Amritsar Raid News: ਅੰਮ੍ਰਿਤਸਰ ਡਿਸਲਰੀ ਫੈਕਟਰੀ 'ਚੋਂ ਨਾਜਾਇਜ਼ ਸ਼ਰਾਬ ਦੀ ਵੱਡੀ ਖੇਪ ਬਰਾਮਦ ਹੋਈ ਹੈ। ਪੰਜਾਬ ਦੇ ਐਕਸਾਈਜ਼ ਕਮਿਸ਼ਨਰ ਵਰੁਣ ਧਵਨ ਗੁੰਜਨ ਦੀ ਅੰਮ੍ਰਿਤਸਰ 'ਚ ਵੱਡੀ ਛਾਪੇਮਾਰੀ ਕੀਤੀ ਗਈ ਹੈ। ਮਿਲੀ ਜਾਣਕਾਰੀ ਦੇ ਮੁਤਾਬਿਕ ਨਜਾਇਜ਼ ਅਤੇ ਨਕਲੀ ਸ਼ਰਾਬ 'ਤੇ ਛਾਪੇਮਾਰੀ ਕੀਤੀ ਗਈ ਹੈ। ਅੰਮ੍ਰਿਤਸਰ ਦੇ ਖਾਸਾ ਇਲਾਕੇ ਵਿੱਚ ਡੀਜ਼ਲਰੀ ਫੈਕਟਰੀ ਵਿੱਚ ਛਾਪਾ ਮਾਰਿਆ ਹੈ।


COMMERCIAL BREAK
SCROLL TO CONTINUE READING

ਫੈਕਟਰੀ ਵਿੱਚੋਂ ਬਲੈਕ ਡਾਗ ਸ਼ਰਾਬ ਦੀਆਂ ਨਜਾਇਜ਼ ਅਤੇ ਨਕਲੀ ਪੇਟੀਆਂ ਬਰਾਮਦ ਹੋਈਆ ਹਨ। ਵਿਆਹਾਂ ਦਾ ਸੀਜ਼ਨ ਆਉਣ ਕਾਰਨ ਨਕਲੀ ਸ਼ਰਾਬ ਮਹਿੰਗੀਆਂ ਬੋਤਲਾਂ ਵਿੱਚ ਵੇਚੀ ਜਾ ਰਹੀ ਹੈ। ਪੰਜਾਬ ਦੇ ਆਬਕਾਰੀ ਕਮਿਸ਼ਨਰ ਨੇ ਖੁਦ ਛਾਪਾ ਮਾਰਿਆ।


ਇਹ ਵੀ ਪੜ੍ਹੋ: Fazilka News: ਫਿਰ ਸਾਹਮਣੇ ਆਈ ਸਨੈਚਿੰਗ ਦੀ ਘਟਨਾ! ਔਰਤ ਨੇ ਚੋਰਾਂ ਨੂੰ ਚੱਪਲਾਂ ਨਾਲ ਕੁੱਟਿਆ

ਪੁਲਿਸ ਅਨੁਸਾਰ ਸ਼ਰਾਬ ਦੀਆਂ 11 ਪੇਟੀਆਂ ਬਰਾਮਦ ਹੋਈਆਂ ਹਨ ਪਰ ਸੂਤਰਾਂ ਅਨੁਸਾਰ ਫੈਕਟਰੀ ਵਿੱਚੋਂ ਨਾਜਾਇਜ਼ ਸ਼ਰਾਬ ਦਾ ਵੱਡਾ ਜਖੀਰਾ ਬਰਾਮਦ ਹੋਇਆ ਹੈ। ਨਕਲੀ ਸ਼ਰਾਬ ਦੇ ਨਾਲ ਮਹਿੰਗੀ ਬਲੈਕ ਡਾਗ ਸ਼ਰਾਬ ਭਰ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਸੀ।


ਗੌਰਤਲਬ ਹੈ ਕਿ ਬੀਤੇ ਦਿਨੀ ਅੰਮ੍ਰਿਤਸਰ 'ਚੋਂ ਦੇਰ ਰਾਤ ਪੁਲਿਸ ਨੇ ਸ਼ੁੱਕਰਵਾਰ ਤੜਕੇ 4 ਵਜੇ ਭਾਰਤ-ਪਾਕਿ ਸਰਹੱਦ ਨਾਲ ਲੱਗਦੇ ਅਜਨਾਲਾ ਕਸਬੇ ਦੇ ਪਿੰਡ ਲੱਖੂਵਾਲ 'ਚ ਛਾਪਾ ਮਾਰ ਕੇ ਨਾਜਾਇਜ਼ ਸ਼ਰਾਬ ਬਣਾਉਣ ਵਾਲੀ ਫੈਕਟਰੀ ਫੜੀ ਸੀ। ਪੁਲਿਸ ਨੇ ਦੋ ਔਰਤਾਂ ਸਮੇਤ ਕੁੱਲ 11 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ।


ਪੁਲਿਸ ਨੂੰ ਚਕਮਾ ਦੇ ਕੇ ਚਾਰ ਮੁਲਜ਼ਮ ਫਰਾਰ ਹੋ ਗਏ। ਐਸਐਸਪੀ ਧਰੁਵ ਦਹੀਆ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਪਿੰਡ ਲੱਖੂਵਾਲ ਵਿੱਚ ਕੁਝ ਵਿਅਕਤੀ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰ ਰਹੇ ਹਨ। ਇਸ ਆਧਾਰ ’ਤੇ ਅਜਨਾਲਾ ਅਤੇ ਰਮਦਾਸ ਥਾਣਿਆਂ ਤੋਂ ਪੁਲੀਸ ਫੋਰਸ ਬੁਲਾ ਕੇ ਪਿੰਡ ਵਿੱਚ ਛਾਪੇਮਾਰੀ ਕੀਤੀ ਗਈ।


(ਪਰਮਬੀਰ ਸਿੰਘ ਔਲਖ ੀ ਰਿਪੋਰਟ)


 


ਇਹ ਵੀ ਪੜ੍ਹੋ: Ludhiana News: ਲੁਧਿਆਣਾ ਵਿੱਚ ਫਾਇਰ ਬ੍ਰਿਗੇਡ ਦੀ ਲਾਪਰਵਾਹੀ ਦਾ RTI ਵਿੱਚ ਹੋਇਆ ਵੱਡਾ ਖੁਲਾਸਾ