Punjab Illegal Mining/ਬਿਮਲ ਸ਼ ਰਮਾ: ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਵੱਲੋਂ ਦੇਰ ਰਾਤ ਸ੍ਰੀ ਆਨੰਦਪੁਰ ਸਾਹਿਬ ਦੇ ਨਜ਼ਦੀਕ ਸਤਲੁਜ ਦਰਿਆ ’ਤੇ ਹੋ ਰਹੀ ਨਾਜਾਇਜ਼ ਮਾਈਨਿੰਗ ਸਬੰਧੀ ਇਕ ਵੀਡੀਓ ਬਣਾ ਕੇ ਆਪਣੇ ਸ਼ੋਸ਼ਲ ਮੀਡੀਆ ਪੇਜ 'ਤੇ ਪੋਸਟ ਕੀਤੀ ਸੀ ਅਤੇ ਇਲਜ਼ਾਮ ਲਗਾਏ ਗਏ ਕੇ ਇਸ ਇਲਾਕੇ ਵਿੱਚ ਸ਼ਰ੍ਹੇਆਮ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ। ਇਸ ਵੀਡੀਓ ਦੇ ਸੋਸ਼ਲ ਮੀਡੀਆ ਤੇ ਆਉਣ ਤੋਂ ਬਾਅਦ ਇਸ ਦੀ ਸ਼ਿਕਾਇਤ ਜ਼ਿਲਾ ਪੁਲਿਸ ਮੁਖੀ ਨੂੰ ਕੀਤੀ ਗਈ ਤੇ ਪ੍ਰਸ਼ਾਸਨ ਇਕਦਮ ਹਰਕਤ ਵਿੱਚ ਆਇਆ ਅਤੇ 11 ਟਿੱਪਰ ਅਤੇ ਤਿੰਨ ਖੁਦਾਈ ਕਰਨ ਵਾਲੀਆਂ ਮਸ਼ੀਨਾਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ।


COMMERCIAL BREAK
SCROLL TO CONTINUE READING

ਦੇਰ ਸ਼ਾਮ ਅਣਪਛਾਤੇ ਵਿਅਕਤੀਆਂ 'ਤੇ ਮਾਮਲਾ ਵੀ ਦਰਜ ਕਰ ਲਿਆ ਗਿਆ। ਦੱਸ ਦਈਏ ਕਿ ਢਿੱਲੋਂ ਨੇ ਦੋਸ਼ ਲਾਇਆ ਕਿ ਇਹ ਗੈਰ ਕਾਨੂੰਨੀ ਮਾਈਨਿੰਗ ਸਰਕਾਰ ਅਤੇ ਪੁਲਿਸ ਦੀ ਸ਼ਹਿ ਤੋਂ ਬਿਨਾਂ ਨਹੀਂ ਹੋ ਸਕਦੀ। ਤੁਹਾਨੂੰ ਦੱਸ ਦਈਏ ਕਿ ਸਤਲੁਜ ਦਰਿਆ ਵਿੱਚ ਹੋ ਰਹੀ ਇਸ ਨਜਾਇਜ਼ ਮਾਈਨਿੰਗ ਦੇ ਕਾਰਨ ਸ੍ਰੀ ਅਨੰਦਪੁਰ ਸਾਹਿਬ ਨੂੰ ਦੁਆਬੇ ਦੇ ਨਾਲ ਜੋੜਨ ਵਾਲਾ ਇੱਕ ਕਿਲੋਮੀਟਰ ਲੰਬਾ ਪੁਲ ਦਾ ਵਜੂਦ ਵੀ ਖਤਰੇ ਵਿੱਚ ਹੈ ਇਸ ਪੁੱਲ ਦੇ ਪਿੱਲਰ ਲਗਭਗ 20 ਫੁੱਟ ਤੱਕ ਨੰਗੇ ਹੋ ਚੁੱਕੇ ਹਨ ਅਤੇ ਉਹਨਾਂ ਵਿੱਚ ਦਰਾਰਾਂ ਆ ਚੁੱਕੀਆਂ ਹਨ।


