Jalandhar News: 2 ਘੰਟੇ ਤਾਰਾਂ `ਤੇ ਲਟਕਦਾ ਰਿਹਾ ਲਾਈਨਮੈਨ, ਕਰੰਟ ਲੱਗਣ ਨਾਲ ਹੋਈ ਮੌਤ
Punjab Jalandhar News: ਪਿੰਡ ਵਾਸੀਆਂ ਨੇ ਦੱਸਿਆ ਕਿ ਮਰਨ ਵਾਲੇ ਲਾਈਨਮੈਨ ਦਾ ਨਾਂ ਪਵਿੱਤਰ ਸਿੰਘ (40) ਵਾਸੀ ਪਿੰਡ ਭਟਨੂਰਾ ਲੁਬਾਣਾ ਹੈ। ਇਲਾਕੇ ਵਿਚ ਬਿਜਲੀ ਗੁੱਲ ਹੋਣ `ਤੇ ਅਕਸਰ ਲੋਕ ਪਵਿੱਤਰ ਨੂੰ ਆਪਣੇ ਨਾਲ ਲੈ ਜਾਂਦੇ ਸਨ।
Punjab Jalandhar News: ਪੰਜਾਬ ਦੇ ਜ਼ਿਲ੍ਹੇ ਜਲੰਧਰ ਦੇ ਭੋਗਪੁਰ ਸਬ-ਡਵੀਜ਼ਨ ਅਧੀਨ ਪੈਂਦੇ ਪਿੰਡ ਲਦੋਈ 'ਚ ਇਕ ਲਾਈਨਮੈਨ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਹੈਰਾਨੀ ਦੀ ਗੱਲ ਇਹ ਹੈ ਕਿ ਲਾਈਨਮੈਨ 2 ਘੰਟੇ ਤੱਕ ਤਾਰਾਂ ਨਾਲ ਲਟਕਦਾ ਰਿਹਾ ਅਤੇ ਉਸ ਦੇ ਸਰੀਰ ਵਿੱਚੋਂ ਧੂੰਆਂ ਨਿਕਲ ਰਿਹਾ ਸੀ ਪਰ ਸੂਚਨਾ ਦੇ ਬਾਵਜੂਦ ਕੋਈ ਵੀ ਉਸ ਨੂੰ ਖੰਭੇ ਤੋਂ ਹੇਠਾਂ ਉਤਾਰਨ ਨਹੀਂ ਆਇਆ।
ਪਿੰਡ ਵਾਸੀਆਂ ਨੇ ਦੱਸਿਆ ਕਿ ਮਰਨ ਵਾਲੇ ਲਾਈਨਮੈਨ ਦਾ ਨਾਂ ਪਵਿੱਤਰ ਸਿੰਘ (40) ਵਾਸੀ ਪਿੰਡ ਭਟਨੂਰਾ ਲੁਬਾਣਾ ਹੈ। ਇਲਾਕੇ ਵਿਚ ਬਿਜਲੀ ਗੁੱਲ ਹੋਣ 'ਤੇ ਅਕਸਰ ਲੋਕ ਪਵਿੱਤਰ ਨੂੰ ਆਪਣੇ ਨਾਲ ਲੈ ਜਾਂਦੇ ਸਨ। ਸ਼ਨੀਵਾਰ ਨੂੰ ਵੀ ਲਾਈਨਾਂ 'ਚ ਖਰਾਬੀ ਆ ਗਈ ਸੀ ਅਤੇ ਉਸ ਨੂੰ ਠੀਕ ਕਰਨ ਲਈ ਉਹ ਖੰਭੇ 'ਤੇ ਚੜ੍ਹ ਗਿਆ ਸੀ। ਬਿਜਲੀ ਦਾ ਕਰੰਟ ਲੱਗਣ ਕਾਰਨ ਉਹ ਤਾਰਾਂ 'ਤੇ ਡਿੱਗ ਗਿਆ ਅਤੇ ਉਨ੍ਹਾਂ 'ਚ ਫਸ ਗਿਆ।
ਇਹ ਵੀ ਪੜ੍ਹੋ: Punjab News: ਸਿੱਖਿਆ ਮੰਤਰੀ ਨੇ ਅਧਿਆਪਕਾਂ ਦੀਆਂ ਬਦਲੀਆਂ ਬਾਰੇ ਦਿੱਤਾ ਵੱਡਾ ਬਿਆਨ; ਜਾਣੋ ਕੀ?
ਮੌਕੇ 'ਤੇ ਪਹੁੰਚੇ ਅਧਿਕਾਰੀਆਂ ਨੇ ਦੱਸਿਆ ਕਿ ਪਵਿੱਤਰ ਸਿੰਘ ਬਿਜਲੀ ਵਿਭਾਗ 'ਚ ਠੇਕੇ 'ਤੇ ਕੱਚਾ ਕਰਮਚਾਰੀ ਸੀ। ਜੇਈ ਅਮਰਜੀਤ ਸਿੰਘ ਨੇ ਦੱਸਿਆ ਕਿ ਜਦੋਂ ਨੁਕਸ ਆਉਣ ’ਤੇ ਪਵਿਤਰ ਖੰਭੇ ’ਤੇ ਚੜ੍ਹਿਆ ਤਾਂ ਪਿੱਛੇ ਤੋਂ ਬਿਜਲੀ ਸਪਲਾਈ ਬੰਦ ਹੋ ਗਈ। ਕਿਸੇ ਨੇ ਪਿੱਛੇ ਤੋਂ ਬਿਜਲੀ ਸਪਲਾਈ ਚਾਲੂ ਕਰ ਦਿੱਤੀ। ਉਨ੍ਹਾਂ ਕਿਹਾ ਕਿ ਜਿਸ ਨੇ ਵੀ ਅਜਿਹਾ ਕੀਤਾ ਹੈ, ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।