Punjab News: ਮੋਗਾ ਵਿੱਚ ਨੌਜਵਾਨ ਦੀ ਮਨੀਲਾ ਵਿਖੇ ਗੋਲੀ ਮਾਰ ਕੇ ਹੱਤਿਆ; ਪਿੰਡ `ਚ ਸੋਗ ਦੀ ਲਹਿਰ
Punjab News: ਮੌਤ ਦੀ ਖਬਰ ਸੁਣਦਿਆਂ ਹੀ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ।
Punjab News: ਪੰਜਾਬ ਵਿੱਚ ਕਤਲ ਅਪਰਾਧ ਅਤੇ ਚੋਰੀ ਨਾਲ ਜੁੜੀਆਂ ਘਟਨਾਵਾਂ ਵੱਧ ਰਹੀਆਂ ਹਨ। ਅੱਜ ਤਾਜਾਂ ਮਾਮਲਾ ਮੋਗਾ ਤੋਂ ਸਾਹਮਣੇ ਆਇਆ ਜਿੱਥੇ 31 ਸਾਲਾ ਵਿਅਕਤੀ ਦੀ ਮਨੀਲਾ ਵਿਖੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਇਸ ਦੌਰਾਨ ਪਿੰਡ 'ਚ ਸੋਗ ਦੀ ਲਹਿਰ ਹੈ। ਦੱਸ ਦਈਏ ਕਿ 31 ਸਾਲਾ ਵਿਅਕਤੀ ਦੀ ਪਛਾਣ ਮਨਜੋਤ ਸਿੰਘ ਵਜੋ ਹੋਈ ਹੈ।
ਮਿਲੀ ਜਾਣਕਾਰੀ ਦੇ ਮੁਤਾਬਿਕ ਮਨਜੋਤ ਸਿੰਘ 5 ਸਾਲ ਪਹਿਲਾਂ ਰੁਜਗਾਰ ਲਈ ਮਨੀਲਾ ਵਿਖੇ ਗਿਆ ਸੀ। ਮ੍ਰਿਤਕ ਮਨਜੋਤ ਸਿੰਘ ਦੀ ਮ੍ਰਿਤਿਕ ਦੇਹ ਭਾਰਤ ਲਿਆਉਣ ਲਈ ਉੱਥੇ ਸਥਿਤ ਪੰਜਾਬੀਆਂ ਵੱਲੋਂ ਯਤਨ ਕੀਤੇ ਜਾ ਰਹੇ ਹਨ। ਮੌਤ ਦੀ ਖਬਰ ਸੁਣਦਿਆਂ ਹੀ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ।
ਇਹ ਵੀ ਪੜ੍ਹੋ: Punjab Weather Today: ਪੰਜਾਬ 'ਚ ਹੜ੍ਹ ਵਰਗੇ ਬਣੇ ਹਾਲਾਤ! ਪ੍ਰਸ਼ਾਸਨ ਹਾਈ ਅਲਰਟ 'ਤੇ, ਸਕੂਲ ਬੰਦ ਕਰਨ ਦੇ ਹੁਕਮ
ਇਹ ਵਿਅਕਤੀ ਮੋਗਾ ਦੀ ਸਬ ਡਵੀਜ਼ਨ ਨਿਹਾਲ ਸਿੰਘ ਵਾਲਾ ਦੇ ਪਿੰਡ ਮਾਛੀਕੇ ਦਾ ਰਹਿਣ ਵਾਲਾ ਹੈ। ਕਿਹਾ ਜਾ ਰਿਹਾ ਹੈ ਕਿ ਹਮਲਾਵਰ ਸਭ ਤੋਂ ਪਹਿਲਾਂ ਮਨਜੋਤ ਸਿੰਘ ਦੀ ਰਹਾਇਸ਼ ਵਿੱਚ ਨੇ ਦਾਖਲ ਹੋ ਕਿ ਉਸ ਦਾ ਅੰਨੇਵਾਹ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ।
ਇਹ ਵੀ ਪੜ੍ਹੋ: Chandigarh Closed Road List: ਚੰਡੀਗੜ੍ਹ 'ਚ ਪਾਣੀ ਭਰਨ ਕਾਰਨ ਕਈ ਰੋਡ ਬੰਦ; ਸਫ਼ਰ ਕਰਨ ਤੋਂ ਪਹਿਲਾਂ ਵੇਖੋ ਬੰਦ ਸੜਕਾਂ ਦੀ ਸੂਚੀ