Liquor shops Closed: ਸ਼ਰਾਬ ਪੀਣ ਵਾਲਿਆਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ ਦਰਅਸਲ ਕਿਹਾ ਜਾ ਰਿਹਾ ਹੈ ਕਿ ਪੰਜਾਬ ਵਿੱਚ ਦੋ ਦਿਨ ਸ਼ਰਾਬ ਦੇ ਠੇਕੇ ਬੰਦ ਰਹਿਣਗੇ। ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਂਕਿ ਪੰਜਾਬ ਵਿੱਚ ਆਖਰੀ ਪੜਾਅ ਵਿੱਚ 1 ਜੂਨ ਨੂੰ ਚੋਣਾਂ ਹੋਣ ਜਾ ਰਹੀਆਂ ਹਨ। ਇਸ ਕਰਕੇ ਪੰਜਾਬ ਵਿੱਚ 2 ਦਿਨ ਡਰਾਈ ਡੇ ਰਹੇਗਾ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਚੋਣ ਕਮਿਸ਼ਨ ਨੇ ਸਖ਼ਤ ਹੁਕਮ ਜਾਰੀ ਕੀਤਾ ਹੈ। ਆਸਾਨ ਭਾਸ਼ਾ ਵਿੱਚ ਡਰਾਈ ਡੇ  (Dry Day)  ਦਾ ਮਤਲਬ ਹੈ ਸ਼ਰਾਬ ਦੀਆਂ ਦੁਕਾਨਾਂ ਨੂੰ ਬੰਦ ਰਹੇਗੀ।


COMMERCIAL BREAK
SCROLL TO CONTINUE READING

ਇੰਨੇ ਦਿਨ ਬੰਦ ਰਹਿਣਗੇ ਠੇਕੇ
ਇਸ ਦਿਨ ਸਰਕਾਰੀ ਅਦਾਰਿਆਂ, ਗੈਰ-ਸਰਕਾਰੀ ਅਦਾਰਿਆਂ, ਬੈਂਕਾਂ, ਫੈਕਟਰੀਆਂ ਅਤੇ ਦੁਕਾਨਾਂ ਵਿੱਚ ਛੁੱਟੀ ਰਹੇਗੀ ਤਾਂ ਜੋ ਲੋਕ ਆਪਣੀ ਵੋਟ ਪਾਉਣ ਲਈ ਜਾ ਸਕਣ। ਇਸ ਦੇ ਨਾਲ ਹੀ ਚੋਣ ਕਮਿਸ਼ਨ ਨੇ ਹੁਕਮ ਜਾਰੀ ਕੀਤੇ ਹਨ ਕਿ ਸ਼ਰਾਬ ਦੇ ਠੇਕੇ (Liquor shops Closed)  30 ਮਈ ਸ਼ਾਮ 6 ਵਜੇ ਤੋਂ 1 ਜੂਨ ਸ਼ਾਮ 6 ਵਜੇ ਤੱਕ ਬੰਦ  ਰਹਿਣਗੇ।


ਇਹ ਵੀ ਪੜ੍ਹੋ:  Statue of Liberty in Punjab: ਅਮਰੀਕਾ ਦਾ ਵੀਜ਼ਾ ਅਰਜ਼ੀ ਰੱਦ ਹੋਣ 'ਤੇ ਪੰਜਾਬ ਦੇ ਵਿਅਕਤੀ ਨੇ ਕੀਤਾ ਅਨੋਖਾ ਕੰਮ, ਵੀਡੀਓ ਹੋਈ ਵਾਇਰਲ

4 ਜੂਨ ਨੂੰ ਵੋਟਾਂ ਦੀ ਗਿਣਤੀ ਵਾਲੇ ਦਿਨ ਪੂਰਾ ਦਿਨ ਸ਼ਰਾਬ ਦੇ ਠੇਕੇ ਬੰਦ ਰਹਿਣਗੇ। ਇਸ ਕਾਰਨ ਰੈਸਟੋਰੈਂਟਾਂ ਅਤੇ ਪੱਬਾਂ ਨੂੰ ਵੀ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। 


ਇਸ ਵੀ ਸ਼ਰਾਬ ਦੇ ਠੇਕੇ ਬੰਦ (Liquor shops Closed) ਰਹਿਣਗੇ।  ਰੈਸਟੋਰੈਂਟ, ਕਲੱਬ, CSD ਕੰਟੀਨਾਂ, ਦੁਕਾਨਾਂ ਜਾਂ ਜਨਤਕ ਥਾਵਾਂ 'ਤੇ ਨਾ ਤਾਂ ਸ਼ਰਾਬ ਵੇਚੀ ਜਾਵੇਗੀ ਅਤੇ ਨਾ ਹੀ ਸਟਾਕ ਕੀਤੀ ਜਾਵੇਗੀ। ਇਨ੍ਹਾਂ ਹੁਕਮਾਂ ਨੂੰ ਬਿਨਾਂ ਲਾਇਸੈਂਸ ਵਾਲੀਆਂ ਥਾਵਾਂ 'ਤੇ ਸਖ਼ਤੀ ਨਾਲ ਲਾਗੂ ਕੀਤਾ ਜਾਵੇ।


ਇਹ ਵੀ ਪੜ੍ਹੋ: Punjab Weather Update: ਅੱਜ, ਕੱਲ੍ਹ ਪਰਸੋ ਘਰ ਤੋਂ ਇਸ ਸਮੇਂ ਨਾ ਨਿਕਲਣਾ ਬਾਹਰ,  ਹੀਟ ਵੇਵ ਦਾ ਰੈੱਡ ਅਲਰਟ


ਇਸ ਤੋਂ ਇਲਾਵਾ 17 ਜੂਨ 2024 ਨੂੰ ਬਕਰਰੀਦ ਈਦ ਕਾਰਨ ਦਿੱਲੀ 'ਚ ਡਰਾਈ ਡੇਅ (Dry Day)  ਰਹੇਗਾ। ਯਾਨੀ ਇਸ ਦਿਨ ਸ਼ਰਾਬ ਦੀਆਂ ਦੁਕਾਨਾਂ ਵੀ ਬੰਦ ਰਹਿਣਗੀਆਂ। ਅਜਿਹੇ 'ਚ ਤੁਸੀਂ ਇਸ ਦਿਨ ਨਾ ਤਾਂ ਸ਼ਰਾਬ ਖਰੀਦ ਸਕੋਗੇ ਅਤੇ ਨਾ ਹੀ (Liquor shops Closed)  ਵੇਚ ਸਕੋਗੇ।