SSP Ravjot kaur Daughter Death:  ਪੰਜਾਬ 'ਚ ਆਈਪੀਐੱਸ ਪਤੀ-ਪਤਨੀ ਦੀ 4 ਸਾਲਾਂ ਧੀ ਦੀ ਮੌਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਮਾਸੂਮ ਬੱਚੀ ਦੇ ਗਲੇ 'ਚ ਖਾਣਾ ਫਸਣ ਕਾਰਨ ਦਮ ਘੁੱਟਣ ਕਾਰਨ ਉਸ ਦੀ ਮੌਤ ਹੋ ਗਈ ਹੈ। ਨਵਨੀਤ ਬੈਂਸ ਜਗਰਾਓਂ ਵਿੱਚ ਬਤੌਰ ਐੱਸਐੱਸਪੀ ਹਨ ਜਦਕਿ ਉਨ੍ਹਾਂ ਪਤੀ ਪਤਨੀ ਰਵਜੋਤ ਕੌਰ ਫਤਹਿਗੜ੍ਹ ਸਾਹਿਬ 'ਚ ਬਤੌਰ ਐਸਐਸਪੀ ਤਾਇਨਾਤ ਹਨ। ਮ੍ਰਿਤਕ ਲੜਕੀ ਦਾ ਨਾਂ ਨਾਇਰਾ ਸੀ। ਸ਼ੁਰੂਆਤੀ ਜਾਣਕਾਰੀ ਅਨੁਸਾਰ ਲੜਕੀ ਦੇ ਗਲੇ ਵਿੱਚ ਖਾਣਾ ਫਸਿਆ ਹੋਇਆ ਸੀ। ਜਿਸ ਕਾਰਨ ਉਸ ਦੀ ਦਮ ਘੁੱਟਣ ਕਾਰਨ ਮੌਤ ਹੋ ਗਈ।


COMMERCIAL BREAK
SCROLL TO CONTINUE READING

ਆਈਪੀਐਸ ਪਤੀ-ਪਤਨੀ ਦੇ ਪਰਿਵਾਰ ਦੇ ਨਜ਼ਦੀਕੀ ਲੋਕਾਂ ਮੁਤਾਬਕ ਖਾਣਾ ਖਾਂਦੇ ਸਮੇਂ ਨਾਇਰਾ ਦੀ ਫੂਡ ਪਾਈਪ ਤੇ ਵਿੰਡ ਪਾਈਪ ਵਿੱਚ ਖਾਣਾ ਫਸ ਗਿਆ। ਜਿਸ ਕਾਰਨ ਉਸ ਨੂੰ ਸਾਹ ਲੈਣ ਵਿੱਚ ਦਿੱਕਤ ਆਉਣ ਲੱਗੀ। ਉਸ ਦੀ ਹਾਲਤ ਨੂੰ ਦੇਖਦੇ ਹੋਏ ਪਰਿਵਾਰਕ ਮੈਂਬਰ ਉਸ ਨੂੰ ਨਿੱਜੀ ਹਸਪਤਾਲ ਲੈ ਗਏ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।


ਪਤੀ-ਪਤਨੀ ਮੁਹਾਲੀ ਵਿੱਚ ਰਹਿੰਦੇ ਗਨ। ਲੜਕੀ ਨਾਇਰਾ ਦਾ ਅੰਤਿਮ ਸਸਕਾਰ ਮੁਹਾਲੀ ਦੇ ਇੰਡਸਟਰੀਅਲ ਏਰੀਆ ਫੇਜ਼-7 ਦੇ ਸ਼ਮਸ਼ਾਨਘਾਟ ਵਿੱਚ ਕਰ ਦਿੱਤਾ ਗਿਆ ਹੈ। ਸੰਸਕਾਰ ਸਮੇਂ ਡੀਜੀਪੀ ਗੌਰਵ ਯਾਦਵ, ਆਈਜੀ ਹੈੱਡਕੁਆਰਟਰ ਸੁਖਚੈਨ ਸਿੰਘ ਗਿੱਲ, ਲੁਧਿਆਣਾ ਦੇ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਦੇ ਨਾਲ ਐਸਐਸਪੀ ਮੁਹਾਲੀ ਡਾਕਟਰ ਸੰਦੀਪ ਗਰਗ ਅਤੇ ਡੀਸੀ ਮੁਹਾਲੀ ਆਸ਼ਿਕਾ ਜੈਨ ਅਤੇ ਹੋਰ ਕਈ ਅਧਿਕਾਰੀ ਮੌਜੂਦ ਸਨ।


ਮੁੱਖ ਮੰਤਰੀ, ਡੀਜੀਪੀ ਅਤੇ ਹੋਰਨਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ
ਸੀਐਮ ਭਗਵੰਤ ਮਾਨ ਅਤੇ ਡੀਜੀਪੀ ਗੌਰਵ ਯਾਦਵ ਅਤੇ ਕਈ ਹੋਰ ਸਿਆਸਤਦਾਨਾਂ, ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਆਈਪੀਐਸ ਜੋੜੇ ਦੀ ਧੀ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਡੀਜੀਪੀ ਗੌਰਵ ਯਾਦਵ ਨੇ ਆਈਪੀਐਸ ਜੋੜੇ ਨੂੰ ਫੋਨ ਕਰਕੇ ਦੁੱਖ ਪ੍ਰਗਟ ਕੀਤਾ।


ਇਸ ਬੱਚਿਆਂ ਦੇ ਮਾਹਿਰ ਡਾ. ਰੋਮੀ ਨੇ ਦੱਸਿਆ ਕਿ ਸਭ ਤੋਂ ਵੱਡਾ ਕਾਰਨ ਇਹ ਕਿ ਖਾਣਾ ਗਲੇ ਵਿੱਚ ਕਿਉਂ ਫਸਦਾ ਹੈ। ਨਵਜੰਮੇ ਬੱਚੇ ਨੂੰ ਦੁੱਧ ਪਿਲਾਉਣ ਵੇਲੇ ਵੀ ਸਹੀ ਪੁਜ਼ੀਸ਼ਨ ਰੱਖਣੀ ਚਾਹੀਦੀ ਹੈ। ਹਮੇਸ਼ਾ ਹੀ ਬੱਚੇ ਨੂੰ ਬੈਠ ਕੇ ਦੁੱਧ ਪਿਲਾਓ ਅਤੇ ਉਸ ਤੋਂ ਬਾਅਦ ਅੱਧਾ ਘੰਟਾ ਉਸ ਨੂੰ ਥਪਥਪਾਓ ਤਾਂ ਕਿ ਡਕਾਰ ਆ ਸਕੇ। ਇਸ ਦੌਰਾਨ ਡਾਕਟਰ ਨੇ ਗਲੇ ਵਿੱਚ ਖਾਣਾ ਫਸਣ ਉਤੇ ਉਸ ਨੂੰ ਕੱਢਣ ਜਾਂ ਰਾਹਤ ਪਹੁੰਚਾਉਣ ਦੀ ਨੁਕਤੇ ਸਾਂਝੇ ਕੀਤੇ।


 



ਇਹ ਵੀ ਪੜ੍ਹੋ : Punjab Board Class 12th Result 2024 Live: ਪੰਜਾਬ ਬੋਰਡ ਵੱਲੋਂ 8ਵੀਂ ਤੇ 12ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ, ਮੁੰਡਿਆਂ ਨੇ ਮਾਰੀ ਬਾਜ਼ੀ