Punjab Road Accident News: ਹੁਸ਼ਿਆਰਪੁਰ ਦੇ ਟਾਂਡਾ 'ਚ ਤੇਜ਼ ਰਫਤਾਰ ਕਾਰ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਦੂਜੀ ਲੇਨ 'ਚ ਜਾ ਕੇ ਇਕ ਹੋਰ ਕਾਰ ਅਤੇ ਬਾਈਕ ਨਾਲ ਟਕਰਾ ਗਈ। ਇਸ ਹਾਦਸੇ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ 8 ਲੋਕ ਜ਼ਖਮੀ ਹੋ ਗਏ। ਇਹ ਹਾਦਸਾ ਪਠਾਨਕੋਟ ਹਾਈਵੇ 'ਤੇ ਦਾਰਾਪੁਰ ਬਾਈਪਾਸ ਨੇੜੇ ਵਾਪਰਿਆ। ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।


COMMERCIAL BREAK
SCROLL TO CONTINUE READING

ਪ੍ਰਾਪਤ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਪੁਲੀਸ ਦੇ ਇੰਸਪੈਕਟਰ ਰਵਿੰਦਰ ਸਿੰਘ ਪੁੱਤਰ ਦਿਲਾਵਰ ਸਿੰਘ ਸੰਗਮ ਵਿਹਾਰ ਮੇਰਠ ਆਪਣੇ ਪਰਿਵਾਰ ਸਮੇਤ ਟਾਟਾ ਗੱਡੀ ਨੰਬਰ ਯੂਪੀ-15ਡੀਐਕਸ-9538 ਵਿੱਚ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾ ਰਹੇ ਸਨ।


ਦੱਸ ਦੇਈਏ ਕਿ ਗੱਡੀਆਂ ਦੀ ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਗੱਡੀਆਂ ਦੇ ਬੁਰੀ ਤਰ੍ਹਾਂ ਨਾਲ ਪਰਖੱਚੇ ਉਡ ਗਏ। ਜਾਣਕਾਰੀ ਮੁਤਾਬਿਕ ਇਕ ਯੂਪੀ ਨੰਬਰੀ ਗੱਡੀ 'ਚ ਵਿਅਕਤੀ ਸਵਾਰ ਸੀ ਜੋ ਕਿ ਮਾਤਾ ਵੈਸ਼ਨੋ ਦੇਵੀ ਜੀ ਦੇ ਦਰਬਾਰ ਨੂੰ ਜਾ ਰਹੇ ਸੀ ਤੇ ਇਸ ਦੌਰਾਨ ਦਾਰਾਪੁਰ ਬਾਈਪਾਸ ਨਜ਼ਦੀਕ ਉਨ੍ਹਾਂ ਦੀ ਗੱਡੀ ਬੇਕਾਬੂ ਹੋ ਕੇ ਡਿਵਾਈਡਰ ਤੋੜਦੀ ਹੋਈ ਦੂਜੇ ਪਾਸਿਓਂ ਆ ਰਹੀ ਗੱਡੀ ਅਤੇ ਮੋਟਰਸਾਈਕਲ ਨਾਲ ਜਾ ਟਕਰਾਈ ਜਿਸ ਕਾਰਨ ਇਸ ਹਾਦਸੇ ਚ 1 ਵਿਅਕਤੀ ਦੀ ਮੌਤ ਹੋ ਗਈ। 


ਇਹ ਵੀ ਪੜ੍ਹੋ: Punjab Weather Update: ਪੰਜਾਬ-ਹਰਿਆਣਾ 'ਚ ਵੀ ਗਰਜ ਰਹੇ ਹਨ ਬੱਦਲ;  ਜਾਣੋ ਅਗਲੇ 5 ਦਿਨਾਂ ਦਾ ਮੌਸਮ ਦਾ ਹਾਲ

ਮ੍ਰਿਤਕ ਵਿਅਕਤੀ ਦੀ ਪਹਿਚਾਣ ਸਤਨਾਮ ਸਿੰਘ ਵਾਸੀ ਪੁਰਹੀਰਾਂ ਵਜੋਂ ਹੋਈ ਹੈ ਤੇ ਇਸ ਹਾਦਸੇ ਵਿੱਚ ਰਵਿੰਦਰ ਸਿੰਘ, ਵਿਵੇਕ ਪਵਿੱਤਰਾ, ਵੰਦਨਾ ਅਤੇ ਆਂਚਲ ਗੰਭੀਰ ਜ਼ਖਮੀ ਹੋ ਗਏ ਹਨ। ਇਹ ਸਾਰੇ ਵਿਅਕਤੀ ਯੂਪੀ ਦੇ ਰਹਿਣ ਵਾਲੇ ਹਨ ਤੇ ਇਸ ਤੋਂ ਇਲਾਵਾ ਦੂਜੀ ਗੱਡੀ ਵਿੱਚ ਸਵਾਰ ਨੌਜਵਾਨ ਸੰਦੀਪ ਸਿੰਘ ਵਾਸੀ ਸਤੌਰ ਅਤੇ ਚੇਤਨ ਵਾਸੀ ਊਨਾ ਤੇ ਮੋਟਰਸਾਈਕਲ ਸਵਾਰ ਵਿਅਕਤੀ ਸਵਾਰਦੀਨ ਗੰਭੀਰ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਟਾਂਡਾ ਦੇ ਸਰਕਾਰੀ ਹਸਪਤਾਲ ਚ ਭਰਤੀ ਕਰਵਾਇਆ ਗਿਆ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਪਾਰਟੀ ਵੀ ਮੌਕੇ ਤੇ ਪਹੁੰਚ ਗਈ ਜਿਨ੍ਹਾਂ ਵੱਲੋਂ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।