Illegal Mining in Punjab/ ਕਮਲਦੀਪ ਸਿੰਘ: ਪੰਜਾਬ ਸਰਕਾਰ ਨੇ ਨਵੀਨਤਮ ਤਕਨੀਕਾਂ ਦੀ ਮਦਦ ਨਾਲ ਸੂਬੇ ਵਿੱਚ ਨਜਾਇਜ਼ ਮਾਈਨਿੰਗ ਨੂੰ ਰੋਕਣ ਲਈ ਠੋਸ ਕਦਮ ਚੁੱਕੇ ਹਨ ਪਰ ਇਸ ਵਿਚਾਲੇ ਇੱਕ ਵੀਡੀਓ ਸਾਹਮਣੇ ਆਈ ਹੈ। ਦਰਅਸਲ ਇਸ ਵੀਡੀਓ ਰਾਹੀਂ ਕਾਂਗਰਸੀ ਆਗੂ ਬਰਿੰਦਰ ਢਿੱਲੋਂ ਨੇ ਦੇਰ ਰਾਤ ਮਾਈਨਿੰਗ ਵਾਲੀ ਥਾਂ 'ਤੇ ਜਾ ਕੇ ਵੱਡਾ ਖੁਲਾਸਾ ਕੀਤਾ ਹੈ। ਇਸ ਵੀਡੀਓ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਮਾਈਨਿੰਗ ਵਾਲੀ ਥਾਂ 'ਤੇ ਕੁਝ ਟਰੱਕ ਅਤੇ ਵਾਹਨ ਬਾਹਰ ਜਾਂਦੇ ਦਿਖਾਈ ਦੇ ਰਹੇ ਹਨ।


COMMERCIAL BREAK
SCROLL TO CONTINUE READING

ਦਰਅਸਲ ਕਾਂਗਰਸੀ ਆਗੂ ਬਰਿੰਦਰ ਢਿੱਲੋਂ ਨੇ ਵੀਡੀਓ ਰਾਹੀਂ ਵੱਡਾ ਦਾਅਵਾ ਕੀਤਾ ਹੈ ਕਿ ਰੋਪੜ ਵਿੱਚ ਨਜਾਇਜ਼ ਮਾਈਨਿੰਗ ਹੋ ਰਹੀ ਹੈ ਅਤੇ ਦਾਅਵਾ ਕੀਤਾ ਕਿ ਇਹ ਸਭ ਸਰਕਾਰ ਦੀ ਸ਼ਹਿ ਉੱਤੇ ਹੋ ਰਿਹਾ ਹੈ। ਇਸ ਤੋਂ ਇਲਾਵਾ ਬਰਿੰਦਰ ਢਿੱਲੋਂ ਨੇ ਕਿਹਾ ਕਿ ਰਾਤ ਨੂੰ ਲੰਘਦੇ ਵੇਲੇ ਅਸੀਂ ਦੇਖਿਆ ਹੈ ਕਿ ਇੱਥੇ ਨਜਾਇਜ਼ ਮਾਈਨਿੰਗ ਹੋ ਰਹੀ ਸੀ ਅਤੇ ਕੁਝ ਵਾਹਨ ਬਾਹਰ ਨਿਕਲ ਰਹੇ ਸਨ।


ਇਹ ਵੀ ਪੜ੍ਹੋ: Punjab Illegal Mining: ਸਤਲੁਜ ਦਰਿਆ ਦੇ ਕੰਢੇ ਨਾਜਾਇਜ਼ ਮਾਈਨਿੰਗ ਰੋਕਣ ਆਏ ਅਧਿਕਾਰੀਆਂ 'ਤੇ ਹਮਲਾ, ਭੰਨੀ ਗੱਡੀ


ਬੀਤੇ ਦਿਨੀ ਸਤਲੁਜ ਦਰਿਆ ਦੇ ਕੰਢੇ ਹੁੰਦੀ ਨਾਜਾਇਜ਼ ਮਾਈਨਿੰਗ ਦੀ ਚੰਡੀਗੜ੍ਹ ਮੁੱਖ ਦਫਤਰ ਤੋਂ ਆਈ ਸੂਚਨਾ ਦੇ ਆਧਾਰ 'ਤੇ ਫਰੀਦਕੋਟ ਦੇ ਜ਼ਿਲ੍ਹਾ ਮਾਈਨਿੰਗ ਅਫਸਰ ਦੀ ਟੀਮ ਛਾਪੇਮਾਰੀ ਕਰਨ ਪਹੁੰਚੀ ਸੀ। ਇਸ ਦੌਰਾਨ ਮਾਈਨਿੰਗ ਅਫਸਰ ਦੀ ਟੀਮ 'ਤੇ ਟਰੈਕਟਰ-ਟਰਾਲੀਆਂ ਤੇ ਮੋਟਰਸਾਈਕਲਾਂ 'ਤੇ ਸਵਾਰ ਦਰਜਨਾਂ ਹਥਿਆਰਬੰਦ ਹਮਲਾਵਰਾਂ ਨੇ ਹਮਲਾ ਕਰ ਦਿੱਤਾ ਸੀ। 


ਸਰਕਾਰੀ ਗੱਡੀ ਅਤੇ ਮਾਈਨਿੰਗ ਇੰਸਪੈਕਟਰ ਦੀ ਨਿੱਜੀ ਗੱਡੀ ਦੀ ਭੰਨ ਤੋੜ ਕਰਕੇ ਰੇਤ ਮਾਫੀਆ ਮੌਕੇ ਤੋਂ ਫਰਾਰ ਹੋ ਗਏ। ਗੰਨਮੈਨ ਵਲੋਂ ਕੀਤੇ ਹਵਾਈ ਫਾਇਰ ਤੋਂ ਬਾਅਦ ਰੇਤ ਮਾਫੀਆ  ਫਰਾਰ ਹੋ ਗਿਆ। ਥਾਣਾ ਸ਼ਾਹਕੋਟ ਦੀ ਪੁਲਿਸ ਨੇ 30 ਅਣਪਛਤਿਆਂ ਤੇ ਧਾਰਾ 379,  353,186,411, 427, 506, 148,149 ਅਤੇ ਮਾਈਨਸ ਐਂਡ ਮਿਨਰਲ ਐਕਟ (1957) ਦੀ ਧਾਰਾ 21 ਦੇ ਤਹਿਤ ਮਾਮਲਾ ਦਰਜ  ਕਰ ਲਿਆ ਸੀ।