ਪੰਜਾਬ ਵਿੱਚ ਆਪ ਸਰਕਾਰ ਸੱਤਾ ਵਿੱਚ ਗੈਰ ਕਾਨੂੰਨੀ ਮਾਈਨਿੰਗ ਨੂੰ ਬੰਦ ਕਰਨ ਨਸ਼ਾ ਕੁਝ ਮਹੀਨਿਆਂ ਬਾਅਦ ਖਤਮ ਕਰਨ ਦੇ ਵੱਡੇ- ਵੱਡੇ ਦਾਅਵੇ ਕਰਕੇ ਆਈ ਸੀ ਮਗਰ ਗੈਰ ਕਾਨੂੰਨੀ ਮਾਈਨਿੰਗ ਬੰਦ ਕਰਨ ਦੇ ਦਾਅਵੇ ਕਰਨ ਵਾਲੀ ਆਮ ਆਦਮੀ ਪਾਰਟੀ ਤੋਂ ਵੀ ਗੈਰ ਕਾਨੂੰਨੀ ਮਾਈਨਿੰਗ ਨੂੰ ਨੱਥ ਨਹੀਂ ਪਾਈ ਗਈ ਜਿਸ ਦੀ ਤਾਜ਼ਾ ਉਦਾਹਰਨ ਸ੍ਰੀ ਆਨੰਦਪੁਰ ਸਾਹਿਬ ਦੇ ਅਗੰਮਪੁਰ ਵਿਖੇ  ਸਤਲੁਜ ਦਰਿਆ ਵਿੱਚ ਦੇਖਣ ਨੂੰ ਮਿਲੀ ਜਿੱਥੇ ਰਾਤ ਦੇ ਘੁੱਪ ਹਨੇਰੇ ਵਿੱਚ ਕਰੀਬ 2 ਵਜੇ ਵੱਡੇ ਪੱਧਰ ਤੇ ਵੱਡੀਆਂ ਜੇਸੀਬੀ ਮਸ਼ੀਨਾਂ ਦੇ ਨਾਲ ਗੈਰ ਕਾਨੂੰਨੀ ਤਰੀਕੇ ਨਾਲ ਮਾਈਨਿੰਗ ਕੀਤੀ ਜਾ ਰਹੀ ਸੀ। 


ਇਹ ਵੀ ਪੜ੍ਹੋ:  Punjab Roads: ਸਰਕਾਰ ਦੇ ਵਾਅਦਿਆਂ ਤੇ ਦਾਵਿਆਂ ਦੀ ਨਿੱਕਲੀ ਫੂਕ! ਸੁਣੋ ਬਠਿੰਡਾ ਤੇ ਪਠਾਨਕੋਟ ਦੇ ਲੋਕ ਕੀ ਕਹਿ ਰਹੇ ਨੇ

ਚਾਹੇ ਵਿਧਾਨ ਸਭਾ ਚੋਣਾਂ ਹੋਣ ਤੇ ਚਾਹੇ ਲੋਕ ਸਭਾ ਚੋਣਾਂ ਸ਼੍ਰੀ ਅਨੰਦਪੁਰ ਸਾਹਿਬ ਹਲਕੇ ਵਿੱਚ ਗੈਰ ਕਾਨੂੰਨੀ ਮਾਈਨਿੰਗ , ਹੜਾਂ ਅਤੇ ਨਸ਼ਾ ਮੁੱਖ ਮੁੱਦੇ ਹਨ ਤੇ ਰਾਜਨੀਤਿਕ ਪਾਰਟੀਆਂ ਵੱਲੋਂ ਚੋਣਾਂ ਦੇ ਦੌਰਾਨ ਇਹਨਾਂ ਮੁੱਦਿਆਂ ਨੂੰ ਹੱਲ ਕਰਨ ਦੇ ਲਈ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ । ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਵੇਲੇ ਇਹਨਾਂ ਵੱਲੋਂ ਵੀ ਦਾਅਵੇ ਕੀਤੇ ਗਏ ਸਨ ਕਿ ਸਾਡੀ ਸਰਕਾਰ ਆਉਣ ਤੇ ਗੈਰ ਕਾਨੂੰਨੀ ਮਾਈਨਿੰਗ ਨੂੰ ਪੂਰੀ ਤਰ੍ਹਾਂ ਨਾਲ ਠੱਲ ਪਾਈ ਜਾਵੇਗੀ।


ਮਗਰ ਕਿਤੇ ਨਾ ਕਿਤੇ ਪੰਜਾਬ ਦੀ ਸਰਕਾਰ ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਪੂਰੀ ਤਰ੍ਹਾਂ ਨਾਲ ਫੇਲ ਸਾਬਿਤ ਹੋਈ ਹੈ । ਤਾਜਾ ਮਾਮਲਾ ਸ੍ਰੀ ਅਨੰਦਪੁਰ ਸਾਹਿਬ ਦੇ ਅਗੰਮਪੁਰ ਵਿੱਚੋਂ ਲੰਘਦੇ ਸਤਲੁਜ ਦਰਿਆ ਤੋਂ ਸਾਹਮਣੇ ਆਇਆ ਹੈ ਜਿੱਥੇ ਦੇਰ ਰਾਤ ਕਰੀਬ 2 ਵਜੇ ਦਰਜਨ ਭਰ ਟਿੱਪਰ ਅਤੇ 3 ਪੋਕ ਲੈਣ ਜੇਸੀਬੀ ਮਸ਼ੀਨਾਂ ਦੇ ਨਾਲ ਗੈਰ ਕਾਨੂੰਨੀ ਤਰੀਕੇ ਨਾਲ ਧੜਲੇ ਨਾਲ ਮਾਈਨਿੰਗ ਕੀਤੀ ਜਾ ਰਹੀ ਸੀ ਮੌਕੇ ਤੇ ਇਸ ਮਾਇਨਿੰਗ ਦਾ ਪਰਦਾਫਾਸ਼ ਕਰਨ ਲਈ ਪੰਜਾਬ ਕਾਂਗਰਸ ਦੇ ਸਾਬਕਾ ਯੂਥ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਮੌਕੇ ਤੇ ਪਹੁੰਚੇ ਅਤੇ ਆਪਣੇ ਸੋਸ਼ਲ ਮੀਡੀਆ ਪੇਜ ਤੇ ਲਾਈਵ ਹੋ ਕੇ ਇਸ ਮਾਈਨਿੰਗ ਬਾਰੇ ਸਰਕਾਰ ਤੇ ਤਿੱਖੇ ਸ਼ਬਦੀ ਹਮਲੇ ਕੀਤੇ ਅਤੇ ਕਿਹਾ ਕਿ ਇਹ ਗੈਰ ਕਾਨੂੰਨੀ ਮਾਈਨਿੰਗ ਕਿਸ ਦੀ ਸ਼ੈ ਤੇ ਹੋ ਰਹੀ ਹੈ ਉਹਨਾਂ ਕਿਹਾ ਕਿ ਇਸ ਗੈਰ ਕਾਨੂੰਨੀ ਮਾਈਨਿੰਗ ਦਾ ਜਿੰਮੇਵਾਰ ਕੌਣ ਹੈ। 


