Punjab News: `ਸਭ ਤੋਂ ਪਹਿਲਾਂ ਪੰਜਾਬ ਵਿੱਚ ਲਾਗੂ ਕੀਤਾ ਜਾਣਾ ਚਾਹੀਦਾ ਸੀ ਆਨੰਦ ਮੈਰਿਜ ਐਕਟ`, ਇਕਬਾਲ ਲਾਲਪੁਰਾ ਦਾ ਬਿਆਨ
Anand marriage Act News: ਇਕਬਾਲ ਸਿੰਘ ਲਾਲਪੁਰਾ ਨੇ ਕਿਹਾ ਕਿ ਆਨੰਦ ਮੈਰਿਜ ਐਕਟ ਅਸਾਮ ਤੇ ਉਤਰਾਖੰਡ ਦੀ ਸਰਕਾਰ ਵੱਲੋਂ ਉਹਨਾਂ ਦੇ ਸੂਬਿਆਂ ਵਿੱਚ ਲਾਗੂ ਵੀ ਕਰ ਦਿੱਤਾ ਗਿਆ ਹੈ।
Punjab Iqbal Singh Lalpura on Anand marriage Act News: ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਅੱਜ ਯਾਨੀ ਐਤਵਾਰ ਨੂੰ ਅਨੰਦਪੁਰ ਸਾਹਿਬ ਪਹੁੰਚੇ ਜਿੱਥੇ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਨੰਦ ਮੈਰਿਜ ਐਕਟ ਨੂੰ ਦੇਸ਼ ਦੇ ਵਿੱਚ ਲਾਗੂ ਕਰਵਾਉਣ ਦੇ ਲਈ ਉਹ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਦੇ ਨਾਲ ਸੰਪਰਕ ਵਿੱਚ ਹਨ ਜਿਸ ਦੇ ਫਲਸਰੂਪ ਬਹੁਤ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਵਲੋਂ ਸਿੱਖਾਂ ਦੀ ਇਸ ਮੰਗ ਨੂੰ ਮੰਨਦਿਆਂ ਆਨੰਦ ਮੈਰਿਜ ਐਕਟ ਨੂੰ ਆਪਣੇ ਸੂਬੇ ਅੰਦਰ ਲਾਗੂ ਕਰ ਦਿੱਤਾ ਗਿਆ ਹੈ।
ਲਾਲਪੁਰਾ ਵੱਲੋਂ ਇਹ ਵੀ ਕਿਹਾ ਗਿਆ ਕਿ ਦੋ ਦਿਨ ਪਹਿਲਾਂ ਆਨੰਦ ਮੈਰਿਜ ਐਕਟ ਅਸਾਮ ਦੀ ਸਰਕਾਰ ਵੱਲੋਂ ਤੇ ਉਤਰਾਖੰਡ ਦੀ ਸਰਕਾਰ ਵੱਲੋਂ ਉਹਨਾਂ ਦੇ ਸੂਬਿਆਂ ਅੰਦਰ ਲਾਗੂ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵੱਲੋਂ ਵੀ ਮਾਰਚ ਦੇ ਮਹੀਨੇ ਵਿੱਚ ਇਸ ਐਕਟ ਨੂੰ ਲਾਗੂ ਕਰ ਦਿੱਤਾ ਗਿਆ ਸੀ ਤੇ ਉਹ ਆਸ ਕਰਦੇ ਹਨ ਕਿ ਪੰਜਾਬ ਵੀ ਇਹ ਐਕਟ ਜਲਦੀ ਲਾਗੂ ਕਰ ਦੇਵੇਗਾ।
ਉਨ੍ਹਾਂ ਕਿਹਾ ਪੰਜਾਬ ਗੁਰੂਆਂ ਦੀ ਧਰਤੀ ਹੈ ਅਤੇ 1909 ਦੇ ਵਿੱਚ ਇਹ ਐਕਟ ਬਣਾਇਆ ਗਿਆ ਸੀ ਜਦਕਿ ਇਹ ਐਕਟ ਸਭ ਤੋਂ ਪਹਿਲਾਂ ਪੰਜਾਬ ਸੂਬੇ ਅੰਦਰ ਲਾਗੂ ਕੀਤਾ ਜਾਣਾ ਚਾਹੀਦਾ ਸੀ। ਉਨ੍ਹਾਂ ਕਿਹਾ ਜਦੋਂ ਵੀ ਕੋਈ ਐਕਟ ਬਣਦਾ ਹੈ ਤਾਂ ਉਸਦੇ ਨਾਲ ਹੀ ਉਸਦੇ ਨਾਲ ਜੁੜੇ ਰੂਲ ਵੀ ਬਣਦੇ ਹਨ ਹਾਲਾਂਕਿ ਇਸਦੇ ਨਿਯਮ ਨਾ ਬਣਨ ਕਰਕੇ ਕਮੀ ਰਹਿ ਗਈ।
ਲਾਲਪੁਰਾ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯੁੱਗ ਪੁਰਸ਼ ਹਨ ਤੇ ਓਹ ਸਮਾਜ ਅਤੇ ਦੇਸ਼ ਨੂੰ ਅੱਗੇ ਵਧਾਉਣ ਦੀ ਗੱਲ ਕਰਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਵਿਕਾਸ ਦੀ ਇਸ ਗੱਡੀ ਦਾ ਡੱਬਾ ਬਣਨਾ ਚਾਹੀਦਾ ਹੈ।
ਇਕਬਾਲ ਸਿੰਘ ਲਾਲਪੁਰਾ ਵੱਲੋਂ ਅੱਗੇ ਕਿਹਾ ਗਿਆ ਕਿ ਉਹੋ ਇੱਕ ਸਿੱਖ ਹਨ ਅਤੇ ਇਸਦੇ ਨਾਲ ਹੀ ਮਾਈਨੌਰਿਟੀ ਕਮਿਸ਼ਨ ਦੇ ਚੇਅਪਰਸਨ ਵੀ ਹਨ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੀ ਨੈਤਿਕ ਜਿੰਮੇਵਾਰੀ ਹੈ ਕਿ ਉਹ ਸਿੱਖਾਂ ਦੇ ਮਸਲੇ ਪਹਿਲ ਦੇ ਅਧਾਰ 'ਤੇ ਹੱਲ ਕਰਵਾਉਣ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੀ ਆਦਤ ਰੌਲਾ ਪਾ ਕੇ ਕੁਝ ਕਾਰਨ ਦੀ ਨਹੀਂ ਹੈ ਕਿਉਂਕਿ ਰੋਲਾ ਪਾਉਣ ਦੇ ਨਾਲ ਵਿਵਾਦ ਪੈਦਾ ਹੁੰਦੇ ਹਨ।
ਇਹ ਵੀ ਪੜ੍ਹੋ: SGPC ਨੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਬੋਰਡ ਦੇ ਪ੍ਰਬੰਧਕ ਵਜੋਂ 'ਗੈਰ-ਸਿੱਖ ਦੀ ਨਿਯੁਕਤੀ' 'ਤੇ ਜਤਾਇਆ ਇਤਰਾਜ਼
(For more news apart from Punjab Iqbal Singh Lalpura on Anand marriage Act News, stay tuned to Zee PHH)