Jalandhar Truck Accident News: ਜਲੰਧਰ 'ਚ ਲੁਧਿਆਣਾ ਹਾਈਵੇ 'ਤੇ ਹਵੇਲੀ ਨੇੜੇ ਫਲਾਈਓਵਰ ਤੋਂ ਇਕ ਟਰੱਕ ਹੇਠਾਂ ਡਿੱਗ ਗਿਆ। ਟਰੱਕ ਸੁੱਕੇ ਮੇਵੇ ਦੀਆਂ ਬੋਰੀਆਂ ਨਾਲ ਲੱਦਿਆ ਹੋਇਆ ਸੀ। ਇਸ ਹਾਦਸੇ ਵਿੱਚ ਟਰੱਕ ਦੇ ਡਰਾਈਵਰ ਗੁਰਵਿੰਦਰ ਸਿੰਘ ਪੁੱਤਰ ਰਾਜ ਸਿੰਘ ਵਾਸੀ ਸੰਸਾਰ ਕਲਾ ਅਜਨਾਲਾ ਦੀ ਮੌਤ ਹੋ ਗਈ, ਜਦਕਿ ਟਰੱਕ ਦਾ ਕੰਡਕਟਰ ਸੁਖਦੇਵ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਅਟਾਰੀ ਗੰਭੀਰ ਜ਼ਖ਼ਮੀ ਹੋ ਗਿਆ। ਸੁਖਦੇਵ ਨੂੰ ਸਿਵਲ ਹਸਪਤਾਲ ਫਗਵਾੜਾ ਦਾਖਲ ਕਰਵਾਇਆ ਗਿਆ ਹੈ।


COMMERCIAL BREAK
SCROLL TO CONTINUE READING

ਮਿਲੀ ਜਾਣਕਾਰੀ ਦੇ ਮੁਤਾਬਿਕ ਟਰੱਕ ਡਰਾਈਵਰ ਗੁਰਵਿੰਦਰ ਅਤੇ ਉਸ ਦਾ ਸਹਾਇਕ ਸੁਖਦੇਵ ਪਾਕਿਸਤਾਨ ਤੋਂ ਆਏ ਸੁੱਕੇ ਮੇਵੇ ਨੂੰ ਅਟਾਰੀ ਬਾਰਡਰ 'ਤੇ ਸਪਲਾਈ ਕਰਨ ਜਾ ਰਹੇ ਸਨ ਪਰ ਰਸਤੇ 'ਚ ਉਨ੍ਹਾਂ ਦਾ ਹਾਦਸਾ ਹੋ ਗਿਆ। ਹਾਦਸੇ ਤੋਂ (Jalandhar Truck Accident News) ਤੁਰੰਤ ਬਾਅਦ ਕੁਝ ਲੋਕ ਦੋਵਾਂ ਨੂੰ ਸਿਵਲ ਹਸਪਤਾਲ ਫਗਵਾੜਾ ਲੈ ਗਏ। ਹਸਪਤਾਲ ਪਹੁੰਚਦੇ ਹੀ ਡਾਕਟਰਾਂ ਨੇ ਗੁਰਵਿੰਦਰ ਨੂੰ ਮ੍ਰਿਤਕ ਐਲਾਨ ਦਿੱਤਾ।


ਇਹ ਵੀ ਪੜ੍ਹੋ: Ferozepur News: ਸਤਲੁਜ ਦਰਿਆ 'ਤੇ ਪੁਲ ਪਾਰ ਕਰਦੇ ਸਮੇਂ ਡੁੱਬਣ ਨਾਲ ਮਜ਼ਦੂਰ ਦੀ ਮੌਤ

ਮੌਕੇ 'ਤੇ ਮੌਜੂਦ ਚਸ਼ਮਦੀਦਾਂ ਨੇ ਦੱਸਿਆ ਕਿ  ਜਲੰਧਰ 'ਚ ਲੁਧਿਆਣਾ ਹਾਈਵੇ 'ਤੇ ਟਰੱਕ ਪੁਲ ਦੀ (Jalandhar Truck Accident News) ਰੇਲਿੰਗ ਤੋੜ ਕੇ ਹੇਠਾਂ ਡਿੱਗ ਗਿਆ। ਲੋਕਾਂ ਨੇ ਖਦਸ਼ਾ ਪ੍ਰਗਟਾਇਆ ਕਿ ਟਰੱਕ ਚਲਾਉਂਦੇ ਸਮੇਂ ਡਰਾਈਵਰ ਦੀ ਅੱਖ ਲੱਗ ਗਈ ਹੋ ਸਕਦੀ ਹੈ। ਇਹ ਹਾਦਸਾ ਸੁੱਤੇ ਪਏ ਹੋਣ ਕਾਰਨ ਹੋਇਆ ਹੈ। ਸਭ ਤੋਂ ਅਹਿਮ ਗੱਲ ਇਹ ਹੈ ਕਿ ਜਦੋਂ ਹਾਦਸਾ ਵਾਪਰਿਆ ਤਾਂ ਉੱਥੇ ਕੋਈ ਨਹੀਂ ਸੀ,  ਨਹੀਂ ਤਾਂ ਹੋਰ ਲੋਕਾਂ ਦੀ ਜਾਨ ਜਾ ਸਕਦੀ ਸੀ। ਪੁਲ ਤੋਂ ਰੇਲਿੰਗ ਤੋੜ ਕੇ ਜਿਸ ਥਾਂ ’ਤੇ ਟਰੱਕ ਡਿੱਗਿਆ ਹੈ, ਉਥੇ ਅਕਸਰ ਲੋਕਾਂ ਦੀ ਭੀੜ ਰਹਿੰਦੀ ਹੈ।


ਇਹ ਵੀ ਪੜ੍ਹੋ: Chandigarh Crime News: ਚੰਡੀਗੜ੍ਹ 'ਚ ਦਰੱਖਤ ਨਾਲ ਲਟਕਦੀ ਮਿਲੀ ਲਾਸ਼


ਲੋਕਾਂ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਪੁਲਿਸ ਦੇ ਨਾਲ-ਨਾਲ ਐਂਬੂਲੈਂਸ ਨੂੰ ਵੀ ਬੁਲਾਇਆ ਗਿਆ ਸੀ ਪਰ ਉਹ ਤੁਰੰਤ ਮੌਕੇ 'ਤੇ ਨਹੀਂ ਪਹੁੰਚੀ। ਲੋਕਾਂ ਨੇ ਦੱਸਿਆ ਕਿ ਕਾਫੀ ਦੇਰ ਬਾਅਦ ਜਦੋਂ ਹਾਈਵੇਅ ਪੂਰੀ ਤਰ੍ਹਾਂ ਜਾਮ ਹੋ ਗਿਆ ਤਾਂ ਉਸ ਤੋਂ ਬਾਅਦ ਪੁਲਿਸ ਮੁਲਾਜ਼ਮ ਜਾਮ ਨੂੰ ਖੁਲਵਾਉਣ ਲਈ ਮੌਕੇ 'ਤੇ ਪਹੁੰਚ ਗਏ ਪਰ ਐਂਬੂਲੈਂਸ ਮੌਕੇ 'ਤੇ ਨਹੀਂ ਪਹੁੰਚੀ।