Kisan Andolan: ਅੱਜ 8 ਮਾਰਚ ਨੂੰ ਕਿਸਾਨ ਅੰਦੋਲਨ-2 ਦਾ 25ਵਾਂ ਦਿਨ ਹੈ। ਹਰਿਆਣਾ-ਪੰਜਾਬ ਦੇ ਹਜ਼ਾਰਾਂ ਕਿਸਾਨ ਸ਼ੰਭੂ ਅਤੇ ਖਨੌਰੀ ਸਰਹੱਦ 'ਤੇ ਖੜ੍ਹੇ ਹਨ। ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ-ਮਜ਼ਦੂਰ ਮੋਰਚਾ ਦੇ ਸੱਦੇ 'ਤੇ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਪੱਛਮੀ ਬੰਗਾਲ ਸਮੇਤ ਹੋਰ ਰਾਜਾਂ ਦੀਆਂ ਕਿਸਾਨ ਜਥੇਬੰਦੀਆਂ ਦਿੱਲੀ ਵੱਲ ਮਾਰਚ ਕਰ ਰਹੀਆਂ ਹਨ। ਇਸ ਦੇ ਨਾਲ ਹੀ ਅੱਜ ਕਿਸਾਨ ਸ਼ੰਭੂ ਅਤੇ ਖਨੌਰੀ ਸਰਹੱਦ 'ਤੇ ਮਹਿਲਾ ਕੌਮਾਂਤਰੀ ਦਿਵਸ ਮਨਾਉਣਗੇ। ਇਸ ਲਈ ਹਜ਼ਾਰਾਂ ਦੀ ਤਦਾਦ ਦੇ ਵਿੱਚ ਔਰਤਾਂ ਸ਼ਾਮਿਲ ਹੋਣਗੀਆਂ।


COMMERCIAL BREAK
SCROLL TO CONTINUE READING

ਇਸ ਬਾਰੇ ਜਾਣਕਾਰੀ ਬੀਤੇ ਦਿਨੀ ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਦਿੱਤੀ ਸੀ ਅਤੇ ਇਹਨਾਂ ਨੇ ਕਿਹਾ ਕਿ ਭਲਕੇ ਕਿਸਾਨ ਸ਼ੰਭੂ ਅਤੇ ਖਨੌਰੀ ਸਰਹੱਦ 'ਤੇ ਮਹਿਲਾ ਕੌਮਾਂਤਰੀ ਦਿਵਸ ਮਨਾਉਣਗੇ। ਦੂਜੇ ਪਾਸੇ ਕਿਹਾ ਕਿ ਸਾਨੂੰ ਐਸਟੀਮੇਟ ਸੀ ਕਿ ਸਾਡੇ ਕਿਸਾਨਾਂ ਨੂੰ ਬਿਨਾਂ ਟਰੈਕਟਰ ਟਰਾਲੀਆਂ ਦੇ ਵੀ ਜੰਤਰ ਮੰਤਰ ਤੱਕ ਨਹੀਂ ਪਹੁੰਚਣ ਦਿੱਤਾ ਜਾਵੇਗਾ।  ਹਜ਼ਾਰਾਂ ਕਿਸਾਨਾਂ ਨੂੰ ਵੱਖ- ਵੱਖ ਸੂਬਿਆਂ ਦੀ ਪੁਲਿਸ ਵੱਲੋਂ ਡਿਟੇਨ ਕੀਤਾ ਗਿਆ ਪਰ ਇਸ ਤੋਂ ਬਾਅਦ ਅੱਠ ਤਰੀਕ ਨੂੰ ਅਸੀਂ ਸ਼ੰਭੂ ਤੋਂ ਤੇ ਖਨੋਰੀ ਬਾਰਡਰ ਉੱਤੇ ਮਹਿਲਾ ਕੌਮਾਂਤਰੀ ਦਿਵਸ ਮਨਾਉਣ ਜਾ ਰਹੇ ਹਨ। 


ਇਹ ਵੀ ਪੜ੍ਹੋ: Sarvan Singh Pandher: ਸਰਵਨ ਸਿੰਘ ਪੰਧੇਰ ਦਾ ਵੱਡਾ ਬਿਆਨ- 10 ਨੂੰ ਰੋਕਾਂਗੇ ਰੇਲ, ਭਲਕੇ ਮਨਾਵਾਂਗੇ ਮਹਿਲਾ ਕੌਮਾਂਤਰੀ ਦਿਵਸ