ਇਹ ਵੀ ਪੜ੍ਹੋ: Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
 


ਅੱਜ ਪੂਰਾ ਦਿਨ ਮਾਈਨਿੰਗ ਵਿਭਾਗ ਫੜੇ ਗਏ 11 ਟਿੱਪਰ ਅਤੇ ਤਿੰਨ ਮਸ਼ੀਨਾਂ ਤੇ ਕਾਰਵਾਈ ਕਰਨ ਨੂੰ ਲੈ ਕੇ ਭੱਬਾ ਭਾਰ ਰਿਹਾ ਅਤੇ ਦੇਰ ਸ਼ਾਮ ਕਾਰਵਾਈ ਕਰਦੇ ਹੋਏ ਇਸ ਦੀ ਸ਼ਿਕਾਇਤ ਸ੍ਰੀ ਅਨੰਦਪੁਰ ਸਾਹਿਬ ਪੁਲਿਸ ਨੂੰ ਕੀਤੀ ਗਈ ਅਤੇ ਪੁਲਿਸ ਵੱਲੋਂ 11 ਟਿੱਪਰ ਅਤੇ ਤਿੰਨ ਜੇਸੀਬੀ ਮਸ਼ੀਨਾਂ ਤੇ ਅਣਪਛਾਤੇ ਮਾਲਕਾਂ ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ।


ਤੁਹਾਨੂੰ ਦੱਸ ਦਈਏ ਕਿ ਇਥੋਂ ਦੇ ਹਲਕਾ ਵਿਧਾਇਕ ਅਤੇ ਕੈਬਨਟ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਵੱਲੋਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਉਸ ਸਮੇਂ ਦੇ ਹਲਕਾ ਵਿਧਾਇਕ ਤੇ ਸਾਬਕਾ ਵਿਧਾਨ ਸਭਾ ਸਪੀਕਰ ਰਾਣਾ ਕੰਵਰਪਾਲ ਸਿੰਘ ਤੇ ਇਸ ਗੈਰ ਕਾਨੂੰਨੀ ਮਾਈਨਿੰਗ ਨੂੰ ਚਲਾਉਣ ਦੇ ਦੋਸ਼ ਲਗਾਏ ਗਏ ਸਨ ਤੇ ਹਰਜੋਤ ਸਿੰਘ ਬੈਂਸ ਵੱਲੋਂ ਕਿਹਾ ਜਾਂਦਾ ਸੀ ਕਿ ਉਹਨਾਂ ਦੀ ਸਰਕਾਰ ਆਉਣ ਤੇ ਸਤਲੁਜ ਦਰਿਆ ਵਿੱਚ ਗੈਰ ਕਾਨੂੰਨੀ ਮਾਈਨਿੰਗ ਤੇ ਪੂਰਨ ਤਰ੍ਹਾਂ ਨਾਲ ਪਾਬੰਦੀ ਲਗਾਈ ਜਾਵੇਗੀ । ਸਥਾਨਕ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਤਾਂ ਸਿਰਫ ਇੱਕ ਦਿਨ ਵਿੱਚ ਫੜੇ ਗਏ ਟਿੱਪਰ ਅਤੇ ਮਸ਼ੀਨਾਂ ਹਨ ਹੋ ਸਕਦਾ ਹੈ ਕਿ ਰੋਜ਼ਾਨਾ ਹੀ ਵੱਡੀ ਮਾਤਰਾ ਦੇ ਵਿੱਚ ਇਹ ਗੈਰ ਕਾਨੂੰਨੀ ਮਾਈਨਿੰਗ ਹੁੰਦੀ ਹੋਵੇ ।