Punjab News: ਖੰਨਾ 'ਚ ਪੰਜ ਵਾਰ ਕਾਂਗਰਸ ਦੇ ਕੌਂਸਲਰ ਗੁਰਮਿੰਦਰ ਲਾਲੀ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਿੰਮ 'ਚ ਕਸਰਤ ਕਰਦੇ ਸਮੇਂ ਦਿਲ ਦਾ ਦੌਰਾ ਪਿਆ ਹੈ। ਖੰਨਾ ਤੋਂ ਪੰਜ ਵਾਰ ਕਾਂਗਰਸ ਦੇ ਕੌਂਸਲਰ ਰਹੇ ਗੁਰਮਿੰਦਰ ਸਿੰਘ ਲਾਲੀ ਦਾ ਸ਼ਨੀਵਾਰ ਸਵੇਰੇ ਦੇਹਾਂਤ (Gurvinder Lali Dies) ਹੋ ਗਿਆ। ਜਿਮ 'ਚ ਕਸਰਤ ਕਰਦੇ ਸਮੇਂ ਲਾਲੀ ਨੂੰ ਦਿਲ ਦਾ ਦੌਰਾ ਪਿਆ। ਜਦੋਂ ਉਸ ਨੂੰ ਦੋ ਵੱਖ-ਵੱਖ ਹਸਪਤਾਲਾਂ ਵਿਚ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।


COMMERCIAL BREAK
SCROLL TO CONTINUE READING

ਲਗਾਤਾਰ ਪੰਜਵੀਂ ਵਾਰ ਕੌਂਸਲਰ ਬਣੇ
ਲਾਲੀ ਕਾਂਗਰਸ ਦੇ ਸੀਨੀਅਰ  (Gurvinder Lali Dies) ਆਗੂ ਸਨ। ਜਿੱਥੇ ਉਹ ਖ਼ੁਦ ਲਗਾਤਾਰ ਪੰਜਵੀਂ ਵਾਰ ਕਾਂਗਰਸ ਦੇ ਕੌਂਸਲਰ ਬਣੇ ਹਨ, ਉਥੇ ਉਨ੍ਹਾਂ ਦੀ ਪਤਨੀ ਅੰਜਨਜੀਤ ਕੌਰ ਲਗਾਤਾਰ ਦੂਜੀ ਵਾਰ ਕੌਂਸਲਰ ਬਣੀ ਹੈ। ਲਾਲੀ ਕੈਪਟਨ ਸਰਕਾਰ ਵਿੱਚ ਇੰਪਰੂਵਮੈਂਟ ਟਰੱਸਟ ਖੰਨਾ ਦੇ ਚੇਅਰਮੈਨ ਸਨ। ਇਸ ਤੋਂ ਇਲਾਵਾ ਉਹ ਖੰਨਾ ਨਗਰ ਕੌਂਸਲ ਦੇ ਉਪ ਚੇਅਰਮੈਨ ਵੀ ਰਹੇ। ਲਾਲੀ ਦੇ ਅਚਾਨਕ ਦਿਹਾਂਤ ਕਾਰਨ ਇਲਾਕੇ ਵਿੱਚ ਸੋਗ ਦੀ ਲਹਿਰ ਹੈ।


ਇਹ ਵੀ ਪੜ੍ਹੋ: Punjab News: SGPC ਨੂੰ ਲੈ ਕੇ ਵੱਡੀ ਅਪਡੇਟ! ਵੋਟਰ ਲਿਸਟ ਸਬੰਧੀ ਫਾਰਮ ਭਰਨ ਦੀ ਤਰੀਕ ‘ਚ ਵਾਧਾ 

ਕੈਪਟਨ ਅਮਰਿੰਦਰ ਦੇ ਕਰੀਬੀ ਸਨ
ਗੁਰਮਿੰਦਰ ਸਿੰਘ ਲਾਲੀ  (Gurvinder Lali Dies) ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬਹੁਤ ਕਰੀਬੀ ਸਨ। ਕੈਪਟਨ ਪਰਿਵਾਰ ਨਾਲ ਨੇੜਤਾ ਹੋਣ ਕਾਰਨ ਲਾਲੀ ਦਾ ਸਿਆਸੀ ਕੱਦ ਵੀ ਵਧਿਆ ਹੈ ਪਰ ਲਾਲੀ ਪਾਰਟੀ ਪ੍ਰਤੀ ਵਫ਼ਾਦਾਰ ਸੀ। ਕੈਪਟਨ ਦੇ ਭਾਜਪਾ 'ਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਨੂੰ ਭਾਜਪਾ 'ਚ ਲਿਆਉਣ ਦੀਆਂ ਕਈ ਪੇਸ਼ਕਸ਼ਾਂ ਆਈਆਂ ਸਨ ਪਰ ਕਾਂਗਰਸ ਨਹੀਂ ਛੱਡੀ।


ਆਗੂਆਂ ਨੇ ਦੁੱਖ ਦਾ ਕੀਤਾ ਪ੍ਰਗਟਾਵਾ 
ਲਾਲੀ ਦੇ ਅਚਾਨਕ ਦਿਹਾਂਤ 'ਤੇ ਕਈ ਆਗੂਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸੰਸਦ ਮੈਂਬਰ ਰਵਨੀਤ ਬਿੱਟੂ, ਸੰਸਦ ਮੈਂਬਰ ਡਾ: ਅਮਰ ਸਿੰਘ, ਸਾਬਕਾ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ, ਵਿਧਾਇਕ ਤਰੁਨਪ੍ਰੀਤ ਸਿੰਘ ਸੌਂਧ, ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਦੁੱਖ ਦਾ ਪ੍ਰਗਟਾਵਾ ਕੀਤਾ।


ਇਹ ਵੀ ਪੜ੍ਹੋ:  Chandigarh News: ਚੰਡੀਗੜ੍ਹ 'ਚ ਸਪੋਰਟਸ ਕੋਟੇ 'ਚੋਂ 37 ਕਾਂਸਟੇਬਲਾਂ ਦੀ ਭਰਤੀ, ਰਾਜਪਾਲ ਨੇ ਸੌਂਪੇ ਨਿਯੁਕਤੀ ਪੱਤਰ