Punjab News: ਕੈਨੇਡਾ ਵਿੱਚ 24 ਸਾਲਾ ਪੁੱਤ ਦੀ ਮੌਤ ਹੋਣ ਦਾ ਦੁੱਖ ਨਾ ਸਹਾਰਦੀ ਹੋਈ ਉਸਦੀ 52 ਸਾਲਾ ਮਾਤਾ ਦੀ ਵੀ ਮੌਤ ਹੋ ਗਈ ਹੈ। ਸੂਤਰਾਂ ਮੁਤਾਬਕ ਮਿਲੀ ਜਾਣਕਾਰੀ ਅਨੁਸਾਰ ਗੁਰਵਿੰਦਰ ਨਾਥ ਜਿਸਦੀ ਕੈਨੇਡਾ ਵਿੱਚ ਮੌਤ ਹੋਣ ਤੋਂ ਬਾਅਦ ਮਾਂ ਡੂੰਘੇ ਸਦਮੇ ਵਿੱਚ ਚਲੀ ਗਈ ਸੀ। 


COMMERCIAL BREAK
SCROLL TO CONTINUE READING

ਉਸਦੇ ਪੁੱਤਰ ਦੀ ਕੈਨੇਡਾ ਵਿਚ ਐਮਰਸਨ ਲੇਨ ਨੇੜੇ ਬਿਟੈਨੀਆ ਰੋਡ ਮਿਸੀਸਾਗਾ ਵਿਚ ਹੱਤਿਆ ਕਰ ਦਿੱਤੀ ਗਈ ਸੀ। ਲੜਕਾ ਪੀਜ਼ਾ ਡਲੀਵਰ ਕਰਨ ਜਾ ਰਿਹਾ ਸੀ ਜਦੋਂ ਉਸ ’ਤੇ ਹਮਲਾ ਕੀਤਾ ਗਿਆ ਤੇ ਹਮਲਾਵਰ ਉਸਦੀ ਕਾਰ ਲੈ ਕੇ ਵੀ ਫਰਾਰ ਹੋ ਗਏ। 


ਇਹ ਵੀ ਪੜ੍ਹੋ: Chandigarh Weather Update: ਚੰਡੀਗੜ੍ਹ 'ਚ ਮੀਂਹ ਦਾ ਔਰੇਂਜ ਅਲਰਟ, ਪੰਚਕੂਲਾ 'ਚ ਛਾਏ ਰਹਿਣਗੇ ਬੱਦਲ

ਰਾਹਗੀਰਾਂ ਨੇ ਉਸਨੂੰ ਹਸਪਤਾਲ ਪਹੁੰਚਾਇਆ ਜਿਥੇ 24 ਜੁਲਾਈ ਨੂੰ ਉਸਦੀ ਮੌਤ ਹੋ ਗਈ। ਇਹ ਲੜਕਾ 2021 ਵਿਚ ਕੈਨੇਡਾ ਆਇਆ ਸੀ ਅਤੇ ਹੁਣ ਪੁੱਤ ਦੀ ਖ਼ਬਰ ਸੁਣਦਿਆਂ ਮਾਂ ਨੂੰ ਹਾਰਟ ਅਟੈਕ ਹੋ ਗਿਆ ਸੀ ਜਿਸਨੂੰ ਇਲਾਜ ਲਈ ਲੁਧਿਆਣਾ ਦੇ ਡੀ ਐਸ ਐਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ ਜਿੱਥੇ ਦੇਰ ਰਾਤ ਮਾਤਾ ਨਰਿੰਦਰ ਕੌਰ ਦੀ ਵੀ ਮੌਤ ਹੋ ਗਈ ਹੈ। ਮਾਂ -ਪੁੱਤ ਦੇ ਮੌਤ ਦੀ ਖ਼ਬਰ ਸੁਣਦਿਆਂ ਸਾਰੇ ਹੀ ਹਲਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।


ਇਹ ਵੀ ਪੜ੍ਹੋ: Punjab News: ਸਰਕਾਰੀ ਸਕੂਲਾਂ ਦੇ 18 ਵਿਦਿਆਰਥੀ ਸਾਹਮਣੇ ਤੋਂ ਦੇਖਣਗੇ ਰਾਕੇਟ ਲਾਂਚਿੰਗ, ਚੰਡੀਗੜ੍ਹ ਤੋਂ ਹੋਏ ਰਵਾਨਾ