Punjab News: ਟਰੱਕ ਓਪਰੇਟਰਾਂ ਨੇ ਸੁਸਾਇਟੀ ਦੇ ਏਰੀਏ `ਚ ਲੱਗੇ ਨਜਾਇਜ਼ ਡੰਪਾਂ ਖਿਲਾਫ਼ ਕੀਤਾ ਪ੍ਰਦਰਸ਼ਨ
Kiratpur Sahib Truck Operators Protest News: ਇਹਨਾਂ ਲਗਾਏ ਗਏ ਡੰਪਾਂ ਦਾ ਕੰਮ ਉਨ੍ਹਾਂ ਦੀ ਸੁਸਾਇਟੀ ਨੂੰ ਦੇਣ ਦੀ ਬਜਾਏ ਹਿਮਾਚਲ ਦੇ ਟਰੱਕਾਂ ਨੂੰ ਦਿੱਤਾ ਜਾ ਰਿਹਾ ਹੈ।
Punjab News: ਕੀਰਤਪੁਰ ਸਾਹਿਬ ਟਰੱਕ ਓਪਰੇਟਰ ਕੋਪਰੇਟਿਵ ਸੋਸਾਇਟੀ ਦੇ ਟਰੱਕ ਓਪਰੇਟਰਾਂ ਨੇ ਸੁਸਾਇਟੀ ਦੇ ਏਰੀਏ ਵਿੱਚ ਲੱਗੇ ਨਜਾਇਜ਼ ਡੰਪਾਂ ਵਾਲਿਆਂ ਖਿਲਾਫ਼ ਪਿੰਡ ਭਰਤਗੜ੍ਹ ਵਿਖੇ ਅੱਜ ਰੋਸ ਪ੍ਰਦਰਸ਼ਨ ਕੀਤਾ। ਇਹਨਾਂ ਦਾ ਕਹਿਣਾ ਹੈ ਕਿ ਲਗਾਏ ਗਏ ਇਹਨਾ ਨਾਜ਼ਾਇਜ਼ ਡੰਪਾਂ ਦਾ ਕੰਮ ਉਨ੍ਹਾਂ ਦੀ ਸੁਸਾਇਟੀ ਨੂੰ ਦੇਣ ਦੀ ਬਜਾਏ ਹਿਮਾਚਲ ਦੇ ਟਰੱਕਾਂ ਨੂੰ ਦਿੱਤਾ ਜਾ ਰਿਹਾ ਹੈ।
ਉਹ ਪਿਛਲੇ ਕਰੀਬ ਇੱਕ ਮਹੀਨੇ ਤੋਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਜ਼ਿਲ੍ਹਾਂ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਆਪਣੇ ਕੰਮ ਸਬੰਧੀ ਮੰਗ ਪੱਤਰ ਦੇ ਚੁੱਕੇ ਹਨ ਕਿ ਉਹਨਾਂ ਦੇ ਸੁਸਾਇਟੀ ਅਧੀਨ ਆਉਂਦੇ ਏਰੀਏ ਵਿੱਚ ਲੱਗੇ ਡੰਪਾਂ ਦਾ ਕੰਮ ਉਹਨਾਂ ਦੇ ਟਰੱਕ ਓਪਰੇਟਰਾਂ ਨੂੰ ਦਿੱਤਾ ਜਾਵੇ ਪਰ ਇੱਕ ਮਹੀਨਾ ਬੀਤ ਜਾਣ ਦੇ ਬਾਵਜੂਦ ਵੀ ਹਲੇ ਤੱਕ ਉਨ੍ਹਾਂ ਦੀ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਨਿੱਕਲਿਆ।
ਇਸ ਮੌਕੇ ਵੱਖ ਵੱਖ ਬੁਲਾਰਿਆ ਨੇ ਕਿਹਾ ਕਿ ਉਨ੍ਹਾਂ ਦੀ ਸੁਸਾਇਟੀ ਅਧੀਨ 56 ਪਿੰਡ ਆਉਂਦੇ ਹਨ ਅਤੇ ਇਨ੍ਹਾਂ 56 ਪਿੰਡਾਂ ਦੀਆਂ 826 ਗੱਡੀਆਂ ਸੁਸਾਇਟੀ ਅਧੀਨ ਕੰਮ ਕਰਦੀਆਂ ਹਨ ਉਹਨਾਂ ਦੱਸਿਆ ਕਿ ਸਾਡੀ ਸੋਸਾਇਟੀ ਵੱਲੋਂ ਆਪਣੇ ਏਰੀਏ ਅੰਦਰ ਲੱਗਿਆ ਡੰਪ ਅਤੇ ਹੋਰ ਫ਼ੈਕਟਰੀਆਂ ਦੇ ਮਾਲ ਦੀ ਢੋਹ ਢੁਆਈ ਦਾ ਕੰਮ ਕੀਤਾ ਜਾਂਦਾ ਹੈ ਪਰ ਪਿਛਲੇ ਕੁਝ ਮਹੀਨਿਆਂ ਤੋਂ ਉਨ੍ਹਾਂ ਦੀ ਸੁਸਾਇਟੀ ਅਧੀਨ ਬਾਹਰੋਂ ਆਏ ਲੋਕਾਂ ਵੱਲੋਂ ਲਗਾਏ ਗਏ ਡੰਪਾਂ ਦਾ ਕੰਮ ਉਨ੍ਹਾਂ ਦੀ ਸੁਸਾਇਟੀ ਨੂੰ ਦੇਣ ਦੀ ਬਜਾਏ ਹਿਮਾਚਲ ਦੇ ਟਰੱਕਾਂ ਨੂੰ ਦਿੱਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: Punjab Flood News: ਪੰਜਾਬ 'ਚ ਕੁਦਰਤੀ ਤਬਾਹੀ! ਹੜ੍ਹ ਪ੍ਰਭਾਵਿਤ ਪਿੰਡਾਂ ਦਾ ਅੰਕੜਾ ਕਰ ਦੇਵੇਗਾ ਹੈਰਾਨ, ਜਾਣੋ ਪੂਰਾ ਅੱਪਡੇਟ
ਉਹਨਾਂ ਦੱਸਿਆ ਕਿ ਨਾ ਤਾਂ ਉਕਤ ਹਿਮਾਚਲ ਦੇ ਟਰੱਕਾਂ ਕੋਲ ਪੰਜਾਬ ਦੇ ਕੋਈ ਕਾਗਜ਼ਾਤ ਹੁੰਦੇ ਹਨ ਅਤੇ ਨਾ ਹੀ ਹਿਮਾਚਲ ਦੇ ਟਰੱਕਾਂ ਦਾ ਕੋਈ ਹੱਕ ਉਹਨਾਂ ਦੀ ਸੁਸਾਇਟੀ ਅਧੀਨ ਆਉਂਦੇ ਪਿੰਡਾਂ ਵਿੱਚ ਕੰਮ ਕਰਨ ਦਾ ਕੋਈ ਹੱਕ ਹੈ ਇਸ ਮੌਕੇ ਸੋਸਾਇਟੀ ਦੇ ਸੈਕਟਰੀ ਲਖਵੀਰ ਸਿੰਘ ਨੇ ਦੱਸਿਆ ਕਿ ਸਾਡੀ ਸੁਸਾਇਟੀ ਅਧੀਨ ਪਿੰਡ ਦੇਹਣੀ ਵਿਖੇ ਲੱਗੇ ਇੱਕ ਪ੍ਰਾਈਵੇਟ ਫੈਕਟਰੀ ਦੇ ਡੰਪ ਵਿੱਚੋਂ ਬੀਤੇ ਚਾਰ ਮਹੀਨਿਆਂ ਦੌਰਾਨ ਉਹ ਪੰਜਾਬ ਸਰਕਾਰ ਨੂੰ ਲਗਭਗ ਡੇਢ਼ ਕਰੋੜ ਰੁਪਏ ਤੋਂ ਜ਼ਿਆਦਾ ਦਾ ਜੀ.ਐਸ.ਟੀ ਅਤੇ ਟੀ.ਡੀ.ਐਸ ਦੇ ਚੁੱਕੇ ਹਨ ਪਰ ਹੁਣ ਉਹਨਾਂ ਦੀ ਸੁਸਾਇਟੀ ਦਾ ਕੰਮ ਬਹੁਤ ਮੰਦਾ ਚੱਲ ਰਿਹਾ ਹੈ ਜਿਸ ਕਰਕੇ ਸੁਸਾਇਟੀ ਅਧੀਨ ਕੰਮ ਕਰਦੇ ਟਰੱਕ ਓਪਰੇਟਰ ਹੁਣ ਮਾਰ ਹੇਠ ਹਨ।
ਇਹਨਾਂ ਨੇ ਕਿਹਾ ਕਿ ਅੱਜ ਸਾਡੇ ਉਕਤ ਟਰੱਕ ਓਪਰੇਟਰਾਂ ਨਾਲ ਜੁੜੇ ਪਰਿਵਾਰ ਆਪਣਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਕਰ ਰਹੇ ਹਨ ਅਤੇ ਉਹ ਪਿਛਲੇ ਕਰੀਬ ਇੱਕ ਮਹੀਨੇ ਤੋਂ ਮੌਜੂਦਾ ਸਰਕਾਰ ਦੇ ਕੈਬਨਿਟ ਮੰਤਰੀ ਹਲਕਾ ਵਿਧਾਇਕ ਹਰਜੋਤ ਸਿੰਘ ਬੈਂਸ ਅਤੇ ਜ਼ਿਲ੍ਹਾਂ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਆਪਣੇ ਕੰਮ ਸਬੰਧੀ ਮੰਗ ਪੱਤਰ ਦੇ ਚੁੱਕੇ ਹਨ ਕੀ ਉਹਨਾਂ ਦੇ ਸੁਸਾਇਟੀ ਅਧੀਨ ਆਉਂਦੇ ਏਰੀਏ ਵਿੱਚ ਲੱਗੇ ਡੰਪਾਂ ਦਾ ਕੰਮ ਉਹਨਾਂ ਦੇ ਟਰੱਕ ਓਪਰੇਟਰਾਂ ਨੂੰ ਦਿੱਤਾ ਜਾਵੇ ਪਰ ਇੱਕ ਮਹੀਨਾ ਬੀਤ ਜਾਣ ਦੇ ਬਾਵਜੂਦ ਵੀ ਹਲੇ ਤੱਕ ਉਨ੍ਹਾਂ ਦੀ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਨਿੱਕਲਿਆ ਜਿਸ ਕਰਕੇ ਮਜਬੂਰਨ ਉਹਨਾਂ ਨੂੰ ਅੱਜ ਇਹ ਇਕੱਠ ਕਰਨਾ ਪਿਆ ਅਤੇ ਅਗਲੇ ਪ੍ਰੋਗਰਾਮ ਦੀ ਰੂਪ ਰੇਖਾ ਤੈਅ ਕਰਨੀ ਪਈ।
ਇਹ ਵੀ ਪੜ੍ਹੋ: Punjab News: ਪੰਜਾਬ ਸਰਕਾਰ ਵੱਲੋਂ ਜਾਅਲੀ ਅਨੁਸੂਚਿਤ ਜਾਤੀ ਸਰਟੀਫਿਕੇਟਾਂ ਦਾ ਪਰਦਾਫਾਸ਼, ਜਾਣੋ ਪੂਰਾ ਮਾਮਲਾ
ਉਨ੍ਹਾਂ ਕਿਹਾ ਕਿ ਜੇ ਇੱਕ ਹਫ਼ਤੇ ਦੇ ਵਿੱਚ ਵਿੱਚ ਉਨ੍ਹਾਂ ਦੀ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਉਹ ਸੁਸਾਇਟੀ ਅਧੀਨ ਆਉਂਦੇ ਏਰੀਏ ਦੇ ਉਕਤ ਡੰਪਾਂ ਦੇ ਅੱਗੇ ਧਰਨਾ ਦੇਣ ਲਈ ਅਤੇ ਤੇ ਚੱਕਾ ਜਾਮ ਕਰਨ ਲਈ ਮਜ਼ਬੂਰ ਹੋਣਗੇ ਜਿਸ ਦੀ ਸਮੁੱਚੀ ਜ਼ਿੰਮੇਵਾਰੀ ਜਿਲ੍ਹਾ ਪ੍ਰਸ਼ਾਸ਼ਨ ਅਤੇ ਸੂਬਾ ਸਰਕਾਰ ਦੀ ਹੋਵੇਗੀ।