Punjab News: ਅਮਰੀਕਾ ਦੀ ਆਰਮੀ `ਚ ਵੱਡੇ ਅਹੁਦੇ `ਤੇ ਲੱਗੀ ਪੰਜਾਬ ਦੀ ਧੀ, ਮਾਪਿਆਂ ਦਾ ਵਧਾਇਆ ਮਾਣ
Punjab News: ਪਰਮੀਤ ਕੌਰ ਦੇ ਦਾਦਾ ਖ਼ੁਸ਼ੀਆ ਸਿੰਘ ਏਅਰ ਫੋਰ `ਚ ਅਫ਼ਸਰ ਸਨ `ਤੇ ਉਸ ਦੇ ਨਾਨਾ ਡਾ. ਸੁਖਦੇਵ ਸਿੰਘ ਬੱਡੋਂ ਵੀ ਆਰਮੀ `ਚ ਅਫ਼ਸਰ ਸਨ।
Punjab News: ਅਕਸਰ ਹੀ ਸੁਣਿਆ ਜਾਂਦਾ ਹੈ ਕਿ ਵਿਦੇਸ਼ਾਂ 'ਚ ਪੰਜਾਬ ਦੀ ਨੌਜਵਾਨੀ ਝੰਡੇ ਗੱਡ ਰਹੀ ਹੈ, ਜਿਸ ਦੀਆਂ ਬਹੁਤ ਸਾਰੀਆਂ ਖਬਰਾਂ ਵੀ ਦੇਖਣ ਨੂੰ ਮਿਲਦੀਆਂ ਹਨ। ਇਸ ਦੌਰਾਨ ਪੰਜਾਬ ਦੀ ਇੱਕ ਹੋਰ ਧੀ ਨੇ ਵਿਦੇਸ਼ ਦੀ ਧਰਤੀ 'ਤੇ ਆਪਣੀ ਸਫਲਤਾ ਦਾ ਝੰਡਾ ਗੱਡ ਮਾਪਿਆਂ ਤੇ ਸੂਬੇ ਦਾ ਨਾਮ ਰੋਸ਼ਨ ਕਰ ਦਿੱਤਾ ਹੈ।
ਦਰਅਸਲ, ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਅਜਨੋਹਾ ਦੀ ਪਰਮੀਤ ਕੌਰ ਮਿਨਹਾ ਨੇ ਯੂ.ਐੱਸ.ਏ. ਦੀ ਸਪੈਸ਼ਲ ਈ ਫੋਰਸ ’ਚ ਜੁਆਇਨ ਕੀਤਾ, ਜਿਸ ਤੋਂ ਬਾਅਦ ਪੂਰੇ ਪਿੰਡ ਅਤੇ ਪਰਿਵਾਰ 'ਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ ਤੇ ਪਰਮਜੀਤ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ।
ਇਹ ਵੀ ਪੜ੍ਹੋ: Air India News: ਸ਼ਰਮਨਾਕ! ਯਾਤਰੀ ਨੇ ਸਾਰਿਆਂ ਦੇ ਸਾਹਮਣੇ ਕੀਤਾ ਇਹ... ਕਾਰਾ, ਮੁੰਬਈ ਤੋਂ ਦਿੱਲੀ ਆ ਰਹੀ ਸੀ ਫਲਾਈਟ
ਦੱਸ ਦਈਏ ਕਿ ਪਰਮੀਤ ਕੌਰ ਦੇ ਦਾਦਾ ਖ਼ੁਸ਼ੀਆ ਸਿੰਘ ਏਅਰ ਫੋਰ ’ਚ ਅਫ਼ਸਰ ਸਨ 'ਤੇ ਉਸ ਦੇ ਨਾਨਾ ਡਾ. ਸੁਖਦੇਵ ਸਿੰਘ ਬੱਡੋਂ ਵੀ ਆਰਮੀ 'ਚ ਅਫ਼ਸਰ ਸਨ, ਜਿਸ ਤੋਂ ਬਾਅਦ ਹੁਣ ਇਸ ਧੀ ਨੇ ਵੀ ਯੂ.ਐੱਸ.ਏ. ਦੀ ਸਪੈਸ਼ਲ ਈ ਫੋਰਸ ’ਚ ਜੁਆਇਨ ਕਰ ਮਾਪਿਆਂ ਦਾ ਮਾਣ ਵਧਾਇਆ ਹੈ।
