Punjab Illegal Mining: ਸਤਲੁਜ ਦਰਿਆ ਦੇ ਕੰਢੇ ਨਾਜਾਇਜ਼ ਮਾਈਨਿੰਗ ਰੋਕਣ ਆਏ ਅਧਿਕਾਰੀਆਂ 'ਤੇ ਹਮਲਾ, ਭੰਨੀ ਗੱਡੀ
Advertisement
Article Detail0/zeephh/zeephh2265433

Punjab Illegal Mining: ਸਤਲੁਜ ਦਰਿਆ ਦੇ ਕੰਢੇ ਨਾਜਾਇਜ਼ ਮਾਈਨਿੰਗ ਰੋਕਣ ਆਏ ਅਧਿਕਾਰੀਆਂ 'ਤੇ ਹਮਲਾ, ਭੰਨੀ ਗੱਡੀ

Punjab Illegal Mining: ਸਤਲੁਜ ਦਰਿਆ ਦੇ ਕੰਢੇ ਹੁੰਦੀ ਨਾਜਾਇਜ਼ ਮਾਈਨਿੰਗ ਦੀ ਚੰਡੀਗੜ੍ਹ ਮੁੱਖ ਦਫਤਰ ਤੋਂ ਆਈ ਸੂਚਨਾ ਦੇ ਆਧਾਰ 'ਤੇ ਛਾਪੇਮਾਰੀ ਕਰਨ ਪਹੁੰਚੀ ਫਰੀਦਕੋਟ ਦੇ ਜ਼ਿਲ੍ਹਾ ਮਾਈਨਿੰਗ ਅਫਸਰ ਦੀ ਟੀਮ 'ਤੇ ਟਰੈਕਟਰ-ਟਰਾਲੀਆਂ ਤੇ ਮੋਟਰਸਾਈਕਲਾਂ 'ਤੇ ਸਵਾਰ ਦਰਜਨਾਂ ਹਥਿਆਰਬੰਦ ਹਮਲਾਵਰਾਂ ਨੇ ਹਮਲਾ ਕਰ ਦਿੱਤਾ।

Punjab Illegal Mining: ਸਤਲੁਜ ਦਰਿਆ ਦੇ ਕੰਢੇ ਨਾਜਾਇਜ਼ ਮਾਈਨਿੰਗ ਰੋਕਣ ਆਏ ਅਧਿਕਾਰੀਆਂ 'ਤੇ ਹਮਲਾ, ਭੰਨੀ ਗੱਡੀ

Punjab Illegal Mining Sand mafia attack: ਸਤਲੁਜ ਦਰਿਆ ਦੇ ਕੰਢੇ ਹੁੰਦੀ ਨਾਜਾਇਜ਼ ਮਾਈਨਿੰਗ ਦੀ ਚੰਡੀਗੜ੍ਹ ਮੁੱਖ ਦਫਤਰ ਤੋਂ ਆਈ ਸੂਚਨਾ ਦੇ ਆਧਾਰ 'ਤੇ ਫਰੀਦਕੋਟ ਦੇ ਜ਼ਿਲ੍ਹਾ ਮਾਈਨਿੰਗ ਅਫਸਰ ਦੀ ਟੀਮ ਛਾਪੇਮਾਰੀ ਕਰਨ ਪਹੁੰਚੀ ਸੀ। ਇਸ ਦੌਰਾਨ ਮਾਈਨਿੰਗ ਅਫਸਰ ਦੀ ਟੀਮ 'ਤੇ ਟਰੈਕਟਰ-ਟਰਾਲੀਆਂ ਤੇ ਮੋਟਰਸਾਈਕਲਾਂ 'ਤੇ ਸਵਾਰ ਦਰਜਨਾਂ ਹਥਿਆਰਬੰਦ ਹਮਲਾਵਰਾਂ ਨੇ ਹਮਲਾ ਕਰ ਦਿੱਤਾ।

ਸਰਕਾਰੀ ਗੱਡੀ ਅਤੇ ਮਾਈਨਿੰਗ ਇੰਸਪੈਕਟਰ ਦੀ ਨਿੱਜੀ ਗੱਡੀ ਦੀ ਭੰਨ ਤੋੜ ਕਰਕੇ ਰੇਤ ਮਾਫੀਆ ਮੌਕੇ ਤੋਂ ਫਰਾਰ ਹੋ ਗਏ। ਗੰਨਮੈਨ ਵਲੋਂ ਕੀਤੇ ਹਵਾਈ ਫਾਇਰ ਤੋਂ ਬਾਅਦ ਰੇਤ ਮਾਫੀਆ  ਫਰਾਰ ਹੋ ਗਿਆ। ਥਾਣਾ ਸ਼ਾਹਕੋਟ ਦੀ ਪੁਲਿਸ ਨੇ 30 ਅਣਪਛਤਿਆਂ ਤੇ ਧਾਰਾ 379,353,186,411,427,506,148,149 ਅਤੇ ਮਾਈਨਸ ਐਂਡ ਮਿਨਰਲ ਐਕਟ (1957) ਦੀ ਧਾਰਾ 21 ਦੇ ਤਹਿਤ ਮਾਮਲਾ ਦਰਜ  ਕਰ ਲਿਆ ਹੈ। ਸਰਕਾਰੀ ਅਫਸਰਾਂ ਪਾਸੋਂ ਰੇਤ ਮਾਫੀਆ ਨਕਦੀ , ATM ਕਾਰਡ ਅਤੇ ਸਰਕਾਰੀ ਸ਼ਨਾਖਤੀ ਕਾਰਡ ਲੈ ਕੇ ਫਰਾਰ ਹੋ ਗਏ ਹਨ।

