Ludhiana Firing Case/ ਤਰਸੇਮ ਭਾਰਦਵਾਜ: ਪੰਜਾਬ ਦੇ ਲੁਧਿਆਣਾ ਦੇ ਮੁੱਲਾਂਪੁਰ ਕਸਬੇ ਦੇ ਪ੍ਰੇਮ ਨਗਰ ਇਲਾਕੇ ਵਿੱਚ ਬੀਤੀ ਰਾਤ ਕਰਿਆਨੇ ਦੀ ਦੁਕਾਨ ਚਲਾਉਣ ਵਾਲੀ ਇੱਕ ਔਰਤ ਅਤੇ ਉਸਦੇ ਪਤੀ ਨੂੰ ਉਨ੍ਹਾਂ ਦੇ ਘਰ ਦੇ ਬਾਹਰ ਗੋਲੀ ਮਾਰ ਦਿੱਤੀ ਗਈ। ਗੋਲੀ ਮਾਰਨ ਵਾਲਾ ਮੁਲਜ਼ਮ ਪਿੰਡ ਹਿੱਸੋਵਾਲ ਦਾ ਸੁਰਿੰਦਰ ਛਿੰਦਾ ਹੈ ਜੋ ਘਟਨਾ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ। ਗੋਲੀਬਾਰੀ ਮਾਮਲੇ 'ਚ ਜ਼ਖਮੀ ਔਰਤ ਨੇ ਖੁਲਾਸਾ ਕੀਤਾ ਹੈ ਕਿ ਹਮਲਾਵਰ ਛਿੰਦਾ ਨੇ ਸਿਰਫ 10 ਹਜ਼ਾਰ ਰੁਪਏ ਦੀ ਖਾਤਰ ਉਸ ਦੇ ਪਤੀ ਅਤੇ ਉਸ 'ਤੇ ਗੋਲੀਆਂ ਚਲਾਈਆਂ ਸਨ।


COMMERCIAL BREAK
SCROLL TO CONTINUE READING

ਜ਼ਖਮੀ ਔਰਤ ਗੁੜੀਆ ਨੇ ਦੱਸਿਆ ਕਿ ਉਸ ਨੇ ਛਿੰਦਾ ਤੋਂ 10 ਹਜ਼ਾਰ ਰੁਪਏ ਕਿਸੇ ਜਾਣਕਾਰ ਨੂੰ ਦਿੱਤੇ ਸਨ। ਉਹ ਪੈਸੇ ਵਾਪਸ ਕਰਵਾਉਣ ਦੀ ਗਾਰੰਟਰ ਸੀ। ਉਕਤ ਵਿਅਕਤੀ ਨੇ ਛਿੰਦਾ ਨੂੰ ਕੁਝ ਪੈਸੇ ਵਾਪਸ ਕਰ ਦਿੱਤੇ ਸਨ ਅਤੇ ਕੁਝ ਰਹਿ ਗਏ ਸਨ। ਜਦੋਂ ਉਸ ਵਿਅਕਤੀ ਨੇ ਛਿੰਦੇ ਨੂੰ ਪੈਸੇ ਵਾਪਸ ਨਾ ਕੀਤੇ ਤਾਂ ਛਿੰਦਾ ਨੇ ਗੁੱਸੇ 'ਚ ਆ ਕੇ ਉਸ ਦੀ ਦੁਕਾਨ 'ਤੇ ਉਸ ਨਾਲ ਦੁਰਵਿਵਹਾਰ ਕੀਤਾ। ਜਦੋਂ ਉਸ ਨੇ ਆਪਣੇ ਪਤੀ ਰਾਜ ਕੁਮਾਰ ਨੂੰ ਬੁਲਾਇਆ ਤਾਂ ਛਿੰਦੇ ਨੇ ਦੋਵਾਂ ’ਤੇ ਗੋਲੀਆਂ ਚਲਾ ਦਿੱਤੀਆਂ।


ਇਹ ਵੀ ਪੜ੍ਹੋ: Stubble Burning Case In Punjab: ਪੰਜਾਬ ’ਚ ਵਧ ਰਹੇ ਪਰਾਲੀ ਸਾੜਨ ਦੇ ਮਾਮਲੇ, ਜਾਣੋ ਤਾਜ਼ਾ ਆਂਕੜੇ
 


ਪਤੀ-ਪਤਨੀ ਨੂੰ ਜ਼ਖਮੀ ਹਾਲਤ 'ਚ ਪਹਿਲਾਂ ਸਮਾਧ ਦੇ ਸਿਵਲ ਹਸਪਤਾਲ ਭੇਜਿਆ ਗਿਆ, ਜਿੱਥੋਂ ਦੋਵਾਂ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਹੈ। ਉਸ ਦੀ ਹਾਲਤ ਗੰਭੀਰ ਦੇਖਦਿਆਂ ਡਾਕਟਰਾਂ ਨੇ ਉਸ ਨੂੰ ਪੀਜੀਆਈ ਰੈਫਰ ਕਰ ਦਿੱਤਾ। ਜਾਣਕਾਰੀ ਮੁਤਾਬਕ ਔਰਤ ਦੀ ਛਾਤੀ 'ਚ ਦੋ ਗੋਲੀਆਂ ਲੱਗੀਆਂ ਹਨ। ਜਦਕਿ ਉਸ ਦੇ ਪਤੀ ਰਾਜ ਕੁਮਾਰ ਯਾਦਵ ਨੂੰ ਗੋਲੀ ਲੱਗ ਗਈ। ਪੁਲਿਸ ਘਟਨਾ ਵਾਲੀ ਥਾਂ 'ਤੇ ਮੌਜੂਦ ਲੋਕਾਂ ਦੇ ਬਿਆਨ ਵੀ ਦਰਜ ਕਰ ਰਹੀ ਹੈ।


ਐਸਐਸਪੀ ਦੇਹਟ ਨਵਨੀਤ ਸਿੰਘ ਬੈਂਸ, ਮੁੱਲਾਂਪੁਰ ਦੇ ਡੀਐਸਪੀ ਵਰਿੰਦਰ ਸਿੰਘ ਖੋਸਾ ਅਤੇ ਐਸਐਚਓ ਗੁਰਵਿੰਦਰ ਸਿੰਘ, ਸੀਆਈਏ ਤੋਂ ਸਬ ਇੰਸਪੈਕਟਰ ਚਮਕੌਰ ਸਿੰਘ ਟੀਮਾਂ ਸਮੇਤ ਮੌਕੇ ’ਤੇ ਪੁੱਜੇ। ਪੁਲਿਸ ਵੱਲੋਂ ਹਮਲਾਵਰ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।


ਇਹ ਵੀ ਪੜ੍ਹੋ: Jhansi Medical College: ਝਾਂਸੀ ਮੈਡੀਕਲ ਕਾਲਜ 'ਚ ਲੱਗੀ ਅੱਗ, 10 ਬੱਚਿਆਂ ਦੀ ਮੌਤ, 37 ਨੂੰ ਖਿੜਕੀਆਂ ਤੋੜ ਕੇ ਬਚਾਇਆ