ਜੇਕਰ ਪਰਮੀਤ ਕੌਰ ਦੀ ਪੜ੍ਹਾਈ ਦੀ ਗੱਲ ਕਰੀਏ ਤਾਂ ਉਸ ਨੇ 8ਵੀਂ ਜਮਾਤ ਦੀ ਸਿੱਖਿਆ ਕੇਂਦਰੀ ਵਿਦਿਆਲਿਆ ਆਦਮਪੁਰ ਤੋਂ ਪ੍ਰਾਪਤ ਕੀਤੀ ਸੀ ਫਿਰ ਪਰਮੀਤ ਕੌਰ 2014 ’ਚ ਆਪਣੇ ਪਰਿਵਾਰ ਦੇ ਨਾਲ ਅਮਰੀਕਾ ਚਲੀ ਗਈ ਸੀ 'ਤੇ 12ਵੀਂ ਜਮਾਤ ਦੇ ਲੈਵਲ ਦੀ ਪੜ੍ਹਾਈ ਉਸ ਨੇ ਅਮਰੀਕਾ ਵਿੱਚ ਜਾ ਕੇ ਹੀ ਪੂਰੀ ਕੀਤੀ।
ਇਹ ਵੀ ਪੜ੍ਹੋ: Ananya Pandey News: ਬਚਪਨ 'ਚ ਪਾਇਲਟ ਬਣਨਾ ਚਾਹੁੰਦੀ ਸੀ ਅਨੰਨਿਆ ਪਾਂਡੇ; ਕਿਊਟ ਵੀਡੀਓ ਕੀਤੀ ਸ਼ੇਅਰ
ਪਰਮੀਤ ਕੌਰ ਦਾ ਸੁਪਨਾ ਸੀ ਕਿ ਉਹ ਅਮਰੀਕਾ ਦੀ ਸਪੈਸ਼ਲ ਈ ਫੋਰਸ ਨੂੰ ਜੁਆਇਨ ਕਰੇ। ਮੀਡੀਆ ਨਾਲ ਗੱਲ਼ਬਾਤ ਕਰਦਿਆਂ ਪਰਮੀਤ ਨੇ ਦੱਸਿਆ ਕਿ ਜਿਸ ਫੀਲਡ 'ਚ ਉਹ ਗਈ ਹੈ ਉਸ ਵਿੱਚ ਜ਼ਿਆਦਾਤਰ ਮੁੰਡੇ ਹੀ ਹੁੰਦੇ ਹਨ, ਕੁੜੀਆਂ ਦੀ ਗਿਣਤੀ ਨਾ ਮਾਤਰ ਹੀ ਹੁੰਦੀ ਹੈ ਜਿਸ ਕਰਕੇ ਉਸ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਪਰ ਹਰੇਕ ਮੁਸ਼ਕਿਲ ਨੂੰ ਪਾਰ ਕਰਕੇ ਉਸ ਨੇ ਸਫਲਤਾ ਹਾਸਲ ਕੀਤੀ।
ਪਰਮੀਤ ਕੌਰ ਦੇ ਪਰਿਵਾਰ ਨੂੰ ਜਦ ਇਹ ਖ਼ਬਰ ਪਤਾ ਚੱਲੀ ਕੇ ਉਹਨਾਂ ਦੀ ਧੀ ਨੇ ਅਮਰੀਕਾ ਵਿੱਚ ਸਪੈਸ਼ਲ ਈ ਫੋਰਸ ਜੋਇਨ ਕਰ ਲਈ ਹੈ ਤਾਂ ਉਹਨਾਂ ਨੇ ਨੱਚ-ਨੱਚ ਕੇ ਖੁਸ਼ੀ ਮਨਾਈ ਜਿਸ ਦੀ ਵੀਡੀਓ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਸਾਫ-ਸਾਫ ਦਿਖਾਈ ਦੇ ਰਿਹਾ ਹੈ ਕਿ ਓਸਦੇ ਪਰਿਵਾਰ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ।