Punjab News: ਬਠਿੰਡਾ `ਚ ਗਲਤ ਅਨਸਰਾਂ ਵੱਲੋਂ ਵੱਡੇ ਧਮਾਕੇ ਕਰਨ ਦੀ ਸਾਜ਼ਿਸ਼; ਚਿੱਠੀਆਂ ਮਿਲਣ ਤੋਂ ਬਾਅਦ ਪੁਲਿਸ ਹੈਰਾਨ
Punjab Latest News Today: ਪੱਤਰ ਵਿੱਚ ਲਿਖਿਆ ਗਿਆ ਹੈ ਕਿ 7 ਜੂਨ ਨੂੰ ਬਠਿੰਡਾ ਵਿੱਚ ਲੜੀਵਾਰ ਧਮਾਕੇ ਕੀਤੇ ਜਾਣਗੇ।
Punjab Latest News Today: ਅੰਮ੍ਰਿਤਸਰ ਤੋਂ ਬਾਅਦ ਹੁਣ ਬਠਿੰਡਾ ਵਿੱਚ ਵੀ ਗਲਤ ਅਨਸਰਾਂ ਵੱਲੋਂ ਵੱਡੇ ਧਮਾਕੇ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਬਠਿੰਡਾ 'ਚ ਬੰਬ ਧਮਾਕਿਆਂ ਦੀ ਧਮਕੀ ਵਾਲੇ ਪੱਤਰ ਕਿਸੇ ਵਿਅਕਤੀ ਵੱਲੋਂ ਸਿਆਸੀ ਆਗੂਆਂ, ਅਫਸਰਾਂ ਤੇ ਕਾਰੋਬਾਰੀਆਂ ਨੂੰ ਭੇਜੇ ਗਏ ਹਨ। ਏਐਸਪੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰ ਲਈ ਗਈ ਹੈ, ਬਠਿੰਡਾ ਪੁਲਿਸ ਜਾਂਚ ਵਿੱਚ ਲੱਗੀ ਹੋਈ ਹੈ, ਜਲਦੀ ਹੀ ਇਹ ਵਿਅਕਤੀ ਪੁਲਿਸ ਦੀ ਗ੍ਰਿਫ਼ਤ ਵਿੱਚ ਹੋਵੇਗਾ।
ਇਹ ਧਮਕੀ ਭਰੇ ਪੱਤਰ ਪੋਸਟਮੈਨ ਰਾਹੀਂ ਪ੍ਰਾਪਤ ਹੋਏ ਹਨ, ਹੁਣ ਤੱਕ ਪੁਲਿਸ ਨੂੰ 6 ਚਿੱਠੀਆਂ ਮਿਲ ਚੁੱਕੀਆਂ ਹਨ, ਜਿਨ੍ਹਾਂ ਵਿੱਚੋਂ ਇੱਕ ਅਸਲੀ ਅਤੇ ਬਾਕੀ ਫੋਟੋ ਕਾਪੀਆਂ ਹਨ। ਐਸਐਸਪੀ ਨੇ ਕਿਹਾ ਕਿ ਜਿਨ੍ਹਾਂ ਥਾਵਾਂ ਦੇ ਨਾਂ ਪੱਤਰਾਂ ਵਿੱਚ ਦਰਜ ਹਨ, ਉਨ੍ਹਾਂ ਥਾਵਾਂ ’ਤੇ ਪੁਲਿਸ ਵੱਲੋਂ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਤਾਂ ਜੋ ਕਿਸੇ ਵੱਡੀ ਘਟਨਾ ਤੋਂ ਬਾਅਦ ਪੁਲਿਸ ਨੂੰ ਸ਼ਰਮ ਮਹਿਸੂਸ ਨਾ ਹੋਵੇ।
ਇਹ ਵੀ ਪੜ੍ਹੋ: Shehnaaz Gill latest Look: ਸ਼ਹਿਨਾਜ਼ ਨੇ ਬੀਚ ਕਿਨਾਰੇ ਦਿੱਤੇ ਕਿਲਰ ਪੋਜ਼, ਪੋਜ਼ ਦੇਖ ਕੇ ਪ੍ਰਸ਼ੰਸਕ ਨੇ ਕੀਤੀ 'ਵਾਹ ਵਾਹ'!
ਪੁਲਿਸ ਵੱਲੋਂ ਬਠਿੰਡਾ ਵਾਸੀਆਂ ਨੂੰ ਅਪੀਲ, ਡਰਨ ਦੀ ਕੋਈ ਲੋੜ ਨਹੀਂ, ਜੇਕਰ ਕਿਸੇ ਕਿਸਮ ਦੀ ਸੂਚਨਾ ਮਿਲਦੀ ਹੈ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ। ਇਹ ਚਿੱਠੀਆਂ ਕਿੱਥੋਂ ਅਤੇ ਕਿਸ ਨੇ ਭੇਜੀਆਂ ਹਨ, ਪੁਲਿਸ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
(ਬਠਿੰਡਾ ਤੋਂ ਕੁਲਬੀਰ ਬੀਰਾ ਦੀ ਰਿਪੋਰਟ)