Khanna News: ਖੰਨਾ ਵਿੱਚ ਇੱਕ ਕੌਮਾਂਤਰੀ ਕਬੱਡੀ ਖਿਡਾਰੀ ਦਾ ਘਿਨੌਣਾ ਕਾਰਨਾਮਾ ਸਾਹਮਣੇ ਆਇਆ ਹੈ। ਇਸ ਖਿਡਾਰੀ ਨੇ ਗੰਨਮੈਨ ਲੈਣ ਖਾਤਿਰ ਖੁਦ ਨੂੰ ਫਰਜ਼ੀ ਕਾਲ ਕਰਵਾਉਂਦੇ ਹੋਏ ਫਿਰੌਤੀ ਅਤੇ ਧਮਕੀਆਂ ਮਿਲਣ ਦਾ ਡਰਾਮਾ ਰਚਿਆ।


COMMERCIAL BREAK
SCROLL TO CONTINUE READING

ਖਿਡਾਰੀ ਖੁਦ ਆਪਣੇ ਬਣਾਏ ਜਾਲ ਵਿੱਚ ਫਸ ਗਿਆ ਅਤੇ ਪੁਲਿਸ ਦੀ ਜਾਂਚ ਵਿੱਚ ਸੱਚਾਈ ਸਾਹਮਣੇ ਆ ਗਈ। ਇਸ ਤੋਂ ਬਾਅਦ ਮੁਲਜ਼ਮ ਖਿਡਾਰੀ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਅਜੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ। ਕਰਨਵੀਰ ਸਿੰਘ ਨੇ ਲਵਪ੍ਰੀਤ ਤੋਂ ਵਟ੍ਹਸਐਪ ਉਤੇ ਕਾਲ ਕਰਵਾਈ ਅਤੇ ਖੁਦ ਨੂੰ ਧਮਕੀਆਂ ਦਿਵਾਈਆਂ।


ਇਸ ਤੋਂ ਬਾਅਦ ਕਰਨਵੀਰ ਨੇ ਪੁਲਿਸ ਨੂੰ ਸ਼ਿਕਾਇਤ ਦੇ ਕੇ ਕਿਹਾ ਕਿ ਉਸ ਦੀ ਜਾਨ ਨੂੰ ਖ਼ਤਰਾ ਹੈ। ਪੁਲਿਸ ਨੇ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਦਰਅਸਲ ਕਬੱਡੀ ਖਿਡਾਰੀ ਪੁਲਿਸ ਵਿਭਾਗ ਤੋਂ ਗੰਨਮੈਨ ਲੈਣਾ ਚਾਹੁੰਦਾ ਸੀ। ਇਸ ਸ਼ਿਕਾਇਤ ਦੀ ਜਾਂਚ ਸੀਆਈਏ ਸਟਾਫ ਵੱਲੋਂ ਕੀਤੀ ਗਈ। ਤਕਨੀਕੀ ਤੌਰ ਉਤੇ ਜਾਂਚ ਵਿੱਚ ਸਾਹਮਣੇ ਆਇਆ ਕਿ ਜਿਸ ਨੰਬਰ ਤੋਂ ਧਮਕੀ ਆਈ ਉਹ ਵਿਦੇਸ਼ੀ ਨੰਬਰ ਲਵਪ੍ਰੀਤ ਸਿੰਘ ਕੋਲ ਚੱਲਦਾ ਸੀ। 


ਲਵਪ੍ਰੀਤ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਇਆ ਕਿ ਕਰਨਵੀਰ ਨੇ ਧੱਕੇ ਨਾਲ ਅਜਿਹਾ ਕਰਨ ਲਈ ਮਜਬੂਰ ਕੀਤਾ ਸੀ। ਇਸ ਤੋਂ ਬਾਅਦ ਪੁਲਿਸ ਨੇ ਕਰਨਵੀਰ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਕਾਬਿਲੇਗੌਰ ਹੈ ਕਿ ਕਰਨਵੀਰ ਸਿੰਘ ਹਾਲ ਵਿੱਚ ਦੁਨੀਆਂ ਨੂੰ ਅਲਵਿਦਾ ਕਹਿਣ ਵਾਲੇ ਸਮਰਾਲਾ ਦੇ ਰਹਿਣ ਵਾਲੇ ਕੋਚ ਦੇਵੀ ਦਿਆਲ ਦੇ ਪਰਿਵਾਰ ਵਿਚੋਂ ਇੱਕ ਹੈ।


ਇਹ ਵੀ ਪੜ੍ਹੋ : Hoshiarpur News: ਥਾਰ ਉਪਰ ਖ਼ੁਦ ਫਾਇਰਿੰਗ ਕਰਕੇ ਅਗ਼ਵਾ ਦਾ ਰਚਿਆ ਡਰਾਮਾ, ਨਾਮੀ ਪਹਿਲਵਾਨ ਨੇ ਕਰੋੜਾਂ ਦੀ ਮਾਰੀ ਠੱਗੀ


ਇਨ੍ਹਾਂ ਦੇ ਪਰਿਵਾਰ ਦਾ ਸਬੰਧ ਕਬੱਡੀ ਨਾਲ ਹੈ। ਕਬੱਡੀ ਦੇ ਖੇਤਰ ਵਿੱਚ ਅੰਤਰਰਾਸ਼ਟਰੀ ਪੱਧਰ ਉਤੇ ਨਾਮ ਹੈ। ਡੀਐਸਪੀ ਨਿਖਿਲ ਗਰਗ ਨੇ ਕਿਹਾ ਕਿ ਦੋਰਾਹਾ ਥਾਣਾ ਵਿੱਚ ਕਰਨਵੀਰ ਸਿੰਘ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮ ਦੀ ਤਲਾਸ਼ ਕੀਤੀ ਜਾ ਰਹੀ ਹੈ। ਉਸ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਜਾਰੀ ਹੈ।


ਇਹ ਵੀ ਪੜ੍ਹੋ : Bathinda Murder Case: ਦੋਸਤਾਂ ਨੇ ਦੋਸਤ ਦੀ ਹੱਤਿਆ ਕਰਕੇ ਲਾਸ਼ ਘਰ 'ਚ ਦੱਬੀ, ਵਜ੍ਹਾ ਜਾਣ ਕੇ ਰਹਿ ਜਾਓਗੇ ਹੈਰਾਨ