਾਡੀ ਅਸਲੀਅਤ ਲੋਕਾਂ ਨੂੰ ਪਤਾ ਚੱਲਣੀ ਚਾਹੀਦੀ ਹੈ। ਸਾਸ਼ਤਰਾਂ ਵਿੱਚ ਤੁਹਾਡੇ ਵਰਗੇ ਨੂੰ ਆਸਤੀਨ ਦਾ ਸੱਪ ਕਿਹਾ ਗਿਆ ਹੈ।
ਬਿੱਟੂ ਦੇ ਬਿਆਨ ਰਾਹੁਲ ਨੂੰ ਅੱਤਵਾਦੀ ਨਹੀਂ ਬਣਾ ਦੇਣਗੇ-ਵੜਿੰਗ
ਕਾਂਗਰਸ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਬਿੱਟੂ ਨੇ ਰਾਹੁਲ ਗਾਂਧੀ ਨੂੰ ਅੱਤਵਾਦੀ ਕਿਹਾ ਹੈ, ਉਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਰਾਹੁਲ ਗਾਂਧੀ ਖੁਦ ਉਨ੍ਹਾਂ ਨੂੰ ਤਿੰਨ ਵਾਰ ਸੰਸਦ ਮੈਂਬਰ ਬਣਾ ਚੁੱਕੇ ਹਨ। ਬਿੱਟੂ ਬੱਚਾ ਸੀ, ਇਸ ਨੂੰ ਕੁਝ ਨਹੀਂ ਆਉਂਦਾ ਸੀ।
ਗੁਰਕੀਰਤ ਕਾਬਿਲ ਸੀ। ਬਿੱਟੂ ਦੀਆਂ ਗੱਲਾਂ ਰਾਹੁਲ ਗਾਂਧੀ ਨੂੰ ਅੱਤਵਾਦੀ ਨਹੀਂ ਬਣਾ ਦੇਣਗੀਆਂ। ਬਿੱਟੂ ਦੇ ਬਿਆਨ ਤੋਂ ਲੋਕਾਂ ਨੂੰ ਉਸ ਦੀ ਮਾਨਸਿਕਤਾ ਅਤੇ ਅਕਲ ਦਾ ਪਤਾ ਲੱਗ ਗਿਆ ਹੈ। ਉਹ ਕਿੰਨਾ ਨਾਸ਼ੁਕਰਾ ਆਦਮੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਬਿੱਟੂ ਨੇ ਆਪਣੇ ਆਕਾਵਾਂ ਨੂੰ ਖੁਸ਼ ਕਰਨ ਲਈ ਬਿਆਨ ਦਿੱਤਾ ਹੈ। ਰਾਹੁਲ ਗਾਂਧੀ ਦੇ ਪਿਤਾ ਨੇ ਦੇਸ਼ ਲਈ ਸ਼ਹਾਦਤ ਦਿੱਤੀ ਹੈ ਅਤੇ ਇਹ ਵਿਅਕਤੀ ਹੈ, ਜਿਸ ਨੇ ਆਪਣੇ ਪਿਤਾ ਦੇ ਕਾਤਲਾਂ ਨੂੰ ਮਾਫ਼ ਕਰ ਦਿੱਤਾ ਹੈ। ਜੇਕਰ ਰਾਹੁਲ ਗਾਂਧੀ ਨੂੰ ਅੱਤਵਾਦੀ ਕਹਿ ਕੇ ਭਾਜਪਾ 'ਚ ਤੁਹਾਡਾ ਕੱਦ ਵਧ ਰਿਹਾ ਹੈ ਤਾਂ ਬੋਲੋ। ਸਾਨੂੰ ਇਸ 'ਤੇ ਕੋਈ ਇਤਰਾਜ਼ ਨਹੀਂ ਹੈ।
ਬਿੱਟੂ ਮਾਨਸਿਕ ਸੰਤੁਲਨ ਗੁਆ ਬੈਠਾ-ਬਾਜਵਾ
ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਰਵਨੀਤ ਬਿੱਟੂ ਦੇ ਬਿਆਨ ਤੋਂ ਲੱਗਦਾ ਹੈ ਕਿ ਉਹ ਮਾਨਸਿਕ ਸੰਤੁਲਨ ਗੁਆ ਚੁੱਕੇ ਹੈ।ਮੈਨੂੰ ਬਹੁਤ ਅਫਸੋਸ ਹੈ, ਜਿਸ ਆਦਮੀ ਦੀ ਹੋਂਦ ਜਿਸ ਲੀਡਰ, ਪਰਿਵਾਰ ਤੇ ਪਾਰਟੀ ਕਾਰਨ ਹੈ।
ਉਨ੍ਹਾਂ ਨੂੰ ਇਹ ਅੱਤਵਾਦੀ ਦੱਸ ਰਿਹਾ ਹੈ। ਜਿਸ ਆਦਮੀ ਨੂੰ ਲੋਕਾਂ ਨੇ ਰੱਦ ਕਰ ਦਿੱਤਾ ਹੈ, ਉਸ ਨੂੰ ਕੇਂਦਰ ਸਰਕਾਰ ਨੇ ਮੰਤਰੀ ਬਣਾ ਦਿੱਤਾ ਹੈ। ਉਸ ਨੂੰ ਆਪਣੇ ਸੰਵਿਧਾਨਕ ਅਹੁਦੇ ਦਾ ਪਤਾ ਨਹੀਂ ਹੈ। ਮੈਂ ਭਾਰਤ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਉਹ ਇਸ ਔਖੇ ਸਮੇਂ ਵਿੱਚ ਆਪਣੇ ਮੰਤਰੀ ਦਾ ਸਮਰਥਨ ਕਰੇ, ਕਿਉਂਕਿ ਲੱਗਦਾ ਹੈ ਕਿ ਉਹ ਆਪਣੇ ਭਾਸ਼ਣ ਅਤੇ ਤਰਕ ਵਿਚਕਾਰ ਜ਼ਰੂਰੀ ਸਬੰਧ ਗੁਆ ਚੁੱਕੇ ਹਨ।