ਇਹ ਵੀ ਪੜ੍ਹੋ: Hisar Road Accident:  ਧੀ ਲਈ ਰਿਸ਼ਤਾ ਦੇਖ ਕੇ ਵਾਪਸ ਆ ਰਹੇ ਪਰਿਵਾਰ ਨਾਲ ਵਾਪਰਿਆ ਵੱਡਾ ਹਾਦਸਾ, ਪੰਜ ਲੋਕਾਂ ਦੀ ਮੌਤ 

ਦਰਅਸਲ  ਕਿਸੇ ਤਰੀਕੇ ਨਾਲ ਹਾਈਟੈੱਕ ਨਾਕੇ 'ਤੇ ਪਹੁੰਚ ਕੇ ਟੀਮ ਨੇ ਆਪਣੀ ਜਾਨ ਬਚਾਈ। ਜ਼ਿਲ੍ਹਾ ਮਾਈਨਿੰਗ ਅਫ਼ਸਰ ਫ਼ਰੀਦਕੋਟ ਜਗਸੀਰ ਸਿੰਘ ਦੀ ਸ਼ਿਕਾਇਤ 'ਤੇ ਸ਼ਾਹਕੋਟ ਪੁਲਿਸ ਨੇ 30 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਨਾਜਾਇਜ਼ ਮਾਈਨਿੰਗ ਕਰਨ, ਅਧਿਕਾਰੀਆਂ 'ਤੇ ਹਮਲਾ ਕਰਨ ਅਤੇ ਸਰਕਾਰੀ ਵਾਹਨਾਂ ਦੀ ਭੰਨਤੋੜ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਜ਼ਿਲ੍ਹਾ ਮਾਈਨਿੰਗ ਅਫ਼ਸਰ ਜਗਸੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਚੰਡੀਗੜ੍ਹ ਹੈੱਡ ਕੁਆਰਟਰ ਤੋਂ ਸੂਚਨਾ ਮਿਲੀ ਸੀ ਕਿ ਸ਼ਾਹਕੋਟ ਦੇ ਨਾਲ ਲੱਗਦੇ ਸਤਲੁਜ ਦਰਿਆ ਵਿਚ ਰਾਤ ਵੇਲੇ ਰੇਤੇ ਦੀ ਨਾਜਾਇਜ਼ ਮਾਈਨਿੰਗ ਹੁੰਦੀ ਹੈ। 

ਉਨ੍ਹਾਂ ਨੂੰ ਉੱਥੇ ਚੈਕਿੰਗ ਕਰਨ ਦੇ ਹੁਕਮ ਹੋਏ। ਹੁਕਮਾਂ ਅਨੁਸਾਰ ਸ਼ਨੀਵਾਰ ਰਾਤ ਕਰੀਬ 12 ਵਜੇ ਉਹ ਆਪਣੀ ਟੀਮ ਨਿੱਜੀ ਕਰੇਟਾ ਕਾਰ ਵਿਚ ਦਰਿਆ ਕੰਢੇ ਪਿੰਡ ਚੱਕ ਬਾਹਮਣੀਆਂ ਪੁੱਜੇ। ਉੱਥੇ ਰੇਤ ਨਾਲ ਭਰੀਆਂ ਦੋ ਟਰੈਕਟਰ-ਟਰਾਲੀਆਂ ਖੜ੍ਹੀਆਂ ਸਨ, ਜਿਸ ਦੇ ਆਸ-ਪਾਸ ਕੋਈ ਨਹੀਂ ਸੀ। ਜਦੋਂ ਉਹ ਹੇਠਾਂ ਉਤਰ ਕੇ ਜਾਂਚ ਕਰਨ ਗਏ ਤਾਂ ਟਰੈਕਟਰ-ਟਰਾਲੀਆਂ ਅਤੇ ਮੋਟਰਸਾਈਕਲਾਂ 'ਤੇ ਸਵਾਰ ਕਰੀਬ 30-35 ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਟੀਮ 'ਤੇ ਹਮਲਾ ਕਰ ਦਿੱਤਾ। 

ਇਹ ਵੀ ਪੜ੍ਹੋ: Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ

Trending news