Chandigarh Crime News: ਚੰਡੀਗੜ੍ਹ 'ਚ ਦਰੱਖਤ ਨਾਲ ਲਟਕਦੀ ਮਿਲੀ ਲਾਸ਼
Advertisement
Article Detail0/zeephh/zeephh1781092

Chandigarh Crime News: ਚੰਡੀਗੜ੍ਹ 'ਚ ਦਰੱਖਤ ਨਾਲ ਲਟਕਦੀ ਮਿਲੀ ਲਾਸ਼

Chandigarh Crime News: ਚੰਡੀਗੜ੍ਹ ਵਿੱਚ ਇੱਕ ਸਬਜ਼ੀ ਵੇਚਣ ਵਾਲੇ ਦੀ ਇੱਕ ਦਰੱਖਤ ਨਾਲ ਲਟਕਦੀ ਹੋਈ ਲਾਸ਼ ਬਰਾਮਦ ਹੋਈ। ਪੁਲਿਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।

Chandigarh Crime News: ਚੰਡੀਗੜ੍ਹ 'ਚ ਦਰੱਖਤ ਨਾਲ ਲਟਕਦੀ ਮਿਲੀ ਲਾਸ਼

Chandigarh Crime News: ਚੰਡੀਗੜ੍ਹ ਦੇ ਸੈਕਟਰ-37 ਵਿੱਚ ਦਰੱਖਤ ਨਾਲ ਲਟਕਦੀ ਲਾਸ਼ ਮਿਲਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ। ਸੂਚਨਾ ਮਿਲਣ ਉਤੇ ਪੁਲਿਸ ਨੇ ਮੌਕੇ ਉਪਰ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ। ਸੈਕਟਰ-37 ਵਿੱਚ ਸਥਿਤ ਕੋਲਾ ਡਿਪੂ ਦੇ ਕੋਲ ਦਰੱਖਤ ਨਾਲ ਲਟਕਦੀ ਇੱਕ ਸਖ਼ਸ਼ ਦੀ ਲਾਸ਼ ਬਰਾਮਦ ਹੋਈ। ਪੁਲਿਸ ਨੇ ਸੂਚਨਾ ਮਿਲਣ 'ਤੇ ਮੌਕੇ ਉਪਰ ਪੁੱਜ ਕੇ ਲਾਸ਼ ਨੂੰ ਥੱਲੇ ਉਤਾਰ ਕੇ ਹਸਪਤਾਲ ਪਹੁੰਚਾਇਆ।

ਸੈਕਟਰ 16 ਦੇ ਸਰਕਾਰੀ ਹਸਪਤਾਲ ਦੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਮ੍ਰਿਤਕ ਦੀ ਪਛਾਣ ਵਿਕਾਸ (ਉਮਰ 30 ਸਾਲ) ਵਜੋਂ ਕੀਤੀ ਜਾ ਕੋ ਸਬਜ਼ੀ ਵੇਚਣ ਦਾ ਕੰਮ ਕਰਦਾ ਸੀ। ਮੁੱਢਲੀ ਜਾਣਕਾਰੀ ਮੁਤਾਬਕ ਉਹ ਪਿਛਲੇ 6-7 ਸਾਲਾਂ ਤੋਂ ਮੰਡੀ ਵਿੱਚ ਸਬਜ਼ੀ ਵੇਚਣ ਦਾ ਕੰਮ ਕਰਦਾ ਸੀ ਤੇ ਕਰੀਬ ਇੱਕ ਹਫ਼ਤਾ ਪਹਿਲਾਂ ਹੀ ਪਿੰਡ ਤੋਂ ਵਾਪਸ ਆਇਆ ਸੀ। ਮ੍ਰਿਤਕ ਦਾ ਆਪਣੀ ਪਤਨੀ ਨਾਲ ਵਿਵਾਦ ਚੱਲ ਰਿਹਾ ਸੀ, ਜਿਸ ਕਾਰਨ ਉਹ ਪਰੇਸ਼ਾਨ ਰਹਿੰਦਾ ਸੀ। ਫਿਲਹਾਲ ਪੁਲਿਸ ਨੂੰ ਘਟਨਾ ਸਥਾਨ ਤੋਂ ਕੋਈ ਵੀ ਸੁਸਾਇਡ ਨੋਟਿਸ ਬਰਾਮਦ ਨਹੀਂ ਹੋਇਆ ਹੈ।

ਇਹ ਵੀ ਪੜ੍ਹੋ : Punjab News: ਫਰੀਦਕੋਟ ਹਸਪਤਾਲ ਤੋਂ ਭੱਜਿਆ ਬੰਬੀਹਾ ਗਰੁੱਪ ਦਾ ਗੁਰਗਾ, ਲਾਰੈਂਸ ਬਿਸ਼ਨੋਈ ਵੀ ਇੱਥੇ ਜੇਰੇ ਇਲਾਜ

ਲਾਸ਼ ਨੂੰ ਸੈਕਟਰ 16 ਸਥਿਤ ਹਸਪਤਾਲ ਵਿੱਚ ਪੋਸਟਮਾਰਟਮ ਲਈ ਰਖਵਾ ਦਿੱਤਾ ਗਿਆ ਹੈ। ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਮੌਤ ਦੇ ਅਸਲੀ ਕਾਰਨਾਂ ਦਾ ਪਤਾ ਚੱਲੇਗਾ। ਫਿਲਹਾਲ ਪੁਲਿਸ ਨੇ ਇਸ ਮਾਮਲੇ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਮੂਲ ਰੂਪ ਨਾਲ ਯੂਪੀ ਦੇ ਹਰਦੋਈ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਚੰਡੀਗੜ੍ਹ ਵਿੱਚ ਉਹ ਇਕੱਲਾ ਰਹਿੰਦਾ ਸੀ, ਜਦਕਿ ਉਸ ਦਾ ਪਰਿਵਾਰ ਉੱਤਰ ਪ੍ਰਦੇਸ਼ ਵਿੱਚ ਹੈ। ਪੁਲਿਸ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ : Surinder Shinda Health Update: ਸੁਰਿੰਦਰ ਸ਼ਿੰਦਾ ਨੂੰ ਦੀਪ ਹਸਪਤਾਲ ਤੋਂ ਡੀਐਮਸੀ ਹਸਪਤਾਲ ਕੀਤਾ ਗਿਆ ਸ਼ਿਫਟ, ਤਬੀਅਤ 'ਚ ਨਹੀਂ ਕੋਈ ਸੁਧਾਰ

 

Trending news