Punjab News:  ਸਾਬਕਾ ਵਿਧਾਨ ਸਭਾ ਸਪੀਕਰ ਰਾਣਾ ਕੇ ਪੀ ਅੱਜ ਸ੍ਰੀ ਅਨੰਦਪੁਰ ਸਾਹਿਬ ਕੋਰਟ ਕੰਪਲੈਕਸ ਵਅਨੰਦਪੁਰ ਪਹੁੰਚੇ ਜਿੱਥੇ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ 84 ਸਿੱਖ ਕਤਲੇਆਮ ਦਾ ਹਾਲੇ ਤੱਕ ਵੀ ਸਿੱਖਾਂ ਨਾਲ ਇਨਸਾਫ ਨਹੀਂ ਹੋਇਆ ਸੀ ਕਈ ਲੋਕਾਂ ਤੇ ਹਾਲੇ ਵੀ ਨਹੀਂ ਕਾਰਵਾਈ ਨਹੀਂ ਹੋਈ ਉਹਨਾ ਕਿਹਾ ਕਿ ਦੇਸ਼ ਵਿੱਚ ਧਾਰਮਿਕ ਕੱਟੜਤਾ ਵੱਧ ਰਹੀ ਹੈ ਜੋ ਕਿ ਰਾਸ਼ਟਰ ਲਈ ਖਤਰਾ ਹੈ। ਇੱਕ ਵੱਡਾ ਤਬਕਾ ਹਿੰਦੂ ਰਾਸ਼ਟਰ ਦੀ ਗੱਲ ਕਰਦਾ ਹੈ ਤੇ ਦੂਸਰੇ ਪਾਸੇ ਵੱਖਵਾਦੀ ਸੋਚ ਵਾਲੇ ਦੀ ਨਿੰਦਿਆ ਕਰੋ ਇਹ ਦੋ ਗੱਲਾਂ ਨਹੀਂ ਹੋ ਸਕਦੀਆਂ।


COMMERCIAL BREAK
SCROLL TO CONTINUE READING

ਰਾਣਾ ਕੇਪੀ ਸਿੰਘ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਦੋ ਵੱਡੀਆਂ ਘਟਨਾਵਾਂ ਮੁਲਕ ਅੰਦਰ ਹੋਈਆਂ ਹਨ ਇੱਕ ਉਸ ਸਮੇਂ ਜਦੋਂ ਵੀਪੀ ਸਿੰਘ ਵੱਲੋਂ ਮੰਡਲ ਕਮਿਸ਼ਨ ਨੂੰ ਲਾਗੂ ਕਰਨ ਦੀ ਗੱਲ ਕੀਤੀ ਗਈ ਤੇ ਦੂਜੀ ਘਟਨਾ ਅਡਵਾਨੀ ਜੀ ਦੇ ਰੱਥ ਯਾਤਰਾ ਦੇ ਸ਼ੁਰੂ ਕਰਨ ਦੀ ਹੋਈ ਹੈ, ਤੇ ਓਹ ਚੀਜ਼ ਵੱਧ ਦੀ ਵੱਧ ਦੀ ਇਥੋਂ ਤੱਕ ਵੱਧ ਗਈ ਕਿ ਕੁਝ ਲੋਕ ਮੁਲਕ ਅੰਦਰ ਅੱਜ ਹਿੰਦੂ ਰਾਸ਼ਟਰ ਦੀ ਮੰਗ ਕਰ ਰਹੇ ਹਨ।ਰਾਣਾ ਕੇਪੀ ਸਿੰਘ ਨੇ ਕਿਹਾ ਕਿ ਜੇਕਰ ਮੁਲਕ ਦਾ ਇੱਕ ਵੱਡਾ ਸੈਕਸ਼ਨ ਹਿੰਦੂ ਰਾਸ਼ਟਰ ਦੀ ਮੰਗ ਕਰੇਗਾ ਤਾਂ ਇਹ ਕਿਤੇ ਵੀ ਨਿਆ ਸੰਗਤ ਨਹੀਂ ਹੈ।


ਰਾਣਾ ਕੇਪੀ ਸਿੰਘ ਨੇ ਕਿਹਾ ਕਿ ਉਹ ਉਹਨਾਂ ਤਾਕਤਾਂ ਨੂੰ ਅਪੀਲ ਕਰਦੇ ਹਨ ਕੇ ਦੇਸ਼ ਹਿੱਤ ਦੇ ਲਈ, ਦੇਸ਼ ਨੂੰ ਇੱਕ ਰੱਖਣ ਦੇ ਲਈ ਹਿੰਦੂ ਰਾਸ਼ਟਰ ਦੀ ਮੰਗ ਨੂੰ ਉਹ ਤਿਲਾਂਜਲੀ ਦੇ ਦੇਣ। ਉਹਨਾਂ ਕਿਹਾ ਕਿ ਇੱਕ ਤੱਕੜੀ ਵਿੱਚ ਦੋ ਚੀਜ਼ਾਂ ਨਹੀਂ ਹੋ ਸਕਦੀਆਂ, ਉਹਨਾਂ ਕਿਹਾ ਕਿ ਤੁਸੀਂ ਆਪ ਹਿੰਦੂ ਰਾਸ਼ਟਰ ਦੀ ਗੱਲ ਕਰੋ ਪ੍ਰੰਤੂ ਜੇਕਰ ਅੰਮ੍ਰਿਤਪਾਲ ਕੋਈ ਮੰਗ ਕਰਦਾ ਹੈ ਤਾਂ ਉਸਦੀ ਨਿੰਦਾ ਕਰੋ , ਉਹਨਾਂ ਕਿਹਾ ਕਿ ਨਾ ਹਿੰਦੂ ਰਾਸ਼ਟਰ ਨਾ ਖਾਲਿਸਤਾਨ ਜੁਗ ਜੁਗ ਜੀਵੇ ਹਿੰਦੁਸਤਾਨ। ਉਹਨਾਂ ਕਿਹਾ ਕੇਵਲ ਭਾਜਪਾ ਨਹੀਂ ਸਗੋਂ ਜਿਹੜਾ ਵੀ ਲੋਕਾਂ ਨੂੰ ਧਰਮ ਅਤੇ ਜਾਤਾਂ ਦੇ ਨਾਂ ਤੇ ਵੰਡਣ ਦੀ ਕੋਸ਼ਿਸ਼ ਕਰੇਗਾ ਉਹ ਹਮੇਸ਼ਾ ਉਹਨਾਂ ਦੇ ਖਿਲਾਫ ਰਹੇ ਹਨ ਤੇ ਖਿਲਾਫ ਰਹਿਣਗੇ। 


1984 ਕਤਲੇਆਮ ਬਾਰੇ ਬੋਲਦਿਆਂ ਰਾਣਾ ਕੇਪੀ ਸਿੰਘ ਨੇ ਕਿਹਾ ਕਿ ਦੇਸ਼ ਅੰਦਰ ਬੀਤੇ ਸਮੇਂ ਦੇ ਵਿੱਚ ਕੁਝ ਅਜਿਹੀਆਂ ਘਟਨਾਵਾਂ ਹੋਈਆਂ ਹਨ ਜਿਸ ਦੇ ਨਾਲ ਸਿੱਖਾਂ ਨੂੰ ਅਜਿਹਾ ਲੱਗਣ ਲੱਗ ਪਿਆ ਹੈ ਕਿ ਸਿੱਖਾਂ ਨਾਲ ਸ਼ਾਇਦ ਇਨਸਾਫ ਨਹੀਂ ਹੋਇਆ ਹੈ, ਉਹਨਾਂ ਕਿਹਾ ਕਿ ਚੰਗਾ ਸਮਾਜ ਉਹੀ ਹੋ ਸਕਦਾ ਹੈ ਜਿੱਥੇ ਲੋਕਾਂ ਨੂੰ ਇਹ ਲੱਗੇ ਕਿ ਉਹਨਾਂ ਦੇ ਨਾਲ ਇਨਸਾਫ ਹੋ ਰਿਹਾ ਹੈ। ਉਹਨਾਂ ਕਿਹਾ ਕਿ 84 ਦੇ ਦੰਗਿਆਂ ਦੇ ਵਿੱਚ ਸਿੱਖਾਂ ਦੇ ਨਾਲ ਅੱਜ ਤੱਕ ਇਨਸਾਫ ਨਹੀਂ ਹੋਇਆ ਤੇ ਉਹਨਾਂ ਦੰਗਿਆਂ ਦੇ ਲਈ ਬਹੁਤ ਸਾਰੇ ਲੋਕ ਜਿੰਮੇਵਾਰ ਹਨ। ਉਹਨਾਂ ਕਿਹਾ ਕਿ ਸਿੱਖਾਂ ਦੀ ਇਹ ਭਾਵਨਾ ਕਿ ਉਹਨਾਂ ਦੇ ਨਾਲ ਇਨਸਾਫ ਨਹੀਂ ਹੋਇਆ ਹੈ ਇਸਨੂੰ ਸਮਝਣਾ ਚਾਹੀਦਾ ਹੈ।


ਐਸ ਵਾਈ ਐਲ ਦੇ ਮੁੱਦੇ ਤੇ ਬੋਲਦਿਆਂ ਰਾਣਾ ਕੇਪੀ ਸਿੰਘ ਨੇ ਕਿਹਾ ਕਿ ਇਸ ਮੁੱਦੇ ਤੇ ਉਹ ਇੱਕ ਵੱਖਰੀ ਰਾਏ ਰੱਖਦੇ ਹਨ, ਉਹਨਾਂ ਕਿਹਾ ਕਿ ਹਮੇਸ਼ਾ ਓਹ ਇਹ ਗੱਲ ਕਹਿੰਦੇ ਹਨ ਕਿ ਕਿਸੇ ਨੂੰ ਪਾਣੀ ਨਹੀਂ ਦਿੱਤਾ ਜਾ ਸਕਦਾ ਕਿਉਕਿ ਸਾਡੇ ਕੋਲ ਪਾਣੀ ਨਹੀਂ ਹੈ, ਹੁਣ ਤਕ ਪਾਣੀ ਨੂੰ ਵੰਡਣ ਦੀ ਜੋ ਪ੍ਰਕਿਰਿਆ ਸੀ ਉਹ ਪਿਛਲੇ 30 ਸਾਲ ਪਹਿਲਾਂ ਨਿਰਧਾਰਿਤ ਕੀਤੀ ਗਈ ਸੀ। ਪ੍ਰੰਤੂ ਕੱਲ੍ਹ ਦੇ ਅਦਾਲਤ ਦੇ ਫੈਸਲੇ ਦਾ ਸੂਬਾ ਸਰਕਾਰ ਨੂੰ ਫਾਇਦਾ ਲੈਣਾ ਚਾਹੀਦਾ ਹੈ ਕਿਉਂਕਿ ਅਦਾਲਤ ਨੇ ਆਪਣੇ ਫੈਸਲੇ ਵਿੱਚ ਕਿਹਾ ਹੈ ਕਿ ਮੌਜੂਦਾ ਸਮੇਂ ਪਾਣੀ ਦੀ ਕੀ ਸਥਿਤੀ ਹੈ ਉਸ ਦਾ ਜਾਇਜ਼ਾ ਲਿਆ ਜਾਣਾ ਚਾਹੀਦਾ ਹੈ। ਪਾਣੀ ਦੇਣ ਤੋਂ ਪਹਿਲਾ ਦੇਖਿਆ ਜਾਵੇ ਕੇ ਪਾਣੀ ਕਿੰਨਾ ਹੈ ਫੇਰ ਚੀਜ਼ਾਂ ਨਿਰਧਾਰਿਤ ਕੀਤੀਆਂ ਜਾਣ।