Punjab Latest News: ਭਾਰਤ ਦੇ ਪ੍ਰਸਿੱਧ ਉਦਯੋਗਪਤੀ ਆਨੰਦ ਮਹਿੰਦਰਾ (Anand Mahindra) ਅਕਸਰ ਆਪਣੇ ਟਵਿੱਟਰ 'ਤੇ ਲੋਕਾਂ ਨੂੰ ਪ੍ਰੇਰਣਾਦਾਇਕ ਸੰਦੇਸ਼ ਦਿੰਦੇ ਰਹਿੰਦੇ ਹਨ। ਸਮੇਂ-ਸਮੇਂ 'ਤੇ ਉਹ ਸੋਸ਼ਲ ਮੀਡੀਆ 'ਤੇ ਉਹ ਪ੍ਰੇਰਣਾਦਾਇਕ ਵੀਡੀਓ ਅਤੇ ਤਸਵੀਰਾਂ ਸਾਂਝੀ ਕਰਦੇ ਰਹਿੰਦੇ ਹਨ ਤਾਂ ਜੋ ਲੋਕ ਇਨ੍ਹਾਂ ਪੋਸਟਾਂ ਤੋਂ ਪ੍ਰੇਰਨਾ ਲੈ ਸਕਣ।


COMMERCIAL BREAK
SCROLL TO CONTINUE READING

ਇਸ ਦੌਰਾਨ ਹਾਲ ਹੀ ਵਿੱਚ ਆਨੰਦ ਮਹਿੰਦਰਾ (Anand Mahindra) ਵੱਲੋਂ ਟਵਿੱਟਰ 'ਤੇ ਇੱਕ ਪੋਸਟ ਸ਼ੇਅਰ ਕੀਤੀ ਗਈ ਜੋ ਕਿ ਚਰਚਾ ਦਾ ਵਿਸ਼ਾ ਬਣੀ ਹੈ। ਮਹਿੰਦਰਾ ਗਰੁੱਪ ਦੇ ਚੇਅਰਮੈਨ (Mahindra Group Chairman) ਆਨੰਦ ਮਹਿੰਦਰਾ ਨੇ ਪੰਜਾਬ ਦੀ ਪਰਮਜੀਤ ਕੌਰ ਦੀ ਤਸਵੀਰ ਸਾਂਝੀ ਕੀਤੀ।  


ਦੱਸ ਦਈਏ ਕਿ ਪਰਮਜੀਤ ਕੌਰ ਆਪਣੇ ਪਤੀ ਦੀ ਮੌਤ ਤੋਂ ਬਾਅਦ ਈ-ਰਿਕਸ਼ਾ ਚਲਾ ਰਹੀ ਹੈ ਤਾਂ ਜੋ ਉਹ ਆਪਣੇ ਪਰਿਵਾਰ ਨੂੰ ਪਾਲ ਸਕੇ। ਪਰਮਜੀਤ ਪੰਜਾਬ ਵਿੱਚ ਮਹਿੰਦਰਾ ਇਲੈਕਟ੍ਰਿਕ ਆਟੋ ਖਰੀਦਣ ਵਾਲੀ ਪਹਿਲੀ ਮਹਿਲਾ ਹੈ।


ਆਨੰਦ ਮਹਿੰਦਰਾ ਨੇ ਇਸ ਬਾਰੇ ਟਵੀਟ ਕਰਦਿਆਂ ਲਿਖਿਆ ਕਿ, "ਆਪਣੇ ਪਤੀ ਨੂੰ ਗੁਆਉਣ ਤੋਂ ਬਾਅਦ, ਉਹ ਇੱਕਲੀ ਰੋਟੀ ਕਮਾਉਣ ਵਾਲੀ ਬਣੀ। ਉਸ ਦਾ ਈ ਅਲਫਾ ਮਿੰਨੀ ਉਸ ਦੀਆਂ ਧੀਆਂ ਦੇ ਪਾਲਣ-ਪੋਸ਼ਣ ਵਿੱਚ ਸਹਾਇਤਾ ਕਰਦਾ ਹੈ ਅਤੇ ਇਨ੍ਹਾਂ ਧੀਆਂ ਵਿੱਚੋਂ ਇੱਕ ਧੀ ਹੁਣ ਕਾਲਜ ਵਿੱਚ ਹੈ।"


ਮਹਿੰਦਰਾ ਗਰੁੱਪ ਦੇ ਚੇਅਰਮੈਨ ਨੇ ਕਿਹਾ ਕਿ ਇਹ ਦਿਖਾਉਂਦਾ ਹੈ ਕਿ ਕਿਵੇਂ ਇੱਕ ਔਰਤ ਔਖੇ ਹਾਲਾਤਾਂ ਵਿੱਚ ਵੀ ਹਾਰ ਨਹੀਂ ਮੰਨਦੀ ਅਤੇ ਉਸ ਦਾ ਸਾਹਮਣਾ ਕਰਦੀ ਹੈ। ਇਹ ਪ੍ਰੇਰਣਾਦਾਇਕ ਪੋਸਟ ਦੇਖ ਕੇ ਕਈ ਲੋਕਾਂ ਨੇ ਆਨੰਦ ਮਹਿੰਦਰ ਦੇ ਕਮੈਂਟ ਸੈਕਸ਼ਨ ਵਿੱਚ ਪ੍ਰਤੀਕ੍ਰਿਆ ਦਿੱਤੀ।  


ਹਰ ਪੜ੍ਹੋ: ਮਾਨਸਾ ਅਦਾਲਤ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਗੀਤ 'ਜਾਂਦੀ ਵਾਰ' 'ਤੇ ਲਗਾਈ ਰੋਕ


ਇੱਕ ਯੂਜ਼ਰ ਨੇ ਲਿਖਿਆ ਕਿ "ਟੈਗਲਾਈਨ ਪਸੰਦ ਆਈ। ਸਰ ਕੀ ਮਹਿੰਦਰਾ ਗਰੁੱਪ ਸਿੱਖਿਆ ਅਤੇ ਹੁਨਰ ਵਿਕਾਸ ਰਾਹੀਂ ਥਰਡ ਜੈਂਡਰ ਦੇ ਜੀਵਨ ਨੂੰ ਉੱਚਾ ਚੁੱਕਣ ਲਈ ਵੀ ਕੰਮ ਕਰ ਸਕਦਾ ਹੈ? ਤੁਹਾਡੇ ਵਰਗੇ ਆਗੂ ਵੱਲੋਂ ਇਹ ਬਹੁਤ ਵਧੀਆ ਉਪਰਾਲਾ ਹੋਵੇਗਾ।"


ਹਰ ਪੜ੍ਹੋ: Tarn Taran RPG Attack News: ਜਿੱਥੇ RPG ਹਮਲਾ ਹੋਇਆ ਉੱਥੇ ਪਹਿਲਾਂ ਹੀ ਲਿਖਿਆ ਸੀ ਕਿ ਹਮਲਾ ਹੋ ਸਕਦਾ ਹੈ


(For more latest news from Punjab, stay tuned to Zee